ਹੈਪੀ ਆਸਟ੍ਰੇਲੀਆ ਨੂੰ ਸਦਮਾ, ਪਿਤਾ ਦਰਸ਼ਨ ਸਿੰਘ ਦਾ ਦਿਹਾਂਤ

ਹੈਪੀ ਆਸਟ੍ਰੇਲੀਆ ਨੂੰ ਸਦਮਾ, ਪਿਤਾ ਦਰਸ਼ਨ ਸਿੰਘ ਦਾ ਦਿਹਾਂਤ

ਭਿੱਖੀਵਿੰਡ 3 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਨੂੰ
ਸਮਰਪਿਤ ਰਾਧਾ ਕ੍ਰਿਸ਼ਨ ਮੰਦਿਰ ਭਿੱਖੀਵਿੰਡ ਤੋਂ ਇਕ ਸ਼ੋਭਾ ਯਾਤਰਾ ਕੱਢੀ ਗਈ, ਜੋ
ਭਿੱਖੀਵਿੰਡ ਦੇ ਚੋਹਾਂ ਮਾਰਗਾਂ ਤੋਂ ਹੰੁਦੀ ਹੋਈ ਪਿੰਡ ਪਹੂਵਿੰਡ ਦੇ ਸ਼ਿਵਜੀ ਮੰਦਿਰ
ਵਿਖੇ ਪਹੰੁਚੀ ਤੇ ਉਪਰੰਤ ਵਾਪਸ ਰਾਧਾ ਕ੍ਰਿਸ਼ਨ ਮੰਦਿਰ ਵਿਖੇ ਸਮਾਪਤ ਹੋਈ। ਸ਼ੋਭਾ ਯਾਤਰਾ
‘ਚ ਸ਼ਿਵਜੀ, ਕ੍ਰਿਸ਼ਨ, ਹਨੂੰਮਾਨ ਆਦਿ ਦੀਆਂ ਝਾਕੀਆਂ ਖਿੱਚ ਦਾ ਕੇਂਦਰ ਬਣੀਆਂ। ਸੰਗਤਾਂ
ਦੀ ਸੇਵਾ ਲਈ ਭਿੱਖੀਵਿੰਡ ਦੇ ਬਾਜਾਰਾਂ ਵਿਚ ਦੁਕਾਨਦਾਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ
ਲੰਗਰ ਲਗਾਏ ਗਏ। ਇਸ ਮੌਕੇ ਪੰਡਿਤ ਪਾਲਾ ਰਾਮ, ਨਗਰ ਪੰਚਾਇਤ ਭਿੱਖੀਵਿੰਡ ਪ੍ਰਧਾਨ
ਕ੍ਰਿਸ਼ਨਪਾਲ ਜੱਜ, ਕਾਂਗਰਸ ਦੇ ਜਿਲ੍ਹਾ ਜਨਰਲ ਸਕੱਤਰ ਬੱਬੂ ਸ਼ਰਮਾ, ਮੰਦਿਰ ਕਮੇਟੀ
ਪ੍ਰਧਾਨ ਸੰਦੀਪ ਚੋਪੜਾ, ਸ਼ਾਂਤੀ ਪ੍ਰਸ਼ਾਦਿ, ਕੇਵਲ ਕ੍ਰਿਸ਼ਨ ਅਰੋੜਾ, ਸਦਾਨੰਦ ਚੋਪੜਾ,
ਗੁਲਸ਼ਨ ਕੁਮਾਰ ਅਲਗੋਂ, ਮਨੁੱਖੀ ਅਧਿਕਾਰ ਮੋਰਚਾ ਪ੍ਰਧਾਨ ਨਰਿੰਦਰ ਧਵਨ, ਸ਼ਤੀਸ ਕੋਛੜ,
ਲੱਕੀ ਮਹਿਤਾ, ਅਸ਼ੋਕ ਬੰਟੀ, ਬਾਊ ਅਸ਼ੋਕ, ਸੰਦੀਪ ਕੱਕੜ, ਰਾਮ ਧਵਨ, ਬੱਬੂ ਕੱਕੜ,
ਦਵਿੰਦਰ ਧਵਨ, ਵਿੱਕੀ ਭੰਡਾਨੀਆ, ਵਰਿੰਦਰ ਅਰੋੜਾ, ਐਮ.ਸੀ ਕਾਲਾ ਖੰਨਾ, ਦਿਨੇਸ਼ ਸ਼ਰਮਾ,
ਰਾਜਨ ਚੋਪੜਾ, ਹੀਰਾ ਲਾਲ ਚੋਪੜਾ, ਰਣਜੀਤ ਰਾਣਾ ਮੁਨੀਮ, ਰਾਜੂ ਚੋਪੜਾ ਆਦਿ ਹਾਜਰ ਸਨ।
ਦੱਸਣਯੋਗ ਹੈ ਕਿ ਸ਼ੋਭਾ ਯਾਤਰਾ ਨੂੰ ਮੁੱਖ ਰੱਖਦਿਆਂ ਪੁਲਿਸ ਥਾਣਾ ਭਿੱਖੀਵਿੰਡ ਦੇ
ਐਸ.ਐਚ.ੳ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਸੁਰੱਖਿਆ ਦੇ ਸਖਤ
ਪ੍ਰਬੰਧ ਕੀਤੇ ਗਏ।