
ਐਨ ਐਚ ਐਮ ਯੂਨੀਅਨ ਵੱਲੋਂ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਨੂੰ ਦਿੱਤਾ ਮੰਗ ਪੱਤਰ।
Sun 24 Nov, 2024 0
ਤੁਹਾਡੀਆਂ ਮੰਗਾਂ ਦਾ ਜਲਦ ਹੱਲ ਕੀਤਾ ਜਾਵੇਗਾ : ਸਿਹਤ ਮੰਤਰੀ
ਚੋਹਲਾ ਸਾਹਿਬ 24 ਨਵੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਲੰਮੇ ਸਮੇਂ ਤੋਂ ਨਿਗੁਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਐਨ ਐਚ ਐਮ ਯੂਨੀਅਨ ਵੱਲੋਂ ਸਮੇਂ ਸਮੇਂ ਤੇ ਆਪਣੀਆਂ ਭਖਦੀਆਂ ਮੰਗਾਂ ਨੂੰ ਲੈਕੇ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਰਿਵਾਇਤੀ ਪਾਰਟੀਆਂ ਵੱਲੋਂ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ।ਇਸੇ ਲੜੀ ਤਹਿਤ ਅੱਜ ਐਨ ਐਚ ਐਮ ਯੂਨੀਅਨ ਤਰਨ ਤਾਰਨ ਵੱਲੋਂ ਮਨਦੀਪ ਸਿੰਘ ਬਲਾਕ ਪ੍ਰਧਾਨ ਅਤੇ ਜਿਲ੍ਹਾ ਅੰਕੜਾ ਸਹਾਇਕ ਮੈਡਮ ਕੰਵਲਜੀਤ ਕੌਰ ਢਿਲੋਂ ਵੱਲੋਂ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਨੂੰ ਅੱਜ ਆਪਣੀਆਂ ਮੰਗਾਂ ਨੂੰ ਲੈਕੇ ਮੰਗ ਪੱਤਰ ਸੌਂਪਿਆ ਗਿਆ ਹੈ ਅਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਯੂਨੀਅਨ ਨੂੰ ਪੂਰਾ ਵਿਸ਼ਵਾਸ਼ ਦਿਵਾਇਆ ਕਿ ਜਲਦ ਹੀ ਤੁਹਾਡੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ।ਇਸ ਸਮੇਂ ਮਨਦੀਪ ਸਿੰਘ ਨੇ ਦੱਸਿਆ ਕਿ ਮੰਗ ਪੱਤਰ ਵਿੱਚ ਯੂਨੀਅਨ ਦੀਆਂ ਲਿਖੀਆਂ ਮੰਗਾਂ ਵਿੱਚ ਪੂਰੀ ਤਨਖਾਹ ਨਾਲ ਰੈਗੂਲਰ ਕੀਤਾ ਜਾਵੇ,ਸਿਹਤ ਬੀਮਾਂ ਲਾਗੂ ਕੀਤਾ ਜਾਵੇ ਅਤੇ ਲੀਵ ਪਾਲਸੀ ਵੀ ਲਾਗੂ ਕੀਤੀ ਜਾਵੇ।ਉਹਨਾਂ ਕਿਹਾ ਕਿ ਐਨ ਐਚ ਐਮ ਯੂਨੀਅਨ ਦੇ ਮੁਲਾਜਮ ਲੰਮੇ ਸਮੇਂ ਤੇ ਘੱਟ ਤਨਖਾਹਾਂ ਵਿੱਚ ਸਖਤ ਮਿਹਨਤ ਨਾਲ ਕੰਮ ਕਰ ਰਹੇ ਹਨ ਉਹਨਾਂ ਦੱਸਿਆ ਕਿ ਤਨਖਾਹਾਂ ਇੰਨੀਆਂ ਘੱਟ ਹਨ ਕਿ ਘਰਾਂ ਦੇ ਗੁਜਾਰੇ ਕਰਨੇ ਬੇਹੱਦ ਮੁਸ਼ਕਲ ਹਨ।ਉਹਨਾਂ ਕਿਹਾ ਕਿ ਉਹਨਾਂ ਦੀ ਪੰਜਾਬ ਸਰਕਾਰ ਪਾਸੋਂ ਮੰਗ ਹੈ ਕਿ ਉਹਨਾਂ ਦੀਆਂ ਮੰਗਾਂ ਵੱਲ ਪਹਿਲ ਦੇ ਆਧਾਰ ਤੇ ਧਿਆਨ ਦਿੰਦੇ ਹੋਏ ਮੰਗਾਂ ਨੂੰ ਪੂਰਾ ਕੀਤਾ ਜਾਵੇ।ਇਸ ਸਮੇਂ ਸਿਮਰਦੀਪ ਸਿੰਘ ਕੰਪਿਊਟਰ ਆਪ੍ਰੇਟਰ ਤਰਨ ਤਾਰਨ,ਮੈਡਮ ਰਜਨੀ ਜੀ,ਮੈਡਮ ਵੀਨਾ,ਵਿਸ਼ਾਲ ਕੁਮਾਰ ਸਰਹਾਲੀ,ਸਨਦੀਪ ਸਿੰਘ,ਅਮਨਦੀਪ ਸਿੰਘ ਝਬਾਲ,ਕੁਲਵੰਤ ਕੌਰ ਸਰਹਾਲੀ,ਮੈਡਮ ਅਮਰਜੀਤ ਕੌਰ ਕੈਂਰੋਂ,ਪ੍ਰਧਾਨ ਨੀਰੂ ਮੰਨਣ,ਮੈਡਮ ਪ੍ਰਭਜੋਤ ਕੌਰ ਸਰਹਾਲੀ ਆਦਿ ਹਾਜਰ ਸਨ।
Comments (0)
Facebook Comments (0)