
26 ਸਾਲਾਂ ਡੰਗਰ ਡਾਕਟਰ ਪ੍ਰਿਅੰਕਾ ਰੈਡੀ ਦੀ ਸੜ੍ਹੀ ਹੋਈ ਲਾਸ਼ ਮਿਲੀ
Fri 29 Nov, 2019 0
ਸ਼ਾਦਨਗਰ ਇਲਾਕੇ ਵਿੱਚ ਇੱਕ 26 ਸਾਲਾਂ ਡੰਗਰ ਡਾਕਟਰ ਪ੍ਰਿਅੰਕਾ ਰੈਡੀ ਦੀ ਸੜ੍ਹੀ ਹੋਈ ਲਾਸ਼ ਮਿਲੀ ਹੈ।
ਨਿਊ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮਤਾਬਕ ਡਾ. ਪ੍ਰਿਅੰਕਾ ਬੁੱਧਵਾਰ ਤੋਂ ਲਾਪਤਾ ਸੀ ਅਤੇ ਵੀਰਵਾਰ ਸਵੇਰੇ ਉਸ ਦੀ ਲਾਸ਼ ਹੈਦਰਾਬਾਦ-ਬੰਗਲੁਰੂ ਹਾਈਵੇਅ 'ਤੇ ਇੱਕ ਪੁੱਲ ਹੇਠਾਂ ਮਿਲੀ।
ਜਾਂਚ ਦੌਰਾਨ ਪਤਾ ਲੱਗਾ ਹੈ ਕਿ ਪ੍ਰਿਅੰਕਾ ਗੋਚੀਬੋਅਲੀ ਕੰਮ ਦੇ ਸਿਲਸਿਲੇ 'ਚ ਗਈ ਸੀ ਅਤੇ ਟੋਲ ਗੇਟ ਨੇੜੇ ਉਸ ਦਾ ਸਕੂਟਰ ਪੰਚਰ ਹੋ ਗਿਆ ਸੀ। ਇਸ ਦੌਰਾਨ ਉਸ ਦੇ ਨੇੜੇ ਕੁਝ ਟਰੱਕ ਡਰਾਈਵਰ ਖੜ੍ਹੇ ਸਨ ਜਿੰਨ੍ਹਾਂ ਨੇ ਉਸ ਦੇ ਟਾਈਰ ਨੂੰ ਠੀਕ ਕਰਨ ਲਈ ਮਦਦ ਦੀ ਪੇਸ਼ਕਸ਼ ਕੀਤੀ।
ਪ੍ਰਿਅੰਕਾ ਨੇ ਇਸ ਬਾਰੇ ਆਪਣੀ ਭੈਣ ਭੱਵਿਆ ਨੂੰ ਫੋਨ 'ਤੇ ਜਾਣਕਾਰੀ ਦੇ ਦਿੱਤੀ ਸੀ ਪਰ ਇਸ ਤੋਂ ਥੋੜ੍ਹੀ ਦੇਰ ਬਾਅਦ ਪ੍ਰਿਅੰਕਾ ਦਾ ਫੋਨ ਬੰਦ ਆਉਣ ਲੱਗਾ।
ਇਸ ਤੋਂ ਬਾਅਦ ਮਾਪਿਆਂ ਟੋਲ ਗੇਟ ਨੇੜੇ ਜਾ ਕੇ ਉਸ ਦੀ ਭਾਲ ਕੀਤੀ ਅਤੇ ਨਾ ਮਿਲਣ 'ਤੇ ਪੁਲਿਸ ਨੂੰ ਜਾਣਕਾਰੀ ਦਿੱਤੀ।
ਏਸੀਪੀ ਸ਼ਾਦਨਗਰ ਵੀ ਸੁਰੇਂਦਰ ਨੇ ਕਿਹਾ ਹੈ ਕਿ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਲਈ ਵਿਸ਼ੇਸ਼ ਟੀਮ ਤਾਇਨਾਤ ਕੀਤੀ ਗਈ ਹੈ।
Comments (0)
Facebook Comments (0)