ਲਹਿਰ ਪਰਿਵਾਰ ਨੇ ਚੇਅਰਮੈਨ ਗੁੱਜਰਪੁਰਾ ਨੂੰ ਕੀਤਾ ਸਨਮਾਨਿਤ।

ਲਹਿਰ ਪਰਿਵਾਰ ਨੇ ਚੇਅਰਮੈਨ ਗੁੱਜਰਪੁਰਾ ਨੂੰ ਕੀਤਾ ਸਨਮਾਨਿਤ।

ਚੋਹਲਾ ਸਾਹਿਬ 24 ਮਈ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਪੀ.ਏ.ਡੀ.ਬੀ.ਬੈਂਕ ਚੋਹਲਾ ਸਾਹਿਬ ਦੇ ਨਵੇਂ ਬਣੇ ਚੇਅਰਮੈਨ ਬਾਬਾ ਸਾਹਿਬ ਸਿੰਘ ਗੁੱਜਰਪੁਰਾ ਆਪਣੇ ਨਜਦੀਕੀ ਸਾਥੀ ਅਤੇ ਹਲਕੇ ਦੇ ਨੌਜਵਾਨ ਸਰਗਰਮ ਕਾਂਗਰਸੀ ਆਗੂ ਕੁਲਵੰਤ ਸਿੰਘ ਲਹਿਰ ਹਲਕਾ ਪ੍ਰਧਾਨ ਬੀ.ਸੀ.ਸੈੱਲੀ ਦੇ ਸਥਾਨਕ ਗ੍ਰਹਿ ਵਿਖੇ ਪੁੱਜੇ ਤਾਂ ਸਮੁੱਚੇ ਲਹਿਰ ਪਰਿਵਾਰ ਦੇ ਪਤਵੰਤੇ ਜਿੰਨਾਂ ਚ ਕਰਮ ਸਿੰਘ ਲਹਿਰ,ਗੁਰਚਰਨ ਸਿੰਘ ਲਹਿਰ,ਸੁਖਦੀਪ ਸਿੰਘ ਲਹਿਰ,ਸੰਤੋਖ ਸਿੰਘ,ਮੇਜਰ ਸਿੰਘ ਅਤੇ ਜਗਜੀਤ ਸਿੰਘ ਨੇ ਚੇਅਰਮੈਨ ਗੁੱਜਰਪੁਰਾ ਦਾ ਪੁੱਜਣ ਤੇ ਜਿੱਥੇ ਭਰਵਾਂ ਸਵਾਗਤ ਕੀਤਾ ਅਤੇ ਦਸ ਗੁਰੂ ਸਾਹਿਬਾਨ ਦੀ ਸੁੰਦਰ ਤਸਵੀਰ ਤੇ ਗੁਰੂ ਘਰ ਦੀ ਬਖਸਿ਼ਸ਼ ਸਿਰੋਪਾਓ ਦੇਕੇ ਜੈਕਾਰਿਆਂ ਦੀ ਗੂੰਜ਼ ਚ ਸਨਮਾਨਿਤ ਕੀਤਾ।ਇਸ ਮੌਕੇ ਕੁਲਵੰਤ ਸਿੰਘ ਲਹਿਰ ਨੇ ਕਿਹਾ ਕਿ ਹਲਕੇ ਦੇ ਵਿਧਾਇਕ ਰਮਨਜੀਤ ਸਿੰਘ ਸਿਕੀ ਦੀ ਪਾਰਖੂ ਅੱਖ ਨੇ ਇੱਕ ਮਿਹਨਤੀ ਅਤੇ ਇਮਾਨਦਾਰ ਵਰਕਰ ਨੂੰ ਬੈਂਕ ਦੀ ਚੇਅਰਮੈਨ ਦੀ ਜਿੁੰਮੇਵਾਰੀ ਲਾਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੁਣ ਇਸ ਨਾਲ ਕਾਂਗਰਸ ਪਾਰਟੀ ਹਲਕੇ ਚ ਹੋਰ ਵੀ ਮਜਬੂਤ ਹੋਵੇਗੀ।