ਮਿੰਨੀ ਕਹਾਣੀ ------ਜਿਸ ਤਨ ਲਾਗੇ ਸੋ ਤਨ ਜਾਣੇ----ਸੁਖਦੀਪ
Mon 27 May, 2019 0ਮਿੰਨੀ ਕਹਾਣੀ ------ਜਿਸ ਤਨ ਲਾਗੇ ਸੋ ਤਨ ਜਾਣੇ----ਸੁਖਦੀਪ
ਘਰ ਵਿਚ ਫਰਸ਼ ਪਵਾੳੁਣ ਲੲੀ ਮਿਸਤਰੀ ਲੱਗਿਅਾ ਸੀ ਤੇ ੳੁਸਦੇ ਦੋ ਦਿਹਾੜੀੲੇ ਵੀ | ਗੁਰਜੰਟ ਦੇ ਪੁੱਤ ਸ਼ਰਨ
ਨੇ ਕਨੇਡਾ ਤੋਂ ਪੈਸੇ ਭੇਜੇ ਸਨ | ਗੁਰਜੰਟ ਦੇ ਫੌਨ ਤੇ ਸ਼ਰਨ ਦਾ ਫੌਨ ਅਾੲਿਅਾ ਤਾਂ ੳੁਹ ਵੀਡਿਓ ਕਾਲ ਕਰਕੇ ਸਾਰਾ
ਕੰਮ ਕਾਰ ਦਿਖਾੳੁਣ ਲੱਗਾ| ਕੋਲ ਕੰਮ ਕਰ ਰਿਹਾ ਦਿਹਾੜੀਦਾਰ ਦੀਪਾ ਵੀ ਖੜ ਗਿਅਾ ਤੇ ਫੌਨ ਵੱਲ ਦੇਖਣ ਲੱਗ
ਪਿਅਾ | ਗੁਰਜੰਟ ਦੀਪੇ ਨੂੰ ਖੜਾ ਦੇਖ ਕੇ ਗੁੱਸੇ ਵਿਚ ਅਾ ਗਿਅਾ ਬੋਲਿਅਾ ੳੁੲੇ ਤੈਨੂੰ ਕੰਮ ਦੇ ਪੈਸੇ ਦੇਣੇ ਨੇ ਫੌਨ ਦੇਖਣ
ਦੇ ਨਹੀਂ ਜਾ ਜਾ ਕੇ ਕੰਮ ਕਰ ਪੈਸੇ ਲੈਣ ਲੲੀ ਅੱਗੇ ਕੰਮ ਲੲੀ ਪਿੱਛੇ ਚੱਲ ਭੱਜ | ਗੁਰਜੰਟ ਦੀ ਗੱਲ ਸੁਣ ਸ਼ਰਨ ਨੇ
ਅਾਪਣੇ ਬਾਪ ਗੁਰਜੰਟ ਨੁੰ ਕਿਹਾ, " ਅੈਂਵੇ ਕਿੳੁਂ ਵਿਚਾਰੇ ਦੇ ਮਗਰ ਪੲੇ ਹੋ ਵਿਚਾਰੇ ਗਰੀਬ ਦੇ ਕੁਝ ਮਿੰਟਾਂ ਨਾ ਕੋੲੀ
ਫਰਕ ਨਹੀਂ ਪੈਂਦਾ | ਗੁਰਜੰਟ ਸ਼ਰਨ ਨੂੰ ਵਿਚਾਲੇ ਟੋਕਦਾ ਹੋੲਿਅਾ ਬੋਲਿਅਾ ਤੈਨੂੰ ਨੀ ਪਤਾ ੲਿਹਨਾਂ ਦਾ ਕੰਮ ਚੋਰ ਨੇ
ਸਭ ਤੁੰ ਕੀ ੲਿਹਨਾਂ ਤੋਂ ਲੈਣਾ ਅੈਸ਼ ਕਰ ਅਾਪਣਾ ਗੱਲ ਬਾਤ ਸੁਣਾ | ਸ਼ਰਨ ਬੋਲਿਅਾ , " ਜਿਸ ਤਰਾਂ ਤੁਸੀ ੲੇਸ ਵਿਚਾਰੇ
ਨੁੰ ਝਿੜਕੇ ਪੲੇ ਸੀ ੳੁਸੇ ਤਰਾਂ ਦਾ ਹਾਲ ਮੇਰੇ ਨਾਲ ਵੀ ਹੋੲਿਅਾ | ਅਾਪਣੇ ਪਿੰਡ ਕੋੲੀ ਕੰਮ ਨਹੀੰ ਸੀ ਹੁਣ ੲਿਕ
ਬਾਗ ਵਿਚ ਕੰਮ ਕਰਦਾ ਠੇਕੇਦਾਰ ਪੂਰਾ ਰੋਅਬ ਮਾਰਦਾ ਮੈਂ ਮਜ਼ਦੂਰ ਹਾਂ | ਸ਼ਰਨ ਦੀ ਗੱਲ ਸੁਣ ਗੁਰਜੰਟ ਦੇ ਦਿਲ
ਚ ਚੀਸ ਜਿਹੀ ੳੁੱਠੀ ਕਿ ੳੁਸਦੇ ਪੁੱਤ ਨਾਲ ਗਲਤ ਹੋ ਰਿਹਾ ਤੇ ਜੋ ੳੁਹ ਦੀਪੇ ਨਾਲ ਕਰ ਰਿਹਾ ੳੁਹ ਵੀ ਗਲਤ ਸੀ
ਮਜ਼ਦੂਰ ਤਾਂ ਕੰਮ ਕਰਨ ਲੲੀ ਮਜ਼ਬੂਰ ਸੀ ਪਰ ਮੈਂ ੳੁਸ ਨਾਲ ੲਿਨਸਾਨਾਂ ਵਾਲਾ ਵਿਵਹਾਰ ਨਾ ਕਰ ਸਕਿਅਾ ਅੰਦਰੋਂ
ਅੰਦਰ ਅਾਪਣੇ ਅਾਪ ਨੂੰ ਪਛਤਾਵੇ ਦੀ ਅੱਗ ਵਿਚ ਬਾਲ ਰਿਹਾ ਸੀ
ਸੁਖਦੀਪ
Comments (0)
Facebook Comments (0)