ਅੰਨ ਦਾਤਾ :- ਮਨਜੀਤ ਕੌਰ 'ਚੱਠਾ'

ਅੰਨ ਦਾਤਾ      :-    ਮਨਜੀਤ ਕੌਰ 'ਚੱਠਾ'

ਅੰਨ ਦਾਤਾ 

ਅੱਜ ਮਨ ਵਿੱਚ ਵਾਰ-ਵਾਰ ਇਕ ਗੱਲ ਆਈ।

ਸੋਚਿਆ  ਸਭ ਨਾਲ ਸਾਂਝੀ ਕਰ ਦੇਵਾਂ।

ਕਿਸ ਦਾ ਮਨ ਕਰਦਾ ਮੈਂ ਮਰ ਜਾਵਾਂ,

ਘਰ ਪਰਿਵਾਰ ਨੂੰ ਸੁੰਨਾ ਕਰ ਜਾਵਾਂ।

ਜੋ ਉਸ ਅੰਨਦਾਤਾ ਨੂੰ ਕਾਇਰ ਦੱਸਦੇ ਨੇ,

ਸੋਚਿਆ ਉਸ ਅੰਨਦਾਤਾ ਨੂੰ ,ਮੈਂ ਦਿਲ ਤੋਂ ਸਿਜਦਾ ਕਰ ਦੇਵਾਂ।

ਮਿੱਟੀ ਨਾਲ ਮਿੱਟੀ ਹੁੰਦਾ ਏ,

ਧੁੱਪ ਦੀ ਪਰਵਾਹ ਨਾ ਕਰਦਾ ਏ।

ਮੈਂ ਐਸੀ ਇੱਕ ਸਖਸ਼ੀਅਤ ਨੂੰ,  

 ਦਿਲੋਂ ਸਲਾਮੀ ਭਰ ਦੇਵਾਂ।

ਜੋ ਅੰਨਦਾਤਾ ਨੂੰ ਕਾਇਰ ਦੱਸਦੇ ਨੇ,

ਸੋਚਿਆ ਉਸ ਅੰਨਦਾਤਾ ਨੂੰ ,ਮੈਂ ਦਿਲ ਤੋਂ ਸਿਜਦਾ ਕਰ ਦੇਵਾਂ।

ਸੱਪਾਂ ਦੀਆਂ ਸਿਰੀਆਂ ਮਿੱਧਦਾ ਏ,

ਨਿੱਤ ਜਾਨ ਤਲੀ ਤੇ ਧਰਦਾ ਏ।

ਉਹ ਸੋਚਦਾ ਕਿਸੇ ਅੱਗੇ ਹੱਥ ਨਾ ਅੱਡਣਾ ਏ।

ਭੁੱਖ ਨਾਲ ਚਾਹੇ ਮੈਂ ਮਰ ਜਾਵਾਂ ।

ਜੋ ਅੰਨਦਾਤਾ ਨੂੰ ਕਾਇਰ ਦੱਸਦੇ ਨੇ,

ਸੋਚਿਆ ਉਸ ਅੰਨਦਾਤਾ ਨੂੰ ,ਮੈਂ ਦਿਲ ਤੋਂ ਸਿਜਦਾ ਕਰ ਦੇਵਾਂ।

ਕਦੇ ਸਰਕਾਰ, ਕਦੇ ਕੁਦਰਤ ਅਣਹੋਣੀ ਕਰਦੀ,

ਪਰ ਉਹ ਰੱਬ ਦਾ ਬੰਦਾ ਕਿਸੇ ਨਾਲ ਨਾ ਸ਼ਿਕਵਾ ਕਰਦਾ ਏ।

ਤੇਰੀ ਕਰਾਂ ਕੀ ਸਿਫਤ ਮੈਂ ਇਸ ਜੱਗ ਅੰਦਰ,

ਜੱਗ ਵਿੱਚ ਮੈਂ  ਖੁਦ ਇਸ ਗੱਲ ਦੀਆਂ ਗਵਾਹੀ ਭਰ ਜਾਵਾਂ ।

ਜੋ ਅੰਨਦਾਤਾ ਨੂੰ ਕਾਇਰ ਦੱਸਦੇ ਨੇ,

ਸੋਚਿਆ ਉਸ ਅੰਨਦਾਤਾ ਨੂੰ ,ਮੈਂ ਦਿਲ ਤੋਂ ਸਿਜਦਾ ਕਰ ਦੇਵਾਂ।

ਸਭ ਦੇ ਪੇਟ ਪਾਲਣ ਲਈ,

ਉਹ ਖੁਦ ਭੁੱਖਾ ਮਰਦਾ ਏ।

ਜੋ ਦਿਨ ਰਾਤ ਸਭ ਲਈ ਇੱਕ ਕਰ ਦੇਵੇ,

ਪਰ ਕਿਸੇ ਪਲ ਵੀ ਉਹ ਨਾ ਸੋਚੇ ਖੜ ਜਾਵਾਂ ।

ਜੋ ਅੰਨਦਾਤਾ ਨੂੰ ਕਾਇਰ ਦੱਸਦੇ ਨੇ,

ਸੋਚਿਆ ਉਸ ਅੰਨਦਾਤਾ ਨੂੰ ,ਮੈਂ ਦਿਲ ਤੋਂ ਸਿਜਦਾ ਕਰ ਦੇਵਾਂ।

ਮਨਜੀਤ ਕੌਰ 'ਚੱਠਾ'