ਖਹਿਰਾ ਦੀ ਮਹਾਂ ਰੈਲੀ ਦੌਰਾਨ ਨਵੀਂ ਪਾਰਟੀ ਬਣਾਉਣ ਦੇ ਦਿੱਤੇ ਸੰਕੇਤ
Thu 2 Aug, 2018 0ਬਠਿੰਡਾ 2 ਅਗਸਤ 2018 -
ਖਹਿਰਾ ਦੀ ਮਹਾਂ ਰੈਲੀ ਦੌਰਾਨ ਨਵੀਂ ਪਾਰਟੀ ਬਣਾਉਣ ਦੇ ਸੰਕੇਤ ਵੀ ਦੇ ਦਿੱਤੇ। ਖਹਿਰਾ ਨੇ ਆਮ ਪਾਰਟੀ ਕਨਵੈਂਸ਼ਨ ਵਿਚ ਪਹੁੰਚੇ ਲੋਕਾਂ ਅੱਗੇ 6 ਮਤੇ ਰੱਖੇ। ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਛੇ ਮਤੇ ਪੜ੍ਹੇ। ਕੀ ਹਨ ਇਹ ਮਤੇ।
ਪੰਜਾਬ 'ਚ ਪਾਰਟੀ ਨੂੰ ਖੁਦਮੁਖਤਿਆਰ ਬਣਾਉਣ ਦੀ ਪ੍ਰਵਾਨਗੀ ਹੋਵੇ। ਪਾਰਟੀ ਆਪਣੇ ਪੱਧਰ 'ਤੇ ਫੈਸਲੇ ਲੈ ਸਕੇ।
ਸਰਬਸੰਮਤੀ ਨਾਲ ਮੌਜੂਦਾ ਨਕਾਰਾ ਸੰਗਠਨ ਨੂੰ ਭੰਗ ਕਰਦੀ ਹੈ। ਜਿਸਨੇ ਸੂਬੇ 'ਚ ਪਾਰਟੀ ਨੂੰ ਕਮਜੋਰ ਬਣਾਇਆ। ਇਸ ਮਤੇ ਵਿਚ ਦਿੱਲੀ ਗਏ ਵਿਧਾਇਕਾਂ ਨੂੰ ਨਕਾਰਨ ਦਾ ਮਤਾ ਕਰਾਇਆ ਪਾਸ। ਆਮ ਆਦਮੀ ਪਾਰਟੀ ਪੰਜਾਬ ਦਾ ਇਕ ਨਵਾਂ ਸੰਗਠਨ ਤਿਆਰ ਕਰਨ ਦੀ ਪ੍ਰਵਾਨਗੀ ਲਈ।
ਵਿਧਾਨ ਸਭਾ 'ਚ ਖਹਿਰਾ ਨੇ ਜੋ ਨਿਡਰਤਾ ਨਾਲ ਪੰਜਾਬਨ ਦੇ ਹੱਕਾਂ ਲਈ ਮੁੱਦੇ ਉਠਾਏ ਉਨ੍ਹਾਂ ਦੀ ਪਾਰਟੀ ਸ਼ਲਾਘਾ ਕਰਦੀ ਹੈ।
ਸੁਖਪਾਲ ਖਹਿਰਾ ਨੂੰ ਗੈਰਸੰਵਿਧਾਨਕ ਤਰੀਕੇ ਨਾਲ ਹਟਾਏ ਜਾਣ ਤੇ ਕਠੋਰ ਸ਼ਬਦਾਂ ਵਿਚ ਨਿੰਦਾ ਕੀਤੀ , ਵਲੰਟੀਅਰ ਇਸਨੂੰ ਖਾਰਜ ਕਰਦੇ ਨੇ ਤੇ ਇਕ ਹਫਤੇ ਦੇ ਅੰਦਰ-ਅੰਦਰ ਪਾਰਟੀ ਹਾਈਕਮਾਨ ਚੰਡੀਗੜ੍ਹ 'ਚ ਮੀਟਿੰਗ ਤੋਂ ਬਾਅਦ ਨਵਾਂ ਵਿਰੋਧੀ ਧਿਰ ਨੇਤਾ ਨਿਯੁਕਤ ਕੀਤਾ ਜਾਵੇ।
ਜ਼ਿਲ੍ਹਾ ਪੱਧਰੀ ਪ੍ਰੋਗਰਾਮ 12 ਅਗਸਤ ਤੋਂ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਪੱਧਰੀ ਪ੍ਰੋਗਰਾਾਮਾਂ ਦਾ ਆਯੋਜਨ ਕੀਤਾ ਜਾਵੇਗਾ। ਖਹਿਰਾ ਨੇ ਲੋਕਾਂ ਅੱਗੇ ਅਵਾਜ਼ ਬੁਲੰਦ ਕੀਤੀ ਕਿ ਜਿੰਨ੍ਹਾਂ ਵਿਧਾਇਕਾਂ ਨੇ ਗੱਦਾਰੀ ਕੀਤੀ ਹੈ ਉਨ੍ਹਾ ਨੂੰ ਪਿੰਡਾਂ ਵਿਚ ਨਹੀਂ ਵੜਨ ਦੇਣਾ ਚਾਹੀਦਾ।
ਪਿੰਡਾਂ ਸ਼ਹਿਰਾਂ ਵਿਚ ਹਿੰਸਕ ਕਾਰਵਾਈ ਨਹੀਂ ਕਰਨੀ। ਦਲੀਲਾਂ ਨਾਲ ਜੁਆਬ ਦੇਣਾ। ਬਾਹਰ ਵਸਦੇ ਪੰਜਾਬੀਆਂ ਦੇ ਯੋਗਦਾਨ ਦੀ ਪਾਰਟੀ ਨੇ ਸ਼ਲਾਘਾ ਕੀਤੀ।
ਅੰਤ ਉਨ੍ਹਾਂ ਕਿਹਾ ਕਿ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਆਪਣੇ ਨਾਲ ਜੋੜਨਾ ਹੀ ਹੁਣ ਸਾਡਾ ਮੁੱਖ ਮਕਸਦ ਹੈ। ਸੁਖਪਾਲ ਖਹਿਰਾ ਵੱਲੋਂ ਪੰਜਾਬੀ ਏਕਤਾ ਦਾ ਨਾਅਰਾ ਲਾਉਂਦਿਆਂ ਇਸ ਮਹਾਂ ਰੈਲੀ ਨੂੰ ਸਮੇਟਿਆ ਗਿਆ।
Comments (0)
Facebook Comments (0)