ਹਿਮਾ ਦਾਸ ਨੂੰ ਅਰਜੁਨ ਐਵਾਰਡ ਮਿਲਣ ਨਾਲ ਨੌਜਵਾਨਾਂ ਵਿਚ ਜਾਗ੍ਰਿਤੀ ਆਵੇਗੀ : -ਬਚਿੱਤਰ ਢਿੱਲੋਂ

ਹਿਮਾ ਦਾਸ ਨੂੰ ਅਰਜੁਨ ਐਵਾਰਡ ਮਿਲਣ ਨਾਲ ਨੌਜਵਾਨਾਂ ਵਿਚ ਜਾਗ੍ਰਿਤੀ ਆਵੇਗੀ : -ਬਚਿੱਤਰ ਢਿੱਲੋਂ

ਭਿੱਖੀਵਿੰਡ,

ਹਰਜਿੰਦਰ ਸਿੰਘ ਗੋਲ੍ਹਣ 

ਕੌਮਾਂਤਰੀ ਖਿਡਾਰਨ ਹਿਮਾ ਦਾਸ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ "ਅਰਜਨ ਐਵਾਰਡ" ਦੇ ਕੇ ਸਨਮਾਨਤ ਕਰਨ ਦੇ ਨਾਲ ਖਿਡਾਰੀਆਂ ਵਿੱਚ ਇੱਕ ਨਵੀਂ ਲਹਿਰ ਪੈਦਾ ਹੋਵੇਗੀ !

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਤਰਨ ਤਾਰਨ ਪ੍ਰਧਾਨ ਬਚਿੱਤਰ ਸਿੰਘ ਢਿੱਲੋਂ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਕੌਮੀ ਖਿਡਾਰਨ ਹਿਮਾ ਦਾਸ ਨੇ ਅੱਧੀ ਦਰਜਨ ਗੋਲਡ ਮੈਡਲ ਜਿੱਤ ਕੇ ਦੇਸ਼ ਭਾਰਤ ਦਾ ਨਾਮ ਰੌਸ਼ਨ ਕੀਤਾ,ਉੱਥੇ ਖਿਡਾਰੀਆਂ ਵਿੱਚ ਇੱਕ ਨਵੀਂ ਲਹਿਰ ਵੀ ਪੈਦਾ ਕਰਕੇ ਰੱਖ ਦਿੱਤੀ ਹੈ ! ਬਚਿੱਤਰ ਸਿੰਘ ਢਿੱਲੋਂ ਨੇ ਹਿਮਾ ਦਾਸ ਨੂੰ "ਅਰਜਨ ਐਵਾਰਡ" ਦੇਣ ਬਦਲੇ ਭਾਰਤ ਦੇ ਰਾਸ਼ਟਰਪਤੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਹਿਮਾ ਦਾਸ ਨੂੰ ਅਰਜਨ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ, ਉਸ ਤਰ੍ਹਾ ਹੀ ਸੂਬਾ ਪੰਜਾਬ ਦੇ ਖਿਡਾਰੀਆਂ ਜਿਨ੍ਹਾਂ ਨੇ ਸੋਨੇ ਤੇ ਕਾਂਸੀ ਦੇ ਤਗਮੇ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਰਾਸ਼ਟਰਪਤੀ ਵਲੋ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇ ਤਾਂ ਜੋ ਪੂਰੇ ਦੇਸ਼ ਦੇ ਨੌਜਵਾਨਾਂ ਵਿੱਚ ਨਵੀਂ ਇੱਕ ਸੂਰਜ ਦੀ ਕਿਰਨ ਵਾਂਗੂੰ ਦਿਖਾਈ ਦੇਵੇ !