ਆਖਿਰ, "ਕਦੋੰ ਤੱਕ" ਇਹ ਬਲਾਤਕਾਰ ਹੁੰਦੇ ਰਹਿਣੇ (ਪੂਰੇ ਭਾਰਤ ਵਿੱਚੋਂ ਲੋਕ "ਬਲਾਤਕਾਰੀਆਂ" ਨੂੰ ਮੌਤ ਦੀ ਸਜਾ ਦੇਣ ਦੀ ਕਰ ਰਹੇ 'ਨੇ ਮੰਗ )

ਆਖਿਰ, "ਕਦੋੰ ਤੱਕ" ਇਹ ਬਲਾਤਕਾਰ ਹੁੰਦੇ ਰਹਿਣੇ (ਪੂਰੇ ਭਾਰਤ ਵਿੱਚੋਂ ਲੋਕ "ਬਲਾਤਕਾਰੀਆਂ" ਨੂੰ ਮੌਤ ਦੀ ਸਜਾ ਦੇਣ ਦੀ ਕਰ ਰਹੇ 'ਨੇ ਮੰਗ )

"ਦੋ ਦਿਨ ਪਹਿਲਾਂ" ,ਰਾਸਤੇ 'ਚ ਜਾਂਦੀ ਪਸ਼ੂਆਂ ਦੀ ਡਾਕਟਰ; "ਪ੍ਰਿਅੰਕਾ ਰੇਡੀ" (ਹੈਦਰਾਬਾਦ ) ਦੀ ਸਕੂਟਰੀ ਖਰਾਬ ਹੋਈ 'ਤੇ ਮੱਦਦ ਲਈ ਇਨਸਾਨਾ ਦੇ ਭੇਖ 'ਚ ਛਿਪੇ ਦਰਿੰਦਿਆਂ ਨੂੰ ਆਵਾਜ ਮਾਰ ਬੈਠੀ . ਉਹਨਾ, ਉਸਨੂੰ ਕਿਡਨੈਪ ਕਰਕੇ ਪਹਿਲਾਂ "ਬਲਾਤਕਾਰ" ਕੀਤਾ 'ਤੇ ਫਿਰ,ਜਿਉੰਦੀ ਨੂੰ ਹੀ ਜਲਾ ਦਿੱਤਾ .


ਏਸ ਪਸ਼ੂਆਂ ਦੀ ਡਾਕਟਰ ਨੂੰ ਸਿਰਫ ਪਸ਼ੂਆਂ ਨਾਲ ਨਿੱਜਿੱਠਣ ਦਾ ਪਤਾ ਸੀ. ਜਾਨਵਰਾਂ ਤੋਂ ਵੀ ਭੈੜੇ ਘਟੀਆ ਇਨਸਾਨਾ ਨਾਲ ਕਿਵੇਂ ਪੇਸ਼ ਆਉਣਾ , "ਏਹ ਨਹੀ ਸੀ ਪਤਾ" .

ਲਾਹਨਤ ਹੈ,ਸਾਡੇ ਕਾਨੂੰਨ 'ਤੇ , ਜਿਸ 'ਚ ਬਲਾਤਕਾਰੀਆਂ ਨੂੰ ਥੋੜੇ ਮਹੀਨਿਆਂ ਲਈ ਸਲਾਖਾਂ ਦੇ ਪਿੱਛੇ ਰੱਖ, ਫੇਰ ਹਲਕੇ ਕੁੱਤਿਆਂ ਵਾਂਗ ਖੋਲ ਦਿੱਤਾ ਜਾਂਦਾ .

ਆਖਿਰ ਕਦੋੰ ਤੱਕ, ਇਹ "ਬਲਾਤਕਾਰ" ਹੁੰਦੇ ਰਹਿਣੇ.
ਹਵਸ ਦੇ ਇੱਕ-ਦੋ ਭੁੱਖਿਆਂ ਨੂੰ, ਫਾਂਸੀ ਦੇ ਕੇ ਦੇਖੋ ,ਕੋਈ ਦੁਬਾਰਾ ਕੋਸ਼ਿਸ਼ ਨਹੀ ਕਰੇਗਾ ..

(ਪੂਰੇ ਭਾਰਤ ਵਿੱਚੋਂ ਲੋਕ "ਬਲਾਤਕਾਰੀਆਂ" ਨੂੰ ਮੌਤ ਦੀ ਸਜਾ ਦੇਣ ਦੀ ਸ਼ੋਸ਼ਲ ਮੀਡਿਆ ਤੇ ਕਰ ਰਹੇ 'ਨੇ ਮੰਗ )