ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਕੀਤਾ ਹੱਲ

ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਕੀਤਾ ਹੱਲ

ਚੋਹਲਾ ਸਾਹਿਬ 5 ਜੁਲਾਈ (ਰਾਕੇਸ਼ ਬਾਵਾ/ਪਰਮਿੰਦਰ ਚੋਹਲਾ)

ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਅੱਜ ਇਤਿਹਾਸਿਕ ਨਗਰ ਚੋਹਲਾ ਸਾਹਿਬ ਦੇ ਆਸ ਪਾਸ ਦੇ ਇਲਾਕੇ ਭੈਲ, ਕਰਮੂਵਾਲਾ, ਕਾਹਲਵਾਂ ਆਦਿ ਪਿੰਡਾਂ ਦਾ ਦੌਰਾ ਕਰਦਿਆਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ 'ਤੇ ਮੁਸ਼ਕਿਲਾਂ ਦਾ ਹੱਲ ਵੀ ਕੀਤਾ। ਇਸ ਮੌਕੇ 'ਤੇ ਪਿੰਡ ਭੈਲ ਕਰਮੂਵਾਲਾ ਅਤੇ ਕਾਹਲਵਾਂ ਦੇ ਸਰਪੰਚ ਮੇਜਰ ਸਿੰਘ, ਬਲਬੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਪਿੰਡ ਵਿਚ ਬਿਜਲੀ ਸਬੰਧੀ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਵਿਧਾਇਕ ਸਿੱਕੀ ਨੂੰ ਜਾਣੂ ਕਰਵਾਇਆ ਜਿਸ 'ਤੇ ਵਿਧਾਇਕ ਸਿੱਕੀ ਵੱਲੋਂ ਪਾਵਰਕਾਮ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਪਿੰਡ ਨਿਵਾਸੀਆਂ ਨੂੰ ਰਹੀਆਂ ਮੁਸ਼ਕਿਲਾਂ ਦਾ ਫੌਰੀ ਹੱਲ ਕਰਨ ਲਈ ਕਿਹਾ। ਉਨਾਂ ਕਿਹਾ ਕਿ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਦੇ ਲੋਕਾਂ ਨੂੰ ਵੱਖ ਵੱਖ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਸੂਬੇ ਦੀ ਤਰੱਕੀ ਲਈ ਪੰਜਾਬ ਸਰਕਾਰ ਪੂਰੀ ਤਰਾਂ ਦ੍ਰਿੜ ਹੈ। ਉਨਾਂ ਦਾਅਵਾ ਕੀਤਾ ਕਿ ਲੋਕਾਂ ਨੂੰ ਕਾਂਗਰਸ ਸਰਕਾਰ ਵੱਲੋਂ ਬਣਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਕਿਸੇ ਵੀ ਵਰਗ ਨੂੰ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਮੌਕੇ ਹਰਪ੍ਰੀਤ ਸਿੰਘ ਸੋਨੂੰ, ਮਨਦੀਪ ਸਿੰਘ ਮਨੀ, ਸੋਨੂੰ ਮੁਨੀਮ, ਰਮੇਸ਼ ਕੁਮਾਰ ਕੁੰਦਰਾ, ਸੁਖਦੇਵ ਸਿੰਘ ਆੜਤੀ, ਰਾਕੇਸ਼ ਨਈਅਰ, ਬਲਵਿੰਦਰ ਸਿੰਘ ਮੈਂਬਰ, ਕੰਵਲ ਸਿੰਘ ਕਾਕਾ, ਸੁਬੇਗ ਸਿੰਘ ਧੁੰਨ ਟਰਾਂਸਪੋਰਟਰ ਆਦਿ ਬਹੁਤ ਸਾਰੇ ਕਾਂਗਰਸੀ ਆਗੂ ਹਾਜ਼ਰ ਸਨ

ਕੈਂਪਸਨ : ਚੋਹਲਾ ਸਾਹਿਬ ਪਰਮਿੰਦਰ ਚੋਹਲਾ 5-2

 

ਕੈਪਸ਼ਨ- ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਵਿਧਾਇਕ ਰਮਨਜੀਤ ਸਿੰਘ ਸਿੱਕੀ