ਚਾਹ ਦੀ ਖੇਤੀ ਤੋਂ 60 ਤੋਂ 70 ਲੱਖ ਰੁਪਏ ਦੀ ਸਲਾਨਾ ਖੇਤੀ ਹੋ ਜਾਂਦੀ ਹੈ
Fri 8 Feb, 2019 0ਦਿਸਪੁਰ : ਅਸਮ ਦੇ ਬੋਡੋਲੈਂਡ ਖੇਤਰ ਵਿਖੇ ਤੇਨਜਿੰਗ ਦੇ ਦੋ ਖੇਤ ਹਨ। ਇਹ ਵਿਸ਼ਵ ਦੇ ਅਜਿਹੇ ਪਹਿਲੇ ਖੇਤ ਹਨ ਜਿਥੇ ਹਾਥੀ ਨਾ ਸਿਰਫ ਘੁੰਮਦੇ ਹਨ ਸਗੋਂ ਉਹਨਾਂ ਨੂੰ ਇਥੇ ਭੋਜਨ ਵੀ ਮਿਲਦਾ ਹੈ। ਹਾਲਾਂਕਿ ਤੇਨਜਿੰਗ ਕਿਸਾਨ ਨਹੀਂ ਬਣਨਾ ਚਾਹੁੰਦੇ ਸਨ ਪਰ ਪਿਤਾ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਅਪਣੀ ਪੜ੍ਹਾਈ ਛੱਡਣੀ ਪਈ। ਉਹਨਾਂ ਦੇ ਪਿਤਾ ਦੀ 2 ਏਕੜ ਜੱਦੀ ਜ਼ਮੀਨ ਦੀ ਜਿੰਮੇਵਾਰੀ ਉਹਨਾਂ ਦੀ ਮਾਂ 'ਤੇ ਆ ਗਈ।
Tea farming
ਇਸ ਦੌਰਾਨ ਤੇਨਜਿੰਗ ਨੇ 13 ਸਾਲਾਂ ਤੱਕ ਬਹੁਤ ਸਾਰੇ ਕਿੱਤੇ ਬਦਲੇ ਪਰ ਉਹਨਾਂ ਦੀ ਮਾਂ ਚਾਹੁੰਦੀ ਸੀ ਕਿ ਉਹ ਘਰ ਵਾਪਸ ਆ ਕੇ ਖੇਤੀ ਸੰਭਾਲੇ। ਸਾਲ 2006 ਵਿਚ ਤੇਨਜਿੰਗ ਘਰ ਵਾਪਸ ਆ ਗਏ। ਉਹਨਾਂ ਦਾ ਪਰਵਾਰ ਪਹਿਲਾਂ ਚੌਲਾਂ ਦੀ ਖੇਤੀ ਕਰਦਾ ਸੀ। ਪਰ ਤੇਨਜਿੰਗ ਨੇ ਆ ਕੇ ਦੇਖਿਆ ਤਾਂ ਪਤਾ ਲਗਾ ਕਿ ਇਥੇ ਚਾਹ ਦਾ ਨਿਰਯਾਤ ਕੀਤਾ ਜਾ ਸਕਦਾ ਹੈ ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਚਾਹ ਦੀ ਖਰੀਦ ਕਰਦੀਆਂ ਹਨ।
Animal friendly farm
ਚਾਹ ਦੀ ਖੇਤੀ ਦੌਰਾਨ ਉਹ ਜਦ ਵੀ ਰਸਾਇਣਾਂ ਦੀ ਵਰਤੋਂ ਕਰਦੇ ਤਾਂ ਉਹਨਾਂ ਦਾ ਸਿਰ ਦਰਦ ਹੋਣ ਲਗਦਾ ਅਤੇ ਉਲਟੀਆਂ ਆਉਣ ਲਗਦੀਆਂ। ਫਿਰ ਇੰਟਰਨੈਟ 'ਤੇ ਖੋਜ ਕਰਨ 'ਤੇ ਉਹਨਾਂ ਨੂੰ ਡਾ.ਐਲ ਨਾਰਾਇਣ ਬਾਰੇ ਪਤਾ ਲਗਾ ਜੋ ਜੈਵਿਕ ਖੇਤੀ ਕਰ ਰਹੇ ਸਨ। ਤੇਨਜਿੰਗ ਨੇ ਉਹਨਾਂ ਕੋਲ ਜਾ ਕੇ ਜੈਵਿਕ ਖੇਤੀ ਸਿੱਖੀ। 2007 ਵਿਚ ਤੇਨਜਿੰਗ ਨੂੰ ਕੈਨੇਡਾ ਦੀ ਇਕ ਸਵੈ ਸੇਵੀ ਸੰਸਥਾ ਫਰਟਾਈਲ ਗ੍ਰਾਉਂਡ ਦਾ ਪਤਾ ਲਗਾ ਤਾਂ ਤੇਨਜਿੰਗ
Tenzing
ਨੇ ਉਹਨਾਂ ਨੂੰ ਅਪਣੇ ਇਥੇ ਆਉਣ ਦਾ ਸੱਦਾ ਦਿਤਾ। ਮਾਹਿਰਾਂ ਨੇ ਆ ਕੇ ਤੇਨਜਿੰਗ ਨੂੰ ਉਸ ਦੇ ਖੇਤਾਂ ਵਿਚ ਵਿਸ਼ੇਸ਼ ਸਿਖਲਾਈ ਦਿਤੀ। ਇਸ ਤੋਂ ਬਾਅਦ ਤੇਨਜਿੰਗ ਨੇ 2007 ਵਿਚ ਜੈਵਿਕ ਖੇਤੀ ਸ਼ੁਰੂ ਕੀਤੀ ਜਿਸ ਨਾਲ ਚਾਹ ਦੀਆਂ ਪੱਤੀਆਂ ਦੀ ਗੁਣਵੱਤਾ ਵੱਧਦੀ ਗਈ। ਇਸ ਤੋਂ ਬਾਅਦ ਉਹਨਾਂ ਨੇ ਪ੍ਰੋਸੈਸਿੰਗ ਯੂਨਿਟ ਲਗਾਉਣ ਦਾ ਫ਼ੈਸਲਾ ਕੀਤਾ। ਤੇਨਜਿੰਗ ਅਪਣੀ 25 ਏਕੜ ਜ਼ਮੀਨ ਵਿਚੋਂ 7.5 ਏਕੜ 'ਤੇ ਚਾਹ ਦੀ
Elephants in farm
ਖੇਤੀ ਕਰਦੇ ਹਨ ਤੇ ਬਾਕੀ 'ਤੇ ਫਲ ਸਬਜ਼ੀਆਂ ਦੀ ਖੇਤੀ ਕਰਦੇ ਹਨ। ਚਾਹ ਦੀ ਖੇਤੀ ਤੋਂ ਉਹਨਾਂ ਨੂੰ 60 ਤੋਂ 70 ਲੱਖ ਰੁਪਏ ਦੀ ਸਲਾਨਾ ਖੇਤੀ ਹੋ ਜਾਂਦੀ ਹੈ। ਤੇਨਜਿੰਗ ਨੇ ਕਿਹਾ ਕਿ ਜਦ ਮੈਂ ਜੈਵਿਕ ਖੇਤੀ ਕਰਨਾ ਸ਼ੁਰੂ ਕੀਤਾ ਸੀ ਤਾਂ ਇਸ ਨਾਲ ਖੇਤੀ ਦਾ ਵਾਤਾਵਰਨ ਸੁਧਰ ਗਿਆ ਅਤੇ ਹੁਣ ਹਾਥੀਆਂ ਨੂੰ ਵੀ ਇਥੇ ਸਮਾਂ ਬਿਤਾਉਣਾ ਚੰਗਾ ਲਗਦਾ ਹੈ।
Comments (0)
Facebook Comments (0)