ਸਿ਼ਵ ਮੰਦਰ ਚੋਹਲਾ ਸਾਹਿਬ ਵਿਖੇ ਮਹਾਂ ਸਿ਼ਵਰਾਤਰੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ।
Tue 1 Mar, 2022 0ਚੋਹਲਾ ਸਾਹਿਬ 1 ਮਾਰਚ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਸਿ਼ਵ ਮੰਦਰ ਚੋਹਲਾ ਸਾਹਿਬ ਸੇਵਾ ਸੁਸਾਇਟੀ ਵੱਲੋਂ ਮਹਾਂ ਸਿ਼ਵਰਾਤਰੀ ਤਿਉਹਾਰ ਅੱਜ ਸਿ਼ਵ ਮੰਦਰ ਚੋਹਲਾ ਸਾਹਿਬ ਵਿਖੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬੜ੍ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਹੈ।ਇਸ ਸਮੇਂ ਸਿ਼ਵ ਮੰਦਰ ਸੇਵਾ ਸੁਸਾਇਟੀ ਦੇ ਪ੍ਰਧਾਨ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਾਰਾ ਦਿਨ ਲੰਗਰ ਭੰਡਾਰਾ ਅਤੁੱਟ ਵਰਤਾਇਆ ਗਿਆ ਅਤੇ ਰਾਤ ਸਮੇਂ ਪੰਜਾਬ ਦੇ ਮਸ਼ਹੂਰ ਕਲਾਕਾਰ ਰਾਹੁਲ ਹੰਸ ਐਂਡ ਪਾਰਟੀ ਅਤੇ ਦੀਪਕ ਕਟਾਰੀਆਂ ਫਿਰੋਜ਼ਪੁਰ ਜਾਗਰਣ ਕਰਨਗੇ ਅਤੇ ਸੰਗਤਾਂ ਨੂੰ ਨਿਹਾਲ ਕਰਨਗੇ।ਇਸ ਸਮੇਂ ਪਰਮਜੀਤ ਜੋਸ਼ੀ,ਵਿਜੇ ਕੁਮਾਰ ਕੁੰਦਰਾ,ਸਿ਼ਵ ਨਰੈਣ,ਰਮਨਧੀਰ,ਰਕੇਸ਼ ਕੁਮਾਰ ਬਿੱਲਾ,ਰਕੇਸ਼ ਅਨੰਦ,ਰਾਜਨ ਕੁੰਦਰਾ,ਪਰਦੀਪ ਹੈਪੀ,ਤਰਸੇਮ ਨਈਅਰ,ਡਾਇਰੈਕਟਰ ਭੁਪਿੰਦਰ ਕੁਮਾਰ ਨਈਅਰ ਕਾਲਾ ਪ੍ਰਧਾਨ,ਅਸ਼ਵਨੀ ਰਾਜੂ,ਪਰਵੀਨ ਕੁੰਦਰਾ,ਬਲਦੇਵ ਰਾਜ ਸਟੈਨੋ,ਅਸ਼ਵਨੀ ਅਨੰਦ,ਰਾਕੇਸ਼ ਨਈਅਰ,ਅਮਿਤ ਕੁਮਾਰ ਨਈਅਰ,ਨਰੇਸ਼ ਕੁਮਾਰ,ਬਬਲੀ ਸ਼ਾਹ,ਸੁਰਿੰਦਰ ਭਗਤ,ਸੋਨੂੰ ਚਾਵਲਾ,ਬਸੰਤ,ਰਾਜੀਵ ਕੁਮਾਰ,ਕ੍ਰਿਸ਼ਨ ਅਨੰਦ,ਬੱੂਬੂ ਆਦਿ ਹਾਜ਼ਰ ਸਨ।
Comments (0)
Facebook Comments (0)