
ਕਿਸਾਨ-ਮਜਦੂਰ ਸਘੰਰਸ਼ ਕਮੇਟੀ ਵੱਲੋਂ ਸਕੂਲ, ਮੁੱਖੀ ਖਿਲਾਡ ਵਿੱਢਿਆ ਮੋਰਚਾ
Tue 25 Feb, 2020 0
ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 24 ਫਰਵਰੀ 2020
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਸਥਾਨਕ ਖੇਡ ਸਟੇਡੀਅਮ ਦੀ ਪਾਰਕਿੰਗ ਵਿੱਚ ਅਜੀਤ ਸਿੰਘ ਚੰਬਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਨਜਦੀਕੀ ਪਿੰਡ ਠੱਟਾ ਦੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਨਾਲ ਹੋਈ ਕਥਿਤ ਧੱਕੇਸ਼ਾਹੀ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ।ਮੀਟਿੰਗ ਵਿੱਚ ਕੁਲਵਿੰਦਰ ਸਿੰਘ,ਬਲਵਿੰਦਰ ਸਿੰਘ,ਮਨਜੀਤ ਸਿੰਘ ਅਤੇ ਜ਼ਸਵੰਤ ਸਿੰਘ ਨੇ ਕਿਹਾ ਕਿ ਚੋਹਲਾ ਸਾਹਿਬ ਦੇ ਵਸਨੀਕ ਅਮਰੀਕ ਸਿੰਘ ਦੇ ਦੋ ਬੱਚੇ ਨਜ਼ਦੀਕੀ ਪਿੰਡ ਠੱਟਾ ਦੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਦੇ ਸਨ ਜਿੰਨਾਂ ਤੋਂ ਸਕੂਲ ਮੈਨੇਜਮੈਂਟ ਵੱਲੋਂ ਪੂਰਾ ਸਾਲ ਫੀਸਾਂ ਵਸੂਲਣ ਤੇ ਬਾਵਜੂਦ ਇਮਤਿਹਾਨਾਂ ਸਮੇਂ ਬੱਚਿਆਂ ਨੂੰ ਰੋਲ ਨੰਬਰ ਨਾ ਜਾਰੀ ਕਰਦੇ ਹੋਏ ਉਹਨਾਂ ਨੂੰ ਪ੍ਰੀਖਿਆ ਵਿੱਚ ਨਹੀਂ ਬੈਠਣ ਦਿੱਤਾ ਗਿਆ।ਜਿਸ ਮਸਲੇ ਨੂੰ ਸੁਲਝਾਉਣ ਲਈ ਕਿਸਾਨ-ਮਜਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਸਕੂਲ ਮੁੱਖੀ ਨਾਲ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਕਿ ਇਹਨਾਂ ਉਕਤ ਦੋਵਾਂ ਬੱਚਿਆਂ ਨੂੰ ਕਿਸੇ ਦੂਸਰੇ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਜਾਵੇ ਅਤੇ ਪੂਰੇ ਸਾਲ ਦੀਆਂ ਫੀਸਾਂ ਸਕੂਲ ਮੁੱਖੀ ਵੱਲੋਂ ਅਦਾ ਕੀਤੀਆਂ ਜਾਣਗੀਆਂ।ਪਰ ਜਦ ਇਹਨਾਂ ਬੱਚਿਆਂ ਨੂੰ ਹੋਰ ਸਕੂਲ ਵਿੱਚ ਦਾਖਲ ਦਵਾਉਣ ਬਾਰੇ ਸਕੂਲ ਮੁੱਖੀ ਨੂੰ ਕਿਹਾ ਕਿ ਤਾਂ ਉਹ ਆਪਣੇ ਵਾਅਦੇ ਤੋਂ ਮੁਕਰ ਗਿਆ।ਸਕੂਲ ਮੁੱਖੀ ਨੂੰ ਬਾਰ-ਬਾਰ ਸਮਝਾਉਣ ਤੇ ਜਦ ਉਹ ਨਾ ਮੰਨਿਆ ਤਾਂ ਇਸ ਸਬੰਧੀ ਇੱਕ ਲਿਖਤੀ ਦਰਖਾਸਤ ਪੁਲਿਸ ਸਟੇਸ਼ਨ ਸਰਹਾਲੀ ਵਿਖੇ ਦਿੱਤੀ ਗਈ।ਪਰ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਜਦ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਇਸ ਬਾਰੇ ਡੀ.ਐਸ.ਪੀ.ਪੱਟੀ ਕੋਲ ਪਹੁੰਚਕੇ ਇਹ ਮਸਲਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ।ਪਰ ਹੁਣ ਕਾਫੀ ਦਿਨ ਬੀਤ ਜਾਣ ਤੋਂ ਬਾਅਦ ਵੀ ਸਕੂਲ ਮੈਨੇਜਮੈਟ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।ਜਿਸ ਦੇ ਵਿਰੋਧ ਵਿੱਚ ਉਹਨਾਂ ਵੱਲੋਂ ਮਿਤੀ 27 ਫਰਵਰੀ ਨੂੰ ਸਬੰਧਤ ਸਕੂਲ ਦੇ ਮੁੱਖ ਗੇਟ ਤੇ ਪੱਕਾ ਮੋਰਚਾ ਲਗਾਉਣ ਦਾ ਫੈਸਲਾ ਕੀਤਾ ਹੈ ਜ਼ੋ ਸਕੂਲ ਮੁੱਖੀ ਦੇ ਅੜੀਅਲ ਵਤੀਰੇ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜਾਰੀ ਵਿਰੁੱਧ ਹੋਵੇਗਾ।
Comments (0)
Facebook Comments (0)