ਖਾਰੇ ਵਾਲੇ ਸੂਏ ਵਿੱਚ ਪਾਣੀ ਨਾ ਆਉਂਣ ਕਾਰਨ ਕਿਸਾਨ ਪ੍ਰੇਸ਼ਾਨ
Mon 25 Jun, 2018 0ਚੋਹਲਾ ਸਾਹਿਬ 25 ਜੂਨ (ਰਾਕੇਸ਼ ਬਾਵਾ, ਚੋਹਲਾ )
ਪੰਜਾਬ ਸਰਕਾਰ ਵੱਲੋ ਝੋਨੇ ਦੇ ਸੀਜਨ ਵਿੱਚ ਕਿਸਾਨਾ ਨੂੰ ਨਿਰਵਿਗਨ ਬਿਜਲੀ ਅਤੇ ਨਹਿਰੀ ਪਾਣੀ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ ਪਰ ਇਸ ਇਲਾਕੇ ਵਿੱਚ ਇਹ ਵਾਅਦੇ ਸੱਚਾਈ ਤੋ ਕੋਹਾ ਦੂਰ ਲੱਗਦੇ ਹਨ ਚੋਹਲਾ ਸਾਹਿਬ ਦੇ ਇਲਾਕੇ ਦਾ ਸਭ ਤੋ ਮੁੱਖ ਖਾਰੇ ਵਾਲਾ ਸੂਆ ਜੋ ਡੇਅਰਾ ਸਾਹਿਬ ਤੋ ਸੁਰੂ ਹੋ ਕੇ ਸਭਰਾਵਾ ਤੱਕ ਹਜਾਰਾ ਏਕੜ ਜਮੀਨ ਦੀ ਸਿਚਾਈ ਕਰਦਾ ਹੈ,ਜਿਸ ਵਿੱਚ ਪਾਣੀ ਆਉਣਾ ਬੰਦ ਹੋ ਗਿਆ ਹੈ ਕਿਸਾਨ ਜਿੰਨਾ ਵਿੱਚ ਸਵਿੰਦਰ ਸਿੰਘ , ਬਲਬੀਰ ਸਿੰਘ , ਕੁਲਵਿੰਦਰ ਸਿੰਘ , ਸਾਹਬ ਸਿੰਘ , ਗੁਰਸੇਵਕ ਸਿੰਘ , ਗੁਰਜੰਟ ਸਿੰਘ , ਪਰਦੀਪ ਸਿੰਘ , ਫਤਿਹ ਸਿੰਘ , ਦਿਲਬਾਗ ਸਿੰਘ , ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਸੂਐ ਵਿੱਚ ਪਾਣੀ ਸਿਰਫ ਦੋ ਤਿੰਨ ਦਿਨ ਹੀ ਆਇਆ ਹੈ ਪਹਿਲਾ ਹੀ ਲੇਵਰ ਦੀ ਘਾਟ ਅਤੇ ਹੋਰ ਕਈ ਮੁਸਕਿਲਾ ਝੱਲ ਰਹੇ ਕਿਸਾਨਾ ਨੇ ਪਰਤੀ ਏਕੜ ਹਜਾਰਾ ਰੁਪਏ ਖਰਚ ਕੇ ਹਾਲੇ ਝੋਨਾ ਲਾਇਆ ਹੀ ਸੀ ਕਿ ਇਹਨੇ ਨੂੰ ਸੂਏ ਵਿੱਚ ਪਾਣੀ ਆਉਣਾ ਬੰਦ ਹੋ ਗਿਆ ਹੈ ਜਿਸ ਕਰਕੇ ਉਹਨਾ ਦੀ ਝੋਨੇ ਦੀ ਫਸਲ ਸੁੱਕ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ ਕਿਸਾਨਾ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਤੋ ਮੰਗ ਕੀਤੀ ਕਿ ਜਲਦੀ ਉਹਨਾ ਦੀ ਸਾਰ ਲਈ ਜਾਵੇ ਅਤੇ ਉਹਨਾ ਦੀ ਝੋਨੇ ਦੀ ਫਸਲ ਬਚਾਉਣ ਲਈ ਸੂਏ ਵਿੱਚ ਪੂਰਾ ਪਾਣੀ ਛੱਡਿਆ ਜਾਵੇ ਇੱਥੇ ਦੱਸਣ ਯੋਗ ਹੈ ਕਿ ਇਸ ਸੂਐ ਦੇ ਆਸ ਪਾਸ ਹਜਾਰਾ ਛੋਟੇ ਕਿਸਾਨ ਹਨ ਜਿਹਨਾ ਕੋਲ ਸਿਚਾਈ ਦਾ ਹੋਰ ਕੋਈ ਵੀ ਸਾਧਨ ਨਹੀ ਹੈ.ਇਸ ਸੰਬੰਧੀ ਜਿਸ ਜੇ ਈ ਅਮਰਜੀਤ ਸਿੰਘ ਨਾਲ ਉਨ੍ਹਾਂ ਦੇ ਮੋਬਾਈਲ ਫੋਨ ਤੇ ਗਲਬਾਤ ਕੀਤੀ ਤਾਂ ਓਹਨਾ ਕਿਹਾ ਕਿ ਪਿੰਡ ਮੋਹਨਪੁਰ ਕੋਲ ਸੁਆ ਟੁੱਟ ਗਿਆ ਸੀ ਜਿਸਦੇ ਰਿਪੇਅਰ ਹੋ ਚੁੱਕੀ ਹੈ,ਪਹਿਲਾ ਸਭਰਾ ਬ੍ਰਾਂਚ ਵਿਚ ਵੀ ਪਾਣੀ ਨਹੀਂ ਸੀ ਪਰ ਹੁਣ ਪਾਣੀ ਆ ਗਿਆ ਹੈ ਅਤੇ ਸੋਮਵਾਰ ਤੱਕ ਖਾਰੇ ਵਾਲੇ ਸੂਏ ਵਿੱਚ ਪਾਣੀ ਆ ਜਾਵੇਗਾ।
Comments (0)
Facebook Comments (0)