
ਪੰਜਾਬ ਦੇ ਲੋਕ ਇਮਾਨਦਾਰ ਤੇ ਵਿਜ਼ਨਰੀ ਨੇਤਾ ਦੀ ਭਾਲ ਚ : ਸਤਨਾਮ ਸਿੰਘ ਚੋਹਲਾ
Tue 11 Jun, 2024 0
ਚੋਹਲਾ ਸਾਹਿਬ 11 ਜੂਨ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ )
ਪੰਜਾਬ ਦੇ ਲੋਕ ਕਿਸੇ ਚਮਤਕਾਰੀ ਨੇਤਾ ਦੀ ਭਾਲ ਵਿੱਚ ਹਨ,ਜਿਨ੍ਹਾ ਦਾ ਮੋਹ ਮੌਜੂਦਾ ਸਤਾਧਾਰੀਆਂ ਤੋਂ ਵੀ ਭੰਗ ਹੋੋ ਗਿਆ ਹੈ ਤੇ ਉਹ ਇਮਾਨਦਾਰ ਅਤੇ ਵਿਜ਼ਨਰੀ ਨੇਤਾ ਹੀ ਭਾਲ ਕਰਨ ਵੀ ਲਗ ਪਏ ਹਨ । ਪੰਜਾਬ ਦੀ ਮੌਜੂਦਾ ਸਰਕਾਰ ਰੁਜ਼ਗਾਰ,ਵੱਖ ਵੱਖ ਵਿਕਾਸ ਕੰਮਾਂ ਅਤੇ ਸਹੂਲਤਾਂ ਦੇਣ ਦੇ ਦਾਅਵੇ,ਜਾਰੀ ਹੋ ਰਹੇ ਇਸ਼ਤਿਹਾਰਾਂ ਚ ਕਰ ਰਹੀ ਹੈ । ਇਨਾਂ ਗੱਲਾਂ ਦਾ ਪ੍ਰਗਟਾਵਾ ਸਤਨਾਮ ਸਿੰਘ ਚੋਹਲਾ ਸਾਹਿਬ ਬਲਾਕ ਸੰਮਤੀ ਮੈਂਬਰ ਹਲਕਾ ਖਡੂਰ ਸਾਹਿਬ ਨੇ ਵੱਖ ਵੱਖ ਲੋਕਾਂ ਨਾਲ ਗੱਲਬਾਤ ਦੌਰਾਨ ਕਿਹਾ।ਉਨਾਂ ਕਿਹਾ ਕਿ ਕੁਝ ਭਰਿਸ਼ਟਾਚਾਰੀਆਂ ਖਿਲਾਫ ਸ਼ਿਕੰਜਾ ਕੱਸਣ ਪ੍ਰਤੀ ਲੋਕ ਖੁਸ਼ ਹਨ ਪਰ ਹੁਕਮਰਾਨਾਂ ਦੀ ਸਮੁੱਚੀ ਕਾਰਗੁਜਾਰੀ ਤੋਂ ਅਸਤੁਸ਼ਟ ਹਨ ਕਿ ਉਹ ਕੀਤੇ ਵਾਅਦੇ ਪੂਰੇ ਕਰਨ ਚ ਨਾਕਾਮ ਰਹੇ ਹਨ । ਪੰਜਾਬ ਦੇ ਮੱਸਲੇ ਹੱਲ ਹੋਣ ਦੀ ਥਾਂ ਜਿਉਂ ਦੇ ਤਿਉਂ ਪ੍ਰਤੀਤ ਹੋ ਰਹੇ ਹਨ । ਬੇਰੁਜਗਾਰੀ ਦਾ ਸਭ ਤੋਂ ਵੱਡਾ ਮੱਸਲਾ ਪਹਿਲਾਂ ਵਾਂਗ ਹੀ ਬਰਕਰਾਰ ਹੈ । ਨੌਜੁਆਨ ਤੇ ਵਿਿਦਆਰਥੀ ਵਿਦੇਸ਼ ਜਾ ਰਹੇ ਹਨ । ਉਨ੍ਹਾ ਦੇ ਮਾਪੇ ਖਫਾ ਹਨ ਤੇ ਜਾਇਦਾਦਾਂ -ਜ਼ਮੀਨਾਂ ਵੇਚ ਕੇ ਆਪਣਾ ਭਵਿੱਖ ਬਚਾਅ ਰਹੇ ਹਨ । ਲੋਕਾਂ ਚ ਚਰਚਾ ਹੈ ਕਿ ਇਸ ਵੇਲੇ ਡਰੱਗਜ ਪਹਿਲਾਂ ਨਾਲੋ ਜਿਆਦਾ ਵਿਕ ਰਹੀ ਹੈ । ਕਿਸਾਨ ਸੜਕਾਂ ਤੇ ਹੈ । ਚੋਹਲਾ ਸਾਹਿਬ ਨੇ ਕਿਹਾ ਕਿ ਮਿਹਨਤਕਸ਼ ਨੂੰ ਕੋਈ ਵੀ ਰਾਹਤ ਨਹੀਂ ਮਿਲੀ । ਬਿਆਨਬਾਜੀ ਦੇ ਦਾਅਵੇ ਉੱਭਰ ਰਹੇ ਹਨ । ਲੋਕ ਇਮਾਨਦਾਰੀ ਤੇ ਵਿਜ਼ਨਰੀ ਨੇਤਾ ਦੀ ਭਾਲ ਵਿੱਚ ਹਨ , ਪੰਜਾਬੀਆਂ ਨੇ ਬੜਾ ਵੱਡਾ ਜਿਗਰਾ ਕਰਕੇ ,ਪ੍ਰਮੁੱਖ ਸਿਆਸੀ ਦਲਾਂ ਨੂੰ ਪਰਖ ਕੇ ,ਅਜਿਹਾ ਫਤਵਾ ਦਿਤਾ ਸੀ ਪਰ ਆਸਾਂ ਮੁਤਾਬਕ ਅਜੇ ਤੱਕ ਮਸਲੇ ਹੱਲ ਨਹੀਂ ਹੋਏ । ਇਹ ਜ਼ਿਕਰਯੋਗ ਹੈ ਕਿ ਹੇਠਲੇ ਪੱਧਰ ਤੇ ਫੈਲੇ ਭਰਿਸ਼ਟਾਚਾਰ ਨੂੰ ਨੱਥ ਨਹੀਂ ਪੈ ਸਕੀ ਅਤੇ ਨਾ ਹੀ ਰੇਤਾ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਠੱਲ ਪਈ ਹੈ । ਇਸ ਮੌਕੇ ਉਨਾਂ ਨਾਲ ਬਲਵੰਤ ਸਿੰਘ , ਰਣਜੀਤ ਸਿੰਘ ਕਵੀਸ਼ਰ , ਸੁਰਜੀਤ ਸਿੰਘ , ਦਲਬੀਰ ਸਿੰਘ ਅਤੇ ਦਿਲਬਰ ਸਿੰਘ ਹਾਜਰ ਸਨ।
Comments (0)
Facebook Comments (0)