
ਕੰਵਲ ਬੇਦੀ ਬਣੇ ਭਿੱਖੀਵਿੰਡ ਸਕੂਲ ਮੈਨਜਮੈਂਟ ਕਮੇਟੀ ਦੇ ਚੇਅਰਮੈਨ
Sat 16 Jun, 2018 0
ਭਿੱਖੀਵਿੰਡ 15 ਜੂਨ (ਹਰਜਿੰਦਰ ਸਿੰਘ ਗੋਲਣ )
ਵਿਧਾਨ ਸਭਾ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਂਗਰਸ ਮੀਤ ਪ੍ਰਧਾਨ ਬੱਬੂ ਸ਼ਰਮਾ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਦੀ ਮੈਨਜਮੈਂਟ ਕਮੇਟੀ ਦਾ ਗਠਨ ਕੀਤਾ ਗਿਆ.ਜਿਸ ਵਿੱਚ ਸਰਬਸੰਮਤੀ ਨਾਲ ਕੰਵਲ ਬੇਦੀ ਨੂੰ ਚੇਅਰਮੈਨ,ਪ੍ਰਿਤਪਾਲ ਪੰਛੀ ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ.ਨਵ-ਨਿਯੁਕਤ ਚੇਅਰਮੈਨ ਕੰਵਲ ਬੇਦੀ ਤੇ ਵਾਈਸ ਚੇਅਰਮੈਨ ਪ੍ਰਿਤਪਾਲ ਪੰਛੀ ਨੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਤੇ ਸਮੂਹ ਕਾਂਗਰਸੀ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜੁੰਮੇਵਾਰੀ ਦਿੱਤੀ ਗਈ ਹੈ,ਉਸਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ।ਇਸ ਸਮੇਂ ਬੱਬੂ ਸ਼ਰਮਾ,ਗੁਰਮੁੱਖ ਸਿੰਘ ,ਗੁਰਜੀਤ ਸਿੰਘ ਘੁਰਕਵਿੰਡ ,ਗੋਰਾ ਸਾਧਰਾ ,ਜਗਜੀਤ ਸਿੰਘ ਘੁਰਕਵਿੰਡ ,ਸੁਖਪਾਲ ਸਿੰਘ,ਰਾਣਾ ਬਾਸਰਕੇ,ਗੁਲਸ਼ਨ ਅਲਗੋ ,ਬਲਵਿੰਦਰ ਕੌਰ,ਸੁਰਜੀਤ ਸਿੰਘ ਘੁੱਲਾ,ਬਿੱਟੂ ,ਕੁਲਵੰਤ ਸਿੰਘ ਡੈਲੀਗੇਟ,ਜਗਤਾਰ ਸਿੰਘ,ਯਾਦਵਿੰਦਰ ਸਿੰਘ,ਸੁਖਦੇਵ ਸਿੰਘ ਆਦਿ ਨੇ ਚੇਅਰਮੈਨ ਕੰਵਲ ਬੇਦੀ ਤੇ ਵਾਈਸ ਚੈਅਰਮੈਨ ਪ੍ਰਿਤਪਾਲ ਪੰਛੀ ਨੂੰ ਵਧਾਈ ਦਿੰਦਿਆਂ ਹਾਰ ਪਾ ਕੇ ਸਨਮਾਨਿਤ ਕੀਤਾ।
Comments (0)
Facebook Comments (0)