ਰਾਧਾ ਕ੍ਰਿਸ਼ਨ ਮੰਦਿਰ ਵਲੋ ਨਿਮਾਣੀ ਕਾਸ਼ਤੀ ਤੇ ਲਗਾਈ ਛਬੀਲ

ਰਾਧਾ ਕ੍ਰਿਸ਼ਨ ਮੰਦਿਰ ਵਲੋ ਨਿਮਾਣੀ ਕਾਸ਼ਤੀ ਤੇ ਲਗਾਈ ਛਬੀਲ

ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ

ਹਿੰਦੂ ਧਰਮ ਦੇ ਪਵਿੱਤਰ ਤਿਉਹਾਰ ਨਿਮਾਣੀ ਕਾਸ਼ਤੀ ਤੇ ਅੱਜ ਰਾਧਾ ਕ੍ਰਿਸ਼ਨ ਮੰਦਿਰ ਕਮੇਟੀ ਭਿੱਖੀਵਿੰਡ,ਭਾਰਤ ਵਿਕਾਸ ਪ੍ਰੀਸ਼ਦ ਦੇ ਆਗੂਆਂ ਸੰਦੀਪ ਚੋਪੜਾ, ਸ਼ਾਂਤੀ ਪ੍ਰਸ਼ਾਦ, ਕੇਵਲ ਕਿ੍ਸ਼ਨ ਅਰੋੜਾ,ਯੂਥ ਫਰੈਂਡਜ਼ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਅਰੋੜਾ, ਇੰਦਰਜੀਤ ਬੱਬੂ ,ਪੰਡਿਤ ਪਾਲਾ ਰਾਮ ,ਪੰਡਤ ਪ੍ਰਦੀਪ ਕੁਮਾਰ, ਵਿਜੇ ਕੁਮਾਰ,ਅਸ਼ੋਕ ਮਲਹੋਤਰਾ, ਰਾਜਕੁਮਾਰ ਚੋਪੜਾ,ਅੰਗਰੇਜ਼ ਕੁਮਾਰ ਆਦਿ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ ! ਇਸ ਪਵਿੱਤਰ ਤਿਉਹਾਰ ਨਿਮਾਣੀ ਕਾਸ਼ਤੀ ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਪ੍ਰਧਾਨ ਸੰਦੀਪ ਚੋਪੜਾ ,ਸ਼ਾਂਤੀ ਪ੍ਰਸ਼ਾਦ , ਕੇਵਲ ਕਿ੍ਸ਼ਨ ਅਰੋੜਾ ਨੇ ਕਿਹਾ ਕਿ ਇਹ ਤਿਉਹਾਰ ਸਾਨੂੰ ਸ਼ਾਂਤੀ ਤੇ ਸਦਭਾਵਨਾ ਦਾ ਸੰਦੇਸ਼ ਦਿੰਦੇ ਹਨ !