ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ 30 ਮਈ ਨੂੰ

ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ 30 ਮਈ ਨੂੰ

ਨਵੀਂ ਦਿੱਲੀ: NDA ਦੇ ਆਗੂ ਨਰਿੰਦਰ ਮੋਦੀ 30 ਮਈ ਨੂੰ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਣਗੇ। ਉਹ ਰਾਸ਼ਟਰਪਤੀ ਭਵਨ ਵਿੱਖੇ ਸ਼ਾਮੀ 7 ਵਜੇ ਸਹੁੰ ਚੁੱਕਣਗੇ। ਉਨ੍ਹਾਂ ਦੇ ਨਾਲ ਹੋਰ ਕੇਂਦਰੀ ਮੰਤਰੀ ਵੇ ਸਹੁੰ ਚੁੱਕਣਗੇ।  ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ PMO ਜਲਦ ਹੀ ਰਾਸ਼ਟਰਪਤੀ ਨੂੰ ਮੰਤ੍ਰਿਪਰਿਸ਼ਦ ਦੀ ਲਿਸਟ ਸੌਂਪਣਗੇ। ਜਿਕਰਯੋਗ ਹੈ ਕਿ ਸਰਬਸੰਮਤੀ ਨਾਲ NDA ਦਾ ਨੇਤਾ ਚੁਣੇ ਜਾਣ ਤੋਂ ਬਾਅਦ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲ ਕੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਨਿੱਚਰਵਾਰ ਸ਼ਾਮੀਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ