ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਕਾਮਾਗਾਟਾਮਾਰੂ ਅਤੇ ਜੋਨ ਭਾਈ ਅਦਲੀ ਵੱਲੋਂ ਵਿਸ਼ਾਲ ਕਨਵੈਂਸ਼ਨ ਕਰਕੇ ਬੀਬੀਆਂ ਦੀ ਜੋਨ ਸੰਗਠਨ ਕਮੇਟੀ ਚੁਣੀ। ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕਿਸਾਨਾਂ ਦੀਆਂ ਪ੍ਰਦੂਸ਼ਣ ਦੀ ਆੜ ਹੇਠ ਨਹੀਂ ਹੋਣ ਦੇਣਗੇ ਰੈਡ ਐਂਟਰੀਆਂ।
Tue 24 Sep, 2024 0ਚੋਹਲਾ ਸਾਹਿਬ 24 ਸਤੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੇ ਜੋਨ ਕਾਮਾਗਾਟਾਮਾਰੂ ਅਤੇ ਭਾਈ ਅਦਲੀ ਦੀ ਕੋਰ ਕਮੇਟੀ ਦੀ ਰਹਿਨੁਮਾਈ ਹੇਠ ਗੁਰਦੁਆਰਾ ਬਾਬਾ ਕੁੰਡਲ ਦਾਸ ਬਾਬਾ ਸਾਲ ਦਾਸ ਪਿੰਡ ਠੱਠੀਆ ਮਹੰਤਾਂ ਜੀ ਦੇ ਸਥਾਨਾਂ ਤੇ ਵਿਸ਼ਾਲ ਕਨਵੈਂਸ਼ਨ ਕਰਕੇ ਬੀਬੀਆਂ ਦੀ ਜੋਨ ਅਹੁੱਦੇਦਾਰਾ ਦੀ ਚੋਣ ਕੀਤੀ ਗਈ। ਵਿਸ਼ਾਲ ਕਨਵੈਂਸ਼ਨ ਨੂੰ ਸੰਬੋਧਿਤ ਬੀਬੀ ਅਤੇ ਬਾਕੀ ਬੀਬੀਆਂ ਨੇ ਅਹਿਦ ਕਰਦੇ ਹੋਏ ਕਿਹਾ ਕਿ ਪਿੰਡਾਂ ਵਿੱਚ ਚੱਲ ਰਹੀਆਂ ਸਮਾਜਿਕ ਬੁਰਿਆਈਆਂ ਬੇਲੋੜੇ ਰੀਤੀ ਰਵਾਜ,ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਨਸ਼ਾ, ਸਰਕਾਰੀ ਦਫ਼ਤਰਾਂ ਵਿੱਚ ਚੱਲ ਰਹੀ ਲੁੱਟ ਵਿਰੁੱਧ ਅਵਾਜ਼ ਬਲੰਦ ਕੀਤੀ ਜਾਵੇਗੀ। ਸੂਬਾ ਆਗੂ ਸਤਨਾਮ ਸਿੰਘ ਪੰਨੂ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ, ਸੂਬਾ ਆਗੂ ਤੇ ਜ਼ਿਲ੍ਾ ਸਕੱਤਰ ਹਰਜਿੰਦਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਪ੍ਰਦੂਸ਼ਣ ਦੇ ਨਾਮ ਤੇ ਝੋਨੇ ਦੀ ਫਸਲ ਦੇ ਨਾੜ ਨੂੰ ਮਜਬੂਰੀ ਵਿੱਚ ਕਿਸਾਨਾਂ ਵੱਲੋਂ ਮਜਬੂਰੀ ਵੱਸ ਅੱਗ ਲਗਾਉਣ ਤੇ ਕਿਸਾਨਾਂ ਨੂੰ ਰੈਡ ਐਂਟਰੀਆਂ ਕਾਰਨ ਤੇ ਭਾਰੀ ਜੁਰਮਾਨਾ ਕਰਨ ਦੇ ਨਾਦਰਸ਼ਾਹੀ ਫੁਰਮਾਨ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ। ਕਿਹਾ ਕਿ ਕਿਸਾਨਾਂ ਦੀਆਂ ਰੈਡ ਐਂਟਰੀਆਂ ਕਿਸੇ ਵੀ ਕੀਮਤ ਵਿੱਚ ਨਹੀਂ ਹੋਣ ਦਿੱਤੀਆਂ ਜਾਣਗੀਆਂ। ਮੌਕੇ ਤੇ ਆਏ ਪ੍ਰਸ਼ਾਸਨ ਅਤੇ ਕਰਮਚਾਰੀਆਂ ਦਾ ਵੱਡੇ ਪੱਧਰ ਤੇ ਘਰਾਓ ਕੀਤਾ ਜਾਊਗਾ। ਉਹਨਾਂ ਕਿਹਾ ਕਿ ਸਰਕਾਰੀ ਰਿਪੋਰਟਾਂ ਅਨੁਸਾਰ ਦੇਸ਼ ਵਿੱਚ ਕਿਸਾਨੀ ਤੋਂ ਕੇਵਲ ਇਕ ਪ੍ਰਤੀਸ਼ਤ ਹੀ ਪਲਿਊਸ਼ਨ ਹੋ ਰਿਹਾ ਹੈ । 99× ਜਿਹੜੇ ਅਦਾਰਿਆਂ ਵੱਲੋਂ ਪੋਲਿਊਸ਼ਨ ਹੋ ਰਿਹਾ ਹੈ। ਹਵਾ ਪਾਣੀ ਨੂੰ ਪ੍ਰਦੂਸ਼ਣ ਕਰ ਰਹੇ ਹਨ ਜਿਵੇਂ ਚਮੜਾ ,ਸ਼ਰਾਬ, ਪਲਾਸਟਿਕ,ਗੱਤਾ,ਆਦਿ ਫੈਕਟਰੀਆਂ ਵਿੱਚੋਂ ਨਿਕਲਣ ਵਾਲਾ ਕੈਮੀਕਲ ਵਾਲਾ ਪਾਣੀ ਦਰਿਆਵਾਂ ਅਤੇ ਡੂੰਘੇ ਬੋਰ ਕਰਕੇ ਜਮੀਨ ਵਿੱਚ ਸੁੱਟਿਆ ਜਾ ਰਿਹਾ ਹੈ। ਉਹਨਾਂ ਫੈਕਟਰੀ ਮਾਲਕਾਂ ਤੇ ਕੋਈ ਰੈਡ ਐਂਟਰੀ ਨਹੀਂ ਹੋ ਰਹੀ। ਜਿਹੜਾ ਕਿਸਾਨ ਕਰਜੇ ਦੀ ਮਾਰ ਹੇਠ ਦੱਬਿਆ ਹੋਇਆ ਹੈ। ਸਾਰੇ ਦੇਸ਼ ਦਾ ਢਿੱਡ ਭਰਦਾ ਹੈ ।ਕੇਵਲ ਕਿਸਾਨਾਂ ਦੀਆਂ ਹੀ ਰੈਡ ਐਂਟਰੀਆਂ ਦੇ ਹੁਕਮ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ ।ਇਹ ਸਰਕਾਰ ਵੱਲੋਂ ਕਿਸਾਨਾਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ ।ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਅੱਗ ਲਾਉਣ ਦੇ ਹੱਕ ਵਿੱਚ ਨਹੀਂ ਹਾਂ ਅਸੀਂ ਖੁਦ ਵਾਤਾਵਰਨ ਪ੍ਰੇਮੀ ਹਾਂ ਪਰ ਕਿਸਾਨ ਪਹਿਲਾ ਹੀ ਕਰਜੇ ਦੀ ਮਾਰ ਹੇਠ ਖੁਦਕੁਸ਼ੀਆਂ ਕਰ ਰਿਹਾ ਹੈ ।ਸਰਕਾਰ ਪਰਾਲੀ ਨੂੰ ਠਿਕਾਣੇ ਲਗਾਉਣ ਲਈ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਵੇ ਤੇ ਕਿਸਾਨ ਕਦੇ ਵੀ ਪਰਾਲੀ ਨੂੰ ਅੱਗ ਨਹੀਂ ਲਾਵੇਗਾ ।ਇਸ ਮੌਕੇ ਕੁਲਵੰਤ ਸਿੰਘ ਢੋਟੀਆ ਗਿਆਨ ਸਿੰਘ ਚੋਹਲਾ ਖੁਰਦ ਮਨਜੀਤ ਸਿੰਘ ਕਰਮੂੰਵਾਲਾ ਬਲਵਿੰਦਰ ਸਿੰਘ ਚੋਹਲਾ ਸਾਹਿਬ ਦਰਸ਼ਨ ਸਿੰਘ ਰੱਤੋਕੇ ਨਿਰਵੈਲ ਸਿੰਘ ਧੁਨ ਆਦਿ ਆਗੂ ਹਾਜਰ ਸਨ
Comments (0)
Facebook Comments (0)