ਘਰ ਦੀ ਰਸੋਈ ਵਿਚ : ਗਾਜਰ ਅਤੇ ਚੀਕੂ ਦਾ ਹਲਵਾ
Fri 4 Jan, 2019 0ਤੁਸੀਂ ਕਾਫੀ ਕਿਸਮਾਂ ਦੇ ਹਲਵੇ ਬਾਰੇ ਸੁਣਿਆ ਹੋਵੇਗਾ। ਜਿਵੇਂ ਸੂਜੀ, ਗਾਜਰ, ਵੇਸਣ, ਆਟਾ, ਮੈਦਾ ਪਰ ਅੱਜ ਅਸੀਂ ਤੁਹਾਨੂੰ ਨਵੇਂ ਤਰੀਕੇ ਦਾ ਹਲਵਾ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਜਿਸ ਦਾ ਨਾਂ ਹੈ ਗਾਜਰ ਅਤੇ ਚੀਕੂ ਦਾ ਹਲਵਾ। ਜੋ ਕਿ ਖਾਣ 'ਚ ਕਾਫੀ ਸੁਆਦ ਹੁੰਦਾ ਹੈ ਆਓ ਦੇਖਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
Halwa
ਸਮੱਗਰੀ - 50 ਗ੍ਰਾਮ ਬਾਦਾਮ, 150 ਗ੍ਰਾਮ ਗਾਜਰ ਕੱਦੂਕਸ ਕੀਤਾ ਹੋਇਆ, 100 ਗ੍ਰਾਮ ਘਿਓ, ਸੁਆਦ ਮੁਤਾਬਕ ਚੀਨੀ, ਅੱਧਾ ਛੋਟਾ ਚਮਚ ਇਲਾਚੀ ਪਾਊਡਰ, ਇਕ ਚੋਥਾਈ ਛੋਟਾ ਚਮਚ ਦੁੱਧ 'ਚ ਭਿਗੋਇਆ ਹੋਇਆ ਕੇਸਰ, ਇਕ ਛੋਟਾ ਚਮਚ ਗੁਲਾਬ ਜਲ, ਅੱਧਾ ਲੀਟਰ ਦੁੱਧ, ਇਕ ਛੋਟਾ ਚਮਚ ਜਾਵਿਤਰੀ ਪਾਊਡਰ, ਇਕ ਛੋਟਾ ਚਮਚ ਜਾਇਫਲ ਪਾਊਡਰ, 3 ਚੀਕੂ ਕਦੂਕਸ ਕੀਤੇ ਹੋਏ, ਇਕ ਵੱਡਾ ਚਮਚ ਕਿਸ਼ਮਿਸ਼
Halwa
ਬਣਾਉਣ ਦੀ ਵਿਧੀ - ਸੱਭ ਤੋਂ ਪਹਿਲਾਂ ਇਕ ਕੜਾਈ 'ਚ ਥੋੜ੍ਹਾਂ ਜਿਹਾ ਘਿਓ ਪਾ ਕੇ ਘੱਟ ਗੈਸ 'ਤੇ ਬਾਦਾਮ ਨੂੰ ਸੁਨਿਹਰਾ ਭੁਣ ਕੇ ਇਕ ਪਲੇਟ 'ਚ ਰੱਖ ਦਿਓ। ਹੁਣ ਇਸ ਕੜਾਈ 'ਚ ਬਚਿਆ ਘਿਓ ਅਤੇ ਗਾਜਰ ਪਾ ਕੇ ਚੰਗੀ ਤਰ੍ਹਾਂ 10-15 ਤੱਕ ਪਕਾਓ। ਇਸ ਤੋਂ ਬਾਅਦ ਚੀਕੂ ਅਤੇ ਦੁੱਧ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਹੁਣ ਇਸ 'ਚ ਸਾਰੀ ਸਮੱਗਰੀ ਪਾਓ ਅਤੇ 10-15 ਮਿੰਟਾਂ ਤੱਕ ਪਕਾਓ। ਹਲਵਾ ਤਿਆਰ ਹੈ ਇਸ 'ਚ ਕੇਸਰ ਅਤੇ ਇਲਾਇਚੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਇਸ ਨੂੰ ਗਰਮ-ਗਰਮ ਸਰਵ ਕਰੋ ਅਤੇ ਇਸ ਦਾ ਸੁਆਦ ਲਓ।
Comments (0)
Facebook Comments (0)