
ਪੰਜਾਬ ਰੈਜੀਮੈਂਟ ਦੇ ਜਵਾਨ ਦੀ ਡਿਊਟੀ ਦੌਰਾਨ ਗਲੇਸ਼ੀਅਰ ਵਿਚ ਬਰਫ ਦੇ ਹੇਠਾਂ ਦੱਬੇ ਜਾਣ ਕਾਰਣ ਮੌਤ
Tue 19 Nov, 2019 0
3 ਪੰਜਾਬ ਰੈਜੀਮੈਂਟ ਦੇ ਜਵਾਨ ਦੀ ਡਿਊਟੀ ਦੌਰਾਨ ਗਲੇਸ਼ੀਅਰ ਵਿਚ ਬਰਫ ਦੇ ਹੇਠਾਂ ਦੱਬੇ ਜਾਣ ਕਾਰਣ ਮੌਤ ਹੋਣ ਦੀ ਦੁਖਦਾਈ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਮਨਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਵਾਰਡ ਨੰ. 1 ਡੇਰਾ ਬਾਬਾ ਨਾਨਕ ਰੋਡ, ਫਤਿਹਗੜ੍ਹ ਚੂੜੀਆਂ ਅੱਜ ਤੋਂ ਕਰੀਬ 12 ਸਾਲ ਪਹਿਲਾਂ 3 ਪੰਜਾਬ ਰੈਜੀਮੈਂਟ ਵਿਚ ਭਰਤੀ ਹੋਇਆ ਸੀ ਅਤੇ ਉਸਦੇ ਵਿਆਹ ਨੂੰ ਕਰੀਬ 5 ਸਾਲ ਹੋਏ ਸਨ ਅਤੇ ਹੁਣ ਪਿਛਲੇ ਕਰੀਬ 4 ਮਹੀਨਿਆਂ ਤੋਂ ਉਹ ਗਲੇਸ਼ੀਅਰ ਵਿਚ ਡਿਊਟੀ ਕਰ ਰਿਹਾ ਸੀ, ਜਿਥੇ ਬਰਫ ਦੇ ਹੇਠਾਂ ਦੱਬੇ ਜਾਣ ਕਾਰਣ ਉਸਦੀ ਮੌਤ ਹੋ ਗਈ।
ਹੋਰ ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਦੀ ਮੌਤ ਦੀ ਖ਼ਬਰ ਸੁਣਦੇ ਹੀ ਸਮੁੱਚਾ ਪਰਿਵਾਰ ਸੋਗ ਵਿਚ ਡੁੱਬ ਗਿਆ। ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਮਨਿੰਦਰ ਸਿੰਘ ਦੀ ਲਾਸ਼ ਅੱਜ 20 ਨਵੰਬਰ ਨੂੰ ਕਸਬਾ ਫਤਿਹਗੜ੍ਹ ਚੂੜੀਆਂ ਵਿਚ ਰੈਜੀਮੈਂਟ ਦੇ ਜਵਾਨਾਂ ਵਲੋਂ ਲਿਆਂਦੀ ਜਾ ਰਹੀ ਹੈ, ਜਿਥੇ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
Comments (0)
Facebook Comments (0)