ਇੰਨਕਮ ਐਂਡ ਐਸਿਟਜ਼ ਸਟਰੀਫਿਕੇਟ” ਸਬੰਧੀ ਸਰਵਿਸ ਆੱਨਲਾਈਨ ਈ ਸੇਵਾ ਪੋਰਟਲ ‘ਤੇ ਉਪਲੱਬਧ- ਡਿਪਟੀ ਕਮਿਸ਼ਨਰ
Tue 4 Jun, 2019 0ਤਰਨ ਤਾਰਨ, 4 ਜੂਨ :
ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਸਰਕਾਰ ਵੱਲੋਂ ਇਕਨੋਮਿਕਲ ਵੀਕਰ ਸੈਕਸ਼ਨ ( ਈ. ਡਬਲਯੂ. ਐੱਸ.) ਤਹਿਤ “ਇੰਨਕਮ ਐਂਡ ਐਸਿਟਜ਼ ਸਟਰੀਫਿਕੇਟ” ਈ ਸੇਵਾ ਪੋਰਟਲ ਰਾਹੀਂ ਸੇਵਾ ਕੇਂਦਰਾਂ ਵੱਲੋਂ ਜਾਰੀ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਇਸ ਸਬੰਧੀ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ “ਇੰਨਕਮ ਐਂਡ ਐਸਿਟਜ਼ ਸਟਰੀਫਿਕੇਟ” ਟੂ ਇਕਨੋਮਿਕਲ ਵੀਕਰ ਸੈਕਸ਼ਨ ( ਈ. ਡਬਲਯੂ. ਐੱਸ.) ਸਬੰਧੀ ਸਰਵਿਸ ਆੱਨਲਾਈਨ ਈ ਸੇਵਾ ਪੋਰਟਲ ‘ਤੇ ਉਪਲੱਬਧ ਕਰਵਾ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਰਵਿਸ ਸੇਵਾ ਕੇਂਦਰਾਂ ਰਾਹੀਂ ਅਪਲਾਈ ਕੀਤੀ ਜਾ ਸਕਦੀ ਹੈ, ਜਿਸ ਨੂੰ ਸਬੰਧਿਤ ਤਹਿਸੀਲਦਾਰ (ਤਹਿਸੀਲ ਪੱਧਰ ‘ਤੇ ਜਾਂ ਨਾਇਬ ਤਹਿਸੀਲਦਾਰ (ਸਬ-ਤਹਿਸੀਲ ਪੱਧਰ ‘ਤੇ) ਰਾਹੀਂ ਜਾਰੀ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਸਰਵਿਸ ਕੇਵਲ ਸੇਵਾ ਕੇਂਦਰਾਂ ਤੋਂ ਹੀ ਅਪਲਾਈ ਤੇ ਡਲਿਵਰ ਹੋਵੇਗੀ ਅਤੇ ਕੋਈ ਵੀ ਸਰਟੀਫਿਕੇਟ ਮੈਨੂਅਲ ਤੌਰ ‘ਤੇ ਜਾਰੀ ਨਹੀਂ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਆਰਥਿਕ ਤੌਰ ‘ਤੇ ਗਰੀਬ ਪਰਿਵਾਰਾਂ “ਇਕਨੋਮਿਕਲੀ ਵੀਕਰ ਸੈਕਸ਼ਨ” ( ਈ. ਡਬਲਯੂ. ਐੱਸ.) ਨੂੰ ਕੁੱਝ ਸ਼ਰਤਾਂ ਦੇ ਆਧਾਰ ‘ਤੇ ਭਾਰਤ ਸਰਕਾਰ ਦੀਆਂ ਸਰਕਾਰੀ ਸੇਵਾਵਾਂ ਅਤੇ ਕੇਂਦਰੀ ਵਿੱਦਿਅਕ ਸੰਸਥਾਵਾਂ ਵਿੱਚ 10 ਫੀਸਦੀ ਤੱਕ ਰਾਖਵਾਂਕਰਨ ਦੇਣ ਦੀ ਪਾਲਿਸੀ ਜਾਰੀ ਕੀਤੀ ਗਈ ਹੈ।
Comments (0)
Facebook Comments (0)