ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ ਕਿਸਾਨ ਸਘੰਰਸ਼ ਕਮੇਟੀ ਦੀ ਹੋਈ ਮੀਟਿੰਗ
Sun 15 Mar, 2020 0ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 15 ਮਾਰਚ 2020
ਕਿਸਾਨ-ਮਜਦੂਰ ਸਘੰਰਸ਼ ਕਮੇਟੀ ਦੇ ਜ਼ੋਨ ਕਾਮਾਗਾਟਾਮਾਰੂ ਦੀ ਮੀਟਿੰਗ ਸਥਾਨਕ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ ਅਜੀਤ ਸਿੰਘ ਚੰਬਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਅਮਰਜੀਤ ਸਿੰਘ ਕੁਲਵਿੰਦਰ ਸਿੰਘ,ਜ਼ਸਵੰਤ ਸਿੰਘ,ਹਰਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਦੀਆ ਲੋਕ ਮਾਰੂ ਨੀਤੀਆਂ ਦੀ ਆਲੋਚਨਾ ਕਰਦਿਆਂ ਹੋਇਆ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਿੰਦੂ ਰਾਸ਼ਟਰਵਾਦ ਦਾ ਏਜੰਡਾ ਲਾਗੂ ਕਰਨ ਲਈ ਲਿਆਂਦੇ ਗੲ ਕਾਲੇ ਕਾਨੂੰਨ ਨਾਗਰਿਕਤਾ ਸੋਧ ਕਾਨੂੰਨ,ਐਨ.ਆਰ.ਸੀ.ਅੇੈਨ.ਪੀ.ਆਰ ਨੂੰ ਰੱਦ ਕਰਵਾਉਣ ਲਈ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਅਤੇ ਕਿਹਾ ਕਿ ਇਸ ਕਾਨੂੰਨ ਵਿਰੁੱਧ ਉਹਨਾਂ ਦੀ ਕਮੇਟੀ ਹਮੇਸ਼ਾਂ ਸਘੰਰਸ਼ ਸ਼ੀਲ ਰਹੇਗੀ।ਉਹਨਾਂ ਚੋਣ ਵਾਅਦਿਆਂ ਤੋਂ ਭੱਜੀ ਪੰਜਾਬ ਸਰਕਾਰ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਰਾਜ ਸੱਤਾ ਹਥਿਆਉਣ ਲਈ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ ਜਿੰਨਾਂ ਵਿੱਚੋਂ ਕੋਈ ਵੀ ਵਾਅਦਾ ਇਹਨਾਂ ਪੂਰਾ ਨਹੀਂ ਕੀਤਾ।ਉਹਨਾਂ ਕਿਹਾ ਕਿ ਅੱਜ ਕਿਸਾਨ ਕਰਜੇ ਦੀ ਮਾਰ ਦਾ ਝੰਬਿਆ ਖੁਦਕੁਸ਼ੀਆਂ ਕਰ ਰਿਹਾ ਹੈ ਅਤੇ ਪੰਜਾਬ ਵਿੱਚ ਨਿਰੰਤਰ ਨਸਿ਼ਆਂ ਦਾ ਛੇਵਾਂ ਦਰਿਆ ਚੱਲ ਰਿਹਾ ਹੈ।ਪਰ ਇਸ ਸਰਕਾਰ ਨੇ ਨਾਂ-ਤਾਂ ਕਿਸਾਨਾਂ ਦੀ ਬਾਂਹ ਫੜੀ ਅਤੇ ਨਾ ਹੀ ਪੰਜਾਬ ਦੀ ਜਵਾਨੀ ਨੂੰ ਨਸਿ਼ਆਂ ਦੀ ਦਲਦਲ ਵਿੱਚੋਂ ਕੱਢਣ ਦਾ ਕੋਈ ਯਤਨ ਕੀਤਾ।ਉਹਨਾਂ ਪਿਛਲੇ ਛੇਆਂ ਮਹੀਨਿਆਂ ਤੋਂ ਸਥਾਨਕ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਦੀ ਪਾਰਕਿੰਗ ਨੂੰ ਬਚਾਉਣ ਲਈ ਉਹਨਾਂ ਦੀ ਕਮੇਟੀ ਵੱਲੋਂ ਲਗਾਏ ਗਏ ਪੱਕੇ ਮੋਰਚੇ ਦੀ ਗਲ ਕਰਦਿਆਂ ਕਿਹਾ ਕਿ ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਧਿਆਨ ਨਹੀ਼ ਦਿੱਤਾ ਜਾ ਰਿਹਾ ਜਦਕਿ ਖੇਡ ਵਿਭਾਗ ਵੱਲੋਂ ਇਸ ਸਟੇਡੀਅਮ ਦੀ ਪਾਰਕਿੰਗ ਵਾਲੀ ਜਗਾ ਜਿੱਥੇ ਐਸ.ਜੀ.ਪੀ.ਸੀ.ਵੱਲੋਂ ਦੁਕਾਨਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ ਨੂੰ ਗੈਰ ਕਾਨੂੰਨੀ ਸਾਬਤ ਕਰ ਦਿੱਤਾ ਹੈ।ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਪਲਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਦਦੇਹਰ ਸਾਹਿਬ ਤੇ ਕੀਤਾ ਗਿਆ ਝੂਠਾ ਪਰਚਾ ਜੇਕਰ ਰੱਦ ਨਾ ਕੀਤਾ ਗਿਆ ਤਾਂ 8 ਅਪ੍ਰੈਲ ਤੋਂ ਡੀ.ਸੀ.ਦਫ਼ਤਰ ਤਰਨ ਤਾਰਨ ਵਿਖੇ ਤਿੰਨ ਰੋਜਾ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।ਇਸ ਸਮੇਂ ਗੁਰਦੇਵ ਸਿੰਘ,ਦਿਲਬਰ ਸਿੰਘ,ਮਹਿਲ ਸਿੰਘ,ਸਵਰਨ ਸਿੰਘ,ਹਰਜਿੰਦਰ ਸਿੰਘ,ਰਣਜੀਤ ਸਿੰਘ,ਪਿਸ਼ੋਰਾ ਸਿੰਘ,ਕੁਲਵੰਤ ਸਿੰਘ ,ਨਿਰਵੈਲ ਸਿੰਘ ਆਦਿ ਹਾਜਰ ਸਨ।
Comments (0)
Facebook Comments (0)