
ਹੁਣ ਪ੍ਰੋਫਾਇਲ ਪਿਕਚਰ ਨੂੰ ਵੀ ਲੱਗੇਗਾ ਲਾਕ
Wed 22 May, 2019 0
ਸੀ -7 ਨਿਊਜ਼
Whatsapp ਸਮੇਂ-ਸਮੇਂ ‘ਤੇ ਨਵੀਆਂ ਅਪਡੇਟ ਲੈਕੇ ਆਉਂਦਾ ਰਹਿੰਦਾ ਹੈ । ਹੁਣ ਲੇਟੇਸਟ ਵਰਜਨ ‘ਚ ਯੂਜ਼ਰਸ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਹੁਣ ਪ੍ਰੋਫਾਈਲ ਪਿਕਚਰ ਨੂੰ ਡਾਊਨਲੋਡ ‘ਤੇ ਰੋਕ ਲਗਾਉਣ ਦੀ ਤਿਆਰੀ ਕਰ ਲਈ ਗਈ ਹੈ । ਜਾਣਕਾਰੀ ਮੁਤਾਬਕ ਪ੍ਰੋਫਾਈਲ ਪਿਕਚਰ ਨੂੰ ਡਾਊਨਲੋਡ ਕਰਨ ਦਾ ਵਿਕਲਪ ਐਂਡ੍ਰਾਈਡ ਬੀਟਾ ਅਪਡੇਟ ਤੇ ਵ੍ਹੱਟਸਐਪ ਬਿਜਨੈੱਸ ਬੀਟਾ ਅਪਡੇਟ ਯਾਨੀ iOS 2.19.60.5 ਤੋਂ ਹਟਾ ਦਿੱਤਾ ਹੈ। ਇਸ ਰਿਪੋਰਟ ਦਾ ਖੁਲਾਸਾ WABetainfo ਨੇ ਕੀਤਾ ਹੈ।
WABetainfo ਨੇ ਟਵੀਟ ਕਰ ਇਸਦੀ ਜਾਣਕਾਰੀ ਦੇਂਦਿਆਂ ਦੱਸਿਆ ਕਿ ਲੇਟੇਸਟ ਬੀਟਾ ਵਰਜਨ ਯਾਨੀ 1.29.319 ‘ਚ ਹੁਣ ਤੁਹਾਡੇ ਕੋਲ ਪ੍ਰੋਫਾਈਲ ਪਿਕਚਰ ਨੂੰ ਡਾਉਨਲੋਡ ਕਰਨ ਦਾ ਆਪਸ਼ਨ ਨਹੀਂ ਆਵੇਗਾ। ਓਥੇ ਹੀ ਗਰੁੱਪ ਦੀ ਗੱਲ ਕਰੀਏ ਤਾਂ ਯੂਜ਼ਰਸ ਗਰੁੱਪ ਆਈਕਨ ਨੂੰ ਹਜੇ ਵੀ ਡਾਊਨਲੋਡ ਕਰ ਸਕਦੇ ਹਨ।
ਇਸ ਦੇ ਨਾਲ-ਨਾਲ ਯੂਜ਼ਰਸ ਨੂੰ ਰੀਡਿਜ਼ਾਇਨ ਇਮੋਜੀ ਵੀ ਮਿਲਣਗੇ । ਵ੍ਹੱਟਸਐਪ ਵਲੋਂ ਈਮੋਜੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਹੈ। Whatsapp ਵਲੋਂ ਹੁਣ ਜਲਦੀ ਹੀ dark mode ਵੀ ਦੇਣ ਵਾਲਾ ਹੈ ਜਿਸ ‘ਤੇ ਕੰਮ ਹਜੇ ਜਾਰੀ ਹੈ ।
Comments (0)
Facebook Comments (0)