ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਅੱਜ ਸੀ ਐੱਚ ਸੀ ਸਰਹਾਲੀ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ ਜਤਿੰਦਰ ਸਿੰਘ ਗਿੱਲ ਅਤੇ ਪਿੰਡ ਸਰਹਾਲੀ ਕਲਾਂ ਦੇ ਸਰਪੰਚ ਅਮੋਲਕਜੀਤ ਸਿੰਘ ਸੰਧੂ ਨੇ ਇਸ ਯੋਜਨਾ ਦੇ ਲਾਭਪਾਤਰੀਆਂ ਨੂੰ ਕਾਰਡ ਵੰਡੇ
Tue 13 Aug, 2019 0ਰਾਕੇਸ਼ ਬਾਵਾ / ਪਰਮਿੰਦਰ ਚੋਹਲਾ
ਚੋਹਲਾ ਸਾਹਿਬ 13 ਅਗਸਤ 2019
ਕੇੰਦਰ ਅਤੇ ਪੰਜਾਬ ਸਰਕਾਰ ਵੱਲੋੰ ਸ਼ੁਰੂ ਕੀਤੀ ਆਯੁਸ਼ਮਾਨ ਭਾਰਤ - ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਅੱਜ ਸੀ ਐੱਚ ਸੀ ਸਰਹਾਲੀ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ ਜਤਿੰਦਰ ਸਿੰਘ ਗਿੱਲ ਅਤੇ ਪਿੰਡ ਸਰਹਾਲੀ ਕਲਾਂ ਦੇ ਸਰਪੰਚ ਅਮੋਲਕਜੀਤ ਸਿੰਘ ਸੰਧੂ ਨੇ ਇਸ ਯੋਜਨਾ ਦੇ ਲਾਭਪਾਤਰੀਆਂ ਨੂੰ ਕਾਰਡ ਵੰਡੇ।ਇਸ ਮੌਕੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਐੱਸਐੱਮਓ ਡਾ ਗਿੱਲ ਨੇ ਕਿਹਾ ਕਿ ਆਯੁਸ਼ਮਾਨ ਭਾਰਤ - ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਪਰਿਵਾਰ ਦਾ ਨਕਦੀ ਰਹਿਤ ਪੰਜ ਲੱਖ ਰੁਪਏ ਦਾ ਸਿਹਤ ਬੀਮਾ ਕੀਤਾ ਗਿਆ ਹੈ, ਜਿਸ ਵਿੱਚ ਬਾਈਪਾਸ ਸਰਜਰੀ ਤਕ ਦੀ ਵੀ ਤਜਵੀਜ਼ ਹੈ।ਉਹਨਾ ਕਿਹਾ ਕਿ ਇਸ ਯੋਜਨਾ ਦੇ ਅਧੀਨ ਸਮੁੱਚੇ ਸਰਕਾਰੀ ਅਤੇ ਵੱਡੇ ਪੱਧਰ ਉੱਤੇ ਪ੍ਰਾਇਵੇਟ ਹਸਪਤਾਲ ਸ਼ਾਮਲ ਕੀਤੇ ਗਏ ਹਨ,ਤਾਂ ਜੋ ਲਾਭਪਾਤਰੀ ਨੂੰ ਉਸਦੇ ਨੇੜਲੇ ਹਸਪਤਾਲ ਵਿੱਚ ਲਾਭ ਮਿਲ ਸਕੇ। ਇਸ ਮੌਕੇ ਬੋਲਦਿਆਂ ਸਰਪੰਚ ਅਮੋਲਕਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ , ਜੇ-ਫਾਰਮ ਹੋਲਡਰ , ਛੋਟੇ ਕਰਿਆਨਾ ਵਪਾਰੀ ਅਤੇ ਲੇਬਰ ਕਮਿਸ਼ਨ ਕੋਲ ਰਜਿਸਟਰਡ ਮਜਦੂਰਾਂ ਨੂੰ ਵੀ ਇਸ ਸਕੀਮ ਦੇ ਘੇਰੇ ਵਿੱਚ ਲਿਆਂਦਾ ਹੈ।ਇਸ ਮੌਕੇ ਬੋਲਦਿਆਂ ਬਲਾਕ ਐਜੂਕੇਟਰ ਹਰਦੀਪ ਸਿੰਘ ਸੰਧੂ ਨੇ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 20 ਅਗਸਤ ਤੋੰ ਇਲਾਜ ਸ਼ੁਰੂ ਹੋਵੇਗਾ।ਉਹਨਾ ਕਿਹਾ ਕਿ ਇਸ ਸਕੀਮ ਦੇ ਕਾਰਡ ਵੱਖ ਵੱਖ ਪਿੰਡਾਂ ਵਿੱਚ ਖੁੱਲੇ ਕਾਮਨ ਸਰਵਿਸ ਸੈੰਟਰਾਂ ਵਿੱਚ ਵੀ ਬਣਾਏ ਜਾਂਦੇ ਹਨ।ਇਸ ਮੌਕੇ ਸੁਖਵਿੰਦਰ ਸਿੰਘ , ਭੁਪਿੰਦਰ ਸਿੰਘ , ਰਾਜਬੀਰ ਸਿੰਘ , ਕਪੂਰ ਸਿੰਘ , ਦਇਆ ਸਿੰਘ , ਸੁਖਰਾਜ ਕੌਰ , ਸਰਵਣ ਸਿੰਘ , ਚਰਨਜੀਤ ਕੌਰ ,ਜਸਵਿੰਦਰ ਕੌਰ ਕੰਪਿਊਟਰ ਓਪਰੇਟਰ ,ਅਵਤਾਰ ਸਿੰਘ ਪ੍ਰਧਾਨ ,ਜਸਪਿੰਦਰ ਸਿੰਘ ਹਾਂਡਾ ,ਸੁਖਦੀਪ ਸਿੰਘ ਔਲਖ ,ਕਰਨਜੀਤ ਸਿੰਘ ਡਿਸਪੈਂਸਰ ,ਅਰੁਣ ਕੁਮਾਰ ਸੀ ,ਸਹਾਇਕ ,ਬਿਹਾਰੀ ਲਾਲ ਹੈਲਥ ਇੰਸਪੈਕਟਰ ,ਗੁਰਪਵਿਤਰ ਸਿੰਘ ਸੋਹਲ ,ਲਖਵਿੰਦਰ ਸਿੰਘ ਆਦਿ ਹਾਜ਼ਰ ਸਨ। ਹਾਜ਼ਰ ਸਨ।
Comments (0)
Facebook Comments (0)