ਰਜਵੰਤ ਸਿੰਘ ਚੰਬਾ ਦੇ ਡਾਇਰੈਕਟ ਬਨਣ ਤੇ ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆ ਵਿਧਾਇਕ ਸਿੱਕੀ ਦਾ ਕੀਤਾ ਧੰਨਵਾਦ।

ਰਜਵੰਤ ਸਿੰਘ ਚੰਬਾ ਦੇ ਡਾਇਰੈਕਟ ਬਨਣ ਤੇ ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆ ਵਿਧਾਇਕ ਸਿੱਕੀ ਦਾ ਕੀਤਾ ਧੰਨਵਾਦ।

ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 11 ਜਨਵਰੀ 2020 

ਪੰਜਾਬ ਸਰਕਾਰ ਵੱਲੋ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਆਦੇਸਾਂ ਅਨੁਸਾਰ ਅਗਾਹਵਧੂ ਕਿਸਾਨ ਰਜਵੰਤ ਸਿੰਘ ਚੰਬਾ ਕਲਾਂ ਨੂੰ ਮਾਰਕਿਟ ਕਮੇਟੀ ਨੌਸ਼ਹਿਰਾ ਪੰਨੂਆ ਦਾ ਡਾਇਰੈਕਟ ਨਿਯੁਕਤ ਕਰਨ ਤੇ ਪਿੰਡ ਚੰਬਾ ਕਲਾਂ ਦੀ ਸਮੁੱਚੀ ਗ੍ਰਾਮ ਪੰਚਾਇਤ ਜਿਸ ਵਿੱਚ ਸਰਪੰਚ ਮਹਿੰਦਰ ਸਿੰਘ ਚੰਬਾ, ਗੁਰਚੇਤਨ ਸਿੰਘ, ਸਤਪਾਲ ਸਿੰਘ ਇੰਡੋਨੇਸੀਆ, ਗੁਰਸੇਵਕ ਸਿੰਘ ਜਲਾਲਕਾ, ਬਲਜਿੰਦਰ ਸਿੰਘ ਨਿੱਕੂ, ਸੁੁਖਬੀਰ ਸਿੰਘ ਛੀਰਾ, ਛਿੰਦਾ ਸਿੰਘ, ਗੁਰਦਾਸ ਸਿੰਘ ਫੋਜੀ, ਹੀਰਾ ਸਿੰਘ ਆਦਿ ਪੰਚਾਇਤ ਮੈਬਰਾ ਤੇ ਪਿੰਡ ਦੇ ਸਰਗਰਮ ਕਾਂਗਰਸੀ ਆਗੂ ਤੇ ਪਤਵੰਤੇ ਜਿੰਨ੍ਹਾ ‘ਚ ਕਰਮ ਸਿੰਘ ਸ਼ਾਹ ਪ੍ਰਧਾਨ, ਪ੍ਰਗਟ ਸਿੰਘ ਚੰਬਾ ਕਿਸਾਨ ਆਗੂ, ਖਜਾਨ ਸਿੰਘ ਪ੍ਰਧਾਨ ਯੂਥ ਕਾਂਗਰਸ, ਹੀਰਾ ਲਾਲ ਸਰਮਾ, ਡਾਂ ਗੱਜਣ ਸਿੰਘ, ਪ੍ਰਿੰਸੀਪਲ ਹਰਪ੍ਰੀਤ ਸਿੰਘ, ਪ੍ਰਤਾਪ ਸਿੰਘ, ਸੇਠ ਹਰਜਿੰਦਰ ਸਿੰਘ ਦੁਆਬੀਆ, ਅਮਰ ਸਿੰਘ ਸਾਬਕਾ ਫੋਜੀ, ਨੰਬਰਦਾਰ ਗੁਰਨਾਮ ਸਿੰਘ, ਬਲਵੰਤ ਸਿੰਘ ਸਾਬਕਾ ਸਰਪੰਚ, ਬਲਬੀਰ ਸਿੰਘ, ਕਾਰਜ ਸਿੰਘ ਇਲੈਕਟਰੀਸ਼ਨ, ਸਰਬਜੀਤ ਸਿੰਘ ਸੋਭਾ, ਪ੍ਰਧਾਨ ਖਜਾਨ ਸਿੰਘ ਚੰਬਾ,ਸੁਰਜੀਤ ਸਿੰਘ, ਗੁਰਪਾਲ ਸਿੰਘ, ਰਾਜਵੀਰ ਸਿੰਘ, ਰਣਜੀਤ ਸਿੰਘ ਗਿੱਲ, ਲਖਬੀਰ ਸਿੰਘ, ਦਲਬੀਰ ਸਿੰਘ, ਪਰਮਜੀਤ ਸਿੰਘ, ਸੁੱਚਾ ਸਿੰਘ ਆਦਿ ਪਿੰਡ ਦੇ ਪਤਵੰਤਿਆ ਤੋ ਇਲਾਵਾ ਵੱਡੀ ਤਾਦਾਦ ਵਿੱਚ ਪਿੰਡ ਵਾਸੀ ਰਜਵੰਤ ਸਿੰਘ ਚੰਬਾ ਦੇ ਡਾਇਰੈਕਟਰ ਬਣ ਕੇ ਪਿੰਡ ਦੇ ਗੁਰਦੁਆਰਾ ਬਾਬਾ ਹਰਨਾਮ ਸਿੰਘ ਜੀ ਦੇ ਪਵਿੱਤਰ ਦਰਬਾਰ ਤੇ ਨਤਮਸਤਕ ਹੋਣ ਤੋ ਬਾਅਦ ਫੁੱਲਾ ਵਾਲੇ ਹਾਰ, ਗੁਰੂ ਘਰ ਦੀ ਬਖਸੀਸ਼ ਸਰੋਪੇ ਪਾ ਕੇ ਜੈਕਾਰਿਆ ਤੇ ਨਾਰੇਆ ਦੀ ਗੂਜ ‘ਚ ਭਰਵਾ ਸਵਾਗਤ ਕੀਤਾ। ਇਸ ਮੋਕੇ ਸਮੁੱਚੀ ਪੰਚਾਇਤ ਤੇ ਪਿੰਡ ਦੇ ਸਰਗਰਮ ਕਾਂਗਰਸੀ ਆਗੂਆ ਨੇ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੰਕੀ ਦਾ ਧੰਨਵਾਦ ਕੀਤਾ ਜਿੰਨਾ ਦੀ ਪਾਰਖੂ ਅੱਖ ਨੇ ਇੱਕ ਸਧਾਰਨ ਜਿਹੇ ਕਿਸ਼ਾਨ ਤੇ ਕਾਂਗਰਸੀ ਵਰਕਰ ਨੂੰ ਮਾਰਕੀਟ ਕਮੇਟੀ ਵਿੱਚ ਡਾਇਰੈਕਟਰ ਦੀ ਜਿੰਮੇਵਾਰੀ ਸੌਪੀ ਹੈ। ਇਸ ਮੋਕੇ ਡਾਇਰੈਕਟਰ ਰਜਵੰਤ ਸਿੰਘ ਚੰਬਾ ਤੇ ਉਹਨਾ ਦੇ ਛੋਟੇ ਭਰਾ ਐਡਵੋਕੇਟ ਜੋਗਾ ਸਿੰਘ ਸੰਧੂ ਨੇ ਪਿੰਡ ਵਾਸੀਆ ਤੇ ਹਲਕਾ ਵਿਧਾਇਕ ਸਿੱਕੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪਹਿਲਾ ਦੀ ਤਰ੍ਹਾਂ ਹੀ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਰਹਿਣਗੇ।