
ਅਧਿਆਪਕਾਂ ਵੱਲੋਂ ਪੂਰੇ ਪੰਜਾਬ ਭਰ 'ਚ ਪੰਜਾਬ ਸਰਕਾਰ ਦੇ ਵੱਡ ਆਕਾਰੀ ਬੁੱਤ ਬਣਾ ਕੇ ਦੁਸਹਿਰਾ ਮਨਾਉਣ ਦਾ ਫੈਸਲਾ
Thu 18 Oct, 2018 0
ਪਟਿਆਲਾ, 18 ਅਕਤੂਬਰ 2018 -
ਅਧਿਆਪਕ ਸੰਘਰਸ਼ ਅੱਜ ੧੨ਵੇਂ ਦਿਨ 'ਚ ਸ਼ਾਮਲ ਹੋ ਚੁੱਕਾ ਹੈ। ਬੀਤੇ ਕੱਲ੍ਹ ਅਧਿਆਪਕਾਂ ਵੱਲੋਂ ਪੂਰੇ ਪੰਜਾਬ ਭਰ 'ਚ ਪੰਜਾਬ ਸਰਕਾਰ ਦੇ ਵੱਡ ਆਕਾਰੀ ਬੁੱਤ ਬਣਾ ਕੇ ਦੁਸਹਿਰਾ ਮਨਾਉਣ ਦਾ ਫੈਸਲਾ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਸ਼ਾਮ 4 ਤੋਂ 5 ਵਜੇ ਦੇ ਵਿਚਕਾਰ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਣਾ ਹੈ। ਦੱਸ ਦੇਈਏ ਕਿ ਬੀਤੀ ਰਾਤ ਦੋ ਹੋਰ ਅਧਿਆਪਕਾਂ ਦੀ ਸਿਹਤ ਵਿਗੜਨ ਦੀ ਖਬਰ ਮਿਲੀ ਸੀ। ਪ੍ਰਭਦੀਪ ਸਿੰਘ ਤੇ ਬਚਿੱਤਰ ਸਿੰਘ ਨੂੰ ਸਿਹਤ ਵਿਗੜਨ ਕਾਰਨ ਹਸਪਤਾਲ ਲਿਜਾਇਆ ਗਿਆ ਸੀ। ਇਹ ਵੀ ਜਾਣਕਾਰੀ ਹੈ ਕਿ ਅੱਜ ਵਿਰੇਂਦਰ ਚੋਹਾਨ ਦੀ ਅਗਵਾਈ ਵਿੱਚ ਹਿਮਾਚਲ ਪ੍ਰਦੇਸ਼ ਟੀਚਰ ਯੂਨੀਅਨ (HPTU) ਦੇ ਲੱਗਭੱਗ 15 ਟੀਚਰ ਕੱਲ੍ਹ ਦੁਪਹਿਰ 1 ਵਜੇ ਤੱਕ ਪਟਿਆਲਾ ਧਰਨੇ ਵਿੱਚ ਪੁੱਜਣਗੇ ।
Comments (0)
Facebook Comments (0)