ਚੋਣ ਪਾਰਟੀਆਂ ਦੀ ਦੂਸਰੀ ਰਿਹਸਲ ਦੌਰਾਨ ‘ਪੀਡੀਐਮਐਸ’ ਐਪ ਦੀ ਦਿੱਤੀ ਟਰੇਨਿੰਗ

ਚੋਣ ਪਾਰਟੀਆਂ ਦੀ ਦੂਸਰੀ ਰਿਹਸਲ ਦੌਰਾਨ ‘ਪੀਡੀਐਮਐਸ’ ਐਪ ਦੀ ਦਿੱਤੀ ਟਰੇਨਿੰਗ

ਭਿੱਖੀਵਿੰਡ 4 ਮਈ :

(ਹਰਜਿੰਦਰ ਸਿੰਘ ਗੋਲ੍ਹਣ)-

ਦੇਸ਼ ਭਾਰਤ ਅੰਦਰ ਵੱਖ-ਵੱਖ ਪੜ੍ਹਾਵਾਂ ਹੇਠ 19 ਮਈ ਨੂੰ ਸੂਬਾ ਪੰਜਾਬ ਵਿਚ ਹੋ ਰਹੀਆਂ ਲੋਕ ਸਭਾ ਚੋਣਾਂ ਵਿਚ ਡਿਊਟੀ ਦੇਣ ਵਾਲੀਆਂ ਚੋਣ ਪਾਰਟੀਆਂ ਦੀਆਂ ਅੱਜ ਦੂਸਰੀ ਰਿਹਸਲ ਸਭ ਡਵੀਜਨ ਭਿੱਖੀਵਿੰੰਡ ਦੇ ਏ.ਆਰ.ੳ ਕਮ ਡੀ.ਡੀ.ਪੀ.ੳ ਦਵਿੰਦਰ ਕੁਮਾਰ ਦੀ ਦੇਖ-ਰੇਖ ਹੇਠ ਸਰਕਾਰੀ ਬਹੁ-ਤਕਨੀਕੀ ਕਾਲਜ ਭਿੱਖੀਵਿੰਡ ਵਿਖੇ ਬਣਾਏ ਗਏ ਐਸ.ਡੀ.ਐਮ ਦਫਤਰ ਵਿਖੇ ਕਰਵਾਈ ਗਈ। ਦੂਸਰੀ ਰਿਹਸਲ ਦੌਰਾਨ ਪ੍ਰਾਈਜੀਡਿੰਗ ਅਫਸਰ, ਅਸਿਸਟੈਂਟ ਪ੍ਰਾਈਜੀਡਿੰਗ ਅਫਸਰ, ਪੋਲਿੰਗ ਅਫਸਰ ਆਦਿ ਚੋਣ ਅਮਲੇ ਤੋਂ ਇਲਾਵਾ ਏ.ਆਰ.ੳ. ਦਵਿੰਦਰ ਕੁਮਾਰ, ਨਾਇਬ ਤਹਿਸੀਲਦਾਰ ਕਮ ਏ.ਏ.ਆਰ.ੳ ਨਿਰਮਲ ਸਿੰਘ,  ਬੀ.ਡੀ.ਪੀ.ੳ ਭਿੱਖੀਵਿੰਡ ਕਮ ਏ.ਈ.ਆਰ.ੳ ਵਨ ਪਿਆਰ ਸਿੰਘ ਖਾਲਸਾ, ਏ.ਈ.ਆਰ.ੳ ਟੂ ਲਾਲ ਸਿੰਘ, ਐਸ.ਐਮ.ੳ ਡਾ. ਕੰਵਰਹਰਜੋਤ ਸਿੰਘ, ਕਾਰਜ ਸਾਧਕ ਅਫਸਰ ਰਾਜੇਸ਼ ਖੋਖਰ, ਸੁਪਰਡੈਂਟ ਗੁਰਮੇਲ ਸਿੰਘ, ਮਾਸਟਰ ਟਰੇਨਰ ਤਜਿੰਦਰ ਸਿੰਘ, ਬਲਦੇਵ ਸਿੰੰਘ ਆਦਿ ਅਧਿਕਾਰੀ ਹਾਜਰ ਸਨ।  ਏ.ਈ.ਆਰ.ੳ ਵਨ ਪਿਆਰ ਸਿੰਘ ਖਾਲਸਾ ਨੇ ਕਿਹਾ ਕਿ ਅੱਜ ਦੀ ਰਿਹਸਲ ਦਾ ਮੁੱਖ ਕੰਮ ‘ਪੀਡੀਐਮਐਸ’ ਐਪਲੀਕੇਸ਼ਨ ਡਾਊਨਲੋਡ ਕਰਕੇ ਉਸਦੀ ਵਰਤੋਂ ਕਰਨਾ ਸੀ। ਉਹਨਾਂ ਨੇ ਦੱਸਿਆ ਕਿ ਇਸ ਐਪਲੀਕੇਸ਼ਨ ਵਿਚ ਚੋਣ ਪਾਰਟੀਆਂ ਜੋ ਵੀ ਆਪਣੀ ਜਾਣਕਾਰੀ ਭਰਨਗੀਆਂ, ਉਹ ਸਿੱਧੀ ਚੰਡੀਗੜ੍ਹ ਤੇ ਦਿੱਲੀ ਬੈਠੇ ਅਧਿਕਾਰੀਆਂ ਨੂੰ ਸਮੇਂ-ਸਮੇਂ ਸਿਰ ਪ੍ਰਾਪਤ ਹੋਵੇਗੀ। ਦੱਸਣਯੋਗ ਹੈ ਕਿ ਜਦੋਂ ਰਿਹਸਲ ਦੌਰਾਨ ਅਧਿਕਾਰੀ ਜਾਣਕਾਰੀ ਦੇ ਰਹੇ ਸਨ ਤਾਂ ਉਸ ਸਮੇਂ ਕੁਝ ਮੁਲਾਜਮ ਫੇਸਬੁਕ, ਵਟਸਐਪ ਆਦਿ ਵਿਚ ਰੁਝੇ ਹੋਏ ਦਿਖਾਈ ਦੇ ਰਹੇ ਸਨ।