
ਨਵ-ਨਿਯੁਕਤ ਚੇਅਰਮੈਨ ਰਵਿੰਦਰ ਸਿੰਘ ਸ਼ੈਂਟੀ ਸਮਰਥਕਾਂ ਸਮੇਤ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ
Wed 25 Dec, 2019 0
ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 25 ਦਸੰਬਰ 2019
ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਮਾਰਕਿਟ ਕਮੇਟੀਆਂ ਦੇ ਚੇਅਰਮੈਨਾਂ ਦੀਆਂ ਕੀਤੀਆਂ ਗਈਆਂ ਨਿਯੁਕਤੀਆਂ ਤਹਿਤ ਮਾਰਕਿਟ ਕਮੇਟੀ ਨੋਸ਼ਹਿਰਾ ਪੰਨੂਆਂ ਤੋਂ ਰਵਿੰਦਰ ਸਿੰਘ ਸੈਂਟੀ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਉਨਾਂ ਦੇ ਸਮਰਥਕਾਂ ਨੇ ਇਸ ਨਿਯੁਕਤੀ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਦਾ ਧੰਨਵਾਦ ਕੀਤਾ ਹੈ।ਨਵ-ਨਿਯੁਕਤ ਚੇਅਰਮੈਨ ਰਵਿੰਦਰ ਸਿੰਘ ਸ਼ੈਂਟੀ ਅੱਜ ਆਪਣੇ ਸਮਰਥਕਾਂ ਸਮੇਤ ਸਥਾਨਕ ਗੁਰਦੁਆਰਾ ਪਾਤਿਸ਼ਾਹੀ ਪੰਜਵੀਂ ਵਿਖੇ ਨਤਮਸਤਕ ਹੋਏ ਜਿਥੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਉਨਾਂ ਨੂੰ ਗੁਰੂ ਘਰ ਦੀ ਬਖਸਿ਼ਸ਼ ਸਿਰੋਪਾਓ ਭੇਂਟ ਕੀਤਾ।
ਇਸ ਮੋਕੇ ਗਲਬਾਤ ਕਰਦਿਆਂ ਹੋਇਆਂ ਚੇਅਰਮੈਨ ਰਵਿੰਦਰ ਸਿੰਘ ਸ਼ੈਂਟੀ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਤਹਿ ਦਿਲੋਂ ਧੰਨਵਾਦੀ ਹਨ ਜਿੰਨਾਂ ਨੇ ਉਨਾਂ ਤੇ ਵਿਸ਼ਾਵਾਸ਼ ਕਰਦਿਆਂ ਉਨਾਂ ਨੂੰ ਸੇਵਾ ਕਰਨ ਦਾ ਮੋਕਾ ਦਿੱਤਾ ਹੈ।ਉਨਾਂ ਕਿਹਾ ਕਿ ਉਹ ਆਪਣੇ ਅਹੁਦੇ ਤੇ ਹੁੰਦਿਆਂ ਹੋਇਆਂ ਬਿਨਾਂ ਭੇਦ ਭਾਵ ਅਤੇ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ ਅਤੇ ਪਾਰਟੀ ਦੀ ਮਜਬੂਤੀ ਅਤੇ ਬਿਹਤਰੀ ਲਈ ਹਮੇਸ਼ਾਂ ਤਤਪਰ ਰਹਿਣਗੇ।
ਇਸ ਮੋਕੇ ਸ਼ੁਬੇਗ ਸਿੰਘ ਧੁੰਨ ਸੀਨੀਅਰ ਕਾਂਗਰਸੀ ਆਗੂ,ਸਰਪੰਚ ਲਖਵਿੰਦਰ ਸਿੰਘ ਚੋਹਲਾ ਸਾਹਿਬ,ਰਸ਼ਪਾਲ ਸਿੰਘ ਸਰਪੰਚ ਧੁੰਨ,ਮਹਿੰਦਰ ਸਿੰਘ ਸਰਪੰਚ ਚੰਬਾ ਕਲਾਂ,ਮਨਦੀਪ ਸਿੰਘ ਸਰਪੰਚ ਘੜਕਾ,ਸਾਧੂ ਸਿੰਘ ਆੜਤੀਆ,ਬਲਬੀਰ ਸਿੰਘ ਸਰਪੰਚ ਕਰਮੂੰਵਾਲਾ,ਅਜੀਤ ਸਿੰਘ,ਪ੍ਰਧਾਨ,ਡਾਇਰੈਕਟਰ ਭੁਪਿੰਦਰ ਕੁਮਾਰ ਨਈਅਰ,ਲਾਲੀ ਰੱਤੋਕੇ,ਨੰਬਰਦਾਰ ਕਰਤਾਰ ਸਿੰਘ,ਤਰਸੇਮ ਸਿੰਘ ਮੈਂਬਰ,ਗੁਰਚਰਨ ਸਿੰਘ ਚੋਹਲਾ ਸਾਹਿਬ,ਭਜਨ ਸਿੰਘ ਧੁੰਨ,ਲਖਬੀਰ ਸਿੰਘ ਫੋਜੀ,ਗੁਰਪ੍ਰੀਤ ਸਿੰਘ ਸਰਪੰਚ,ਹਰਦੀਪ ਸਿੰਘ ਪੱਖੋਪੁਰ,ਡਾਕਟਰ ਰਸਬੀਰ ਸਿੰਘ,ਹਰਪ੍ਰੀਤ ਸਿੰਘ ਪ੍ਰਿੰਸੀਪਲ,ਪ੍ਰਧਾਨ ਮਨਜੀਤ ਸੰਧੂ ਚੰਬਾ ਕਲਾਂ,ਗੁਰਜੀਤ ਸਿੰਘ ਧੁੰਨ,ਅਰੂੜ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)