ਘਰ ਵਿੱਚ ਸਿੱਖੋ ਆਟੇ ਦੇ ਬਿਸਕੁੱਟ ਬਣਾਉਣਾ
Sun 25 Nov, 2018 0ਅਕਸਰ ਅਸੀਂ ਚਾਹ ਜਾਂ ਦੁੱਧ ਨਾਲ ਬਿਸਕੁੱਟ ਖਾਣਾ ਪਸੰਦ ਕਰਦੇ ਹਾਂ ਪਰ ਹੁਣ ਬਾਜ਼ਾਰ ਤੋਂ ਬਿਸਕੁੱਟ ਲਿਆਉਣ ਦੀ ਬਜਾਏ ਤੁਸੀਂ ਇਸ ਨੂੰ ਘਰ ‘ਚ ਹੀ ਬਣਾ ਸਕਦੇ ਹੋ। ਇਹ ਬਣਾਉਣ ‘ਚ ਬੇਹੱਦ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ…
ਸਮੱਗਰੀ-
– ਘਿਉ 120 ਗ੍ਰਾਮ
– ਚੀਨੀ ਪਾਊਡਰ 180 ਗ੍ਰਾਮ
– ਬੇਕਿੰਗ ਪਾਊਡਰ ਛੋਟਾ ਡੇਢ ਚੱਮਚ
– ਕਣਕ ਦਾ ਆਟਾ 300 ਗ੍ਰਾਮ
– ਦੁੱਧ 120 ਮਿਲੀਲੀਟਰ
ਬਣਾਉਣ ਦੀ ਵਿਧੀ—
1. ਇਕ ਬਾਊਲ ‘ਚ 120 ਗ੍ਰਾਮ ਘਿਉ ਅਤੇ 180 ਗ੍ਰਾਮ ਚੀਨੀ ਦਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
2. ਫਿਰ ਇਸ ‘ਚ ਛੋਟਾ ਚੱਮਚ ਬੇਕਿੰਗ ਪਾਊਡਰ, 300 ਗ੍ਰਾਮ ਕਣਕ ਦਾ ਆਟਾ ਅਤੇ 120 ਮਿਲੀਲੀਟਰ ਦੁੱਧ ਮਿਲਾ ਕੇ ਨਰਮ ਆਟੇ ਦੀ ਤਰ੍ਹਾਂ ਨਾਲ ਗੁੰਨ ਲਓ।
3. ਇਕ ਬਿਸਕੁੱਟ ਮੇਕਰ ਲਓ ਅਤੇ ਇਸ ਦੇ ਅੰਦਰ ਆਟੇ ਨੂੰ ਰੱਖ ਕੇ ਢੱਕਣ ਨੂੰ ਕਸ ਲਓ।
4. ਫਿਰ ਬੇਕਿੰਗ ਟ੍ਰੇਅ ‘ਤੇ ਪਾਰਚਮੇਂਟ ਪੇਪਰ ਰੱਖੋ ਅਤੇ ਬਿਸਕੁਟ ਮੇਕਰ ਨਾਲ ਦੁਬਾਰਾ ਆਟੇ ਨੂੰ ਬਿਸਕੁੱਟ ਦਾ ਆਕਾਰ ਦਿਓ।
5. ਓਵਨ ਨੂੰ 350 ਡਿੱਗਰੀ ਫਾਰਨਹਾਈਟ/180 ਡਿੱਗਰੀ ਸੈੱਲਸੀਅਸ ਤੇ ਪ੍ਰਹੀਟ ਕਰੋ। ਬੇਕਿੰਗ ਟ੍ਰੇਅ ਨੂੰ ਇਸ ‘ਚ ਰੱਖ ਕੇ 20 ਤੋਂ 25 ਮਿੰਟ ਲਈ ਬੇਕ ਕਰੋ।
6. ਤੁਹਾਡਾ ਆਟਾ ਬਿਸਕੁੱਟ ਤਿਆਰ ਹੈ ਚਾਹ ਨਾਲ ਇਸ ਦਾ ਸੁਆਦ ਲਓ।
Comments (0)
Facebook Comments (0)