12ਵੀਂ ਦੀ ਬੋਰਡ ਪ੍ਰੀਖਿਆ ਦੇ ਦੌਰਾਨ ਇਕ ਵਿਦਿਆਰਥੀ ਦੀ ਕਥਿਤ ਰੂਪ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਕੇ ਉਤੇ ਹੀ ਮੌਤ

12ਵੀਂ ਦੀ ਬੋਰਡ ਪ੍ਰੀਖਿਆ ਦੇ ਦੌਰਾਨ ਇਕ ਵਿਦਿਆਰਥੀ ਦੀ ਕਥਿਤ ਰੂਪ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਕੇ ਉਤੇ ਹੀ ਮੌਤ

 ਹੈਦਰਾਬਾਦ ਵਿਚ 12ਵੀਂ ਦੀ ਬੋਰਡ ਪ੍ਰੀਖਿਆ ਦੇ ਦੌਰਾਨ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਹੈਦਰਾਬਾਦ ਦੇ ਇਕ ਪ੍ਰੀਖਿਆ ਕੇਂਦਰ ਵਿਚ 12ਵੀਂ ਦੀ ਬੋਰਡ ਪ੍ਰੀਖਿਆ ਦੇ ਦੌਰਾਨ ਇਕ ਵਿਦਿਆਰਥੀ ਦੀ ਕਥਿਤ ਰੂਪ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਕੇ ਉਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ਨਿਚਰਵਾਰ ਨੂੰ 12ਵੀਂ ਦੀ ਬੋਰਡ ਦੀ ਇਕ ਪ੍ਰੀਖਿਆ ਤੋਂ ਕੁਝ ਮਿੰਟ ਪਹਿਲਾਂ ਵਿਦਿਆਰਥੀ ਨੂੰ ਅਚਾਨਕ ਛਾਤੀ ਵਿਚ ਦਰਦ ਦੀ ਸ਼ਿਕਾਇਤ ਹੋਈ। ਉਸ ਨੇ ਉਥੇ ਮੌਜੂਦ ਸਿੱਖਿਅਕ ਨੂੰ ਇਸ ਦੀ ਜਾਣਕਾਰੀ ਵੀ ਦਿਤੀ।

ਸਿੱਖਿਅਕ ਨੇ ਉਸ ਨੂੰ ਹਸਪਤਾਲ ਲੈ ਕੇ ਜਾਣ ਦੀ ਸਿਫਾਰਿਸ਼ ਕੀਤੀ ਪਰ ਵਿਦਿਆਰਥੀ ਨੇ ਜਾਣ ਤੋਂ ਮਨ੍ਹਾ ਕਰ ਦਿਤਾ। ਕੁੱਝ ਹੀ ਦੇਰ ਵਿਚ ਵਿਦਿਆਰਥੀ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ। ਦਰਅਸਲ, ਹੈਦਰਾਬਾਦ ਦੇ ਸਿਕੰਦਰਾਬਾਦ ਵਿਚ ਸਥਿਤ ਪ੍ਰੀਖਿਆ ਕੇਂਦਰ ਸ਼੍ਰੀ ਚੇਤੰਨਿਆ ਕਾਲਜ ਵਿਚ 12ਵੀਂ ਦੀ ਸਲਾਨਾ ਪ੍ਰੀਖਿਆ ਚੱਲ ਰਹੀ ਸੀ। ਇਸ ਦੌਰਾਨ ਉਥੇ ਪ੍ਰੀਖਿਆ ਦੇਣ ਆਏ ਗੋਪੀ ਰਾਜੂ (16) ਨੇ ਛਾਤੀ ਵਿਚ ਦਰਦ ਦੀ ਸ਼ਿਕਾਇਤ ਕੀਤੀ।

ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥੀ ਦੀ ਸ਼ਿਕਾਇਤ ਉਤੇ ਸਿੱਖਿਅਕਾਂ ਨੇ ਉਸ ਨੂੰ ਹਸਪਤਾਲ ਲੈ ਕੇ ਜਾਣ ਦੀ ਗੱਲ ਕੀਤੀ ਪਰ ਵਿਦਿਆਰਥੀ ਨੇ ਜਾਣ ਤੋਂ ਇਨਕਾਰ ਕਰ ਦਿਤਾ। ਦੱਸਿਆ ਜਾ ਰਿਹਾ ਹੈ ਕਿ ਪ੍ਰੀਖਿਆ ਕੇਂਦਰ ਵਿਚ ਪੁੱਜਦੇ ਹੀ ਵਿਦਿਆਰਥੀ ਅਪਣੇ ਬੈਂਚ ਉਤੇ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਅਚਾਨਕ ਵਾਪਰੀ ਇਸ ਘਟਨਾ ਨਾਲ ਉੱਥੇ ਮੌਜੂਦ ਵਿਦਿਆਰਥੀ ਅਤੇ ਸਿੱਖਿਅਕ ਹੈਰਾਨ ਰਹਿ ਗਏ।