ਵਾਲੀਵਾਲ ਮੁਕਾਬਲੇ ਚੋ ਚੋਹਲਾ ਸਾਹਿਬ ਦੀ ਟੀਮ ਨੇ ਗੰਡੀਵਿੰਡ ਟੀਮ ਨੂੰ ਹਰਾਕੇ ਜਿੱਤ ਹਾਸਿਲ ਕੀਤੀ।
Thu 3 Mar, 2022 0ਚੋਹਲਾ ਸਾਹਿਬ 3 ਮਾਰਚ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਵਿਦਿਆਰਥੀਆਂ ਨੂੰ ਖੇਡਾਂ ਲਈ ਉਤਸਾਹਿਤ ਕਰਨ ਦੇ ਨਾਲ ਨਾਲ ਅਧਿਆਪਕ ਸਹਿਬਾਨ ਵਿਚ ਖੇਡਾਂ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਸੰਧੂ ਦੀ ਪ੍ਰੇਰਨਾ ਸਦਕਾ ਅਤੇ ਜਿ਼ਲ੍ਹਾ ਪ੍ਰਧਾਨ ਈ ਟੀ ਟੀ ਗੁਰਵਿੰਦਰ ਸਿੰਘ ਬੱਬੂ ਦੇ ਉਤਸ਼ਾਹ ਨਾਲ ਜਿਲ੍ਹੇ ਦੇ ਹਰੇਕ ਬਲਾਕ ਦੇ ਅਧਿਆਪਕ ਸਹਿਬਾਨ ਦੀ ਟੀਮ ਨੇ ਹਿੱਸਾ ਲਿਆ । ਅੱਜ ਕਰਵਾਏ ਗਏ ਇਸ ਮੁਕਾਬਲੇ ਵਿਚ ਬਲਾਕ ਚੋਹਲਾ ਸਾਹਿਬ ਦੀ ਟੀਮ ਨੇ ਫਾਈਨਲ ਵਿਚ ਇੱਕ ਸਖ਼ਤ ਮੁਕਾਬਲੇ ਵਿਚ ਬਲਾਕ ਗੰਡੀਵਿੰਡ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ । ਜਸਵਿੰਦਰ ਸਿੰਘ ਸੰਧੂ ਨੇ ਇਸ ਮੌਕੇ ਜੇਤੂ ਟੀਮ ਨੂੰ ਟਰਾਫੀ ਦਿੰਦਿਆਂ ਇਹਨਾਂ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੀ ਹਰੇਕ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਰੇਕ ਅਧਿਆਪਕ ਨੂੰ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਇਹ ਜਿੱਤ ਹਾਰ ਨਾਲੋਂ ਅਧਿਆਪਕ ਸਹਿਬਾਨ ਵਿੱਚ ਇੱਕ ਟੀਮ ਵਰਕ ਦੀ ਭਾਵਨਾ ਜਿ਼ਆਦਾ ਦੇਖਣ ਨੂੰ ਮਿਲੀ । ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਟੂਰਨਾਮੈਂਟ ਕਰਵਾਏ ਜਾਣਗੇ ਅਤੇ ਵਿਦਿਆਰਥੀਆਂ ਵਿੱਚ ਵੀ ਖੇਡਾਂ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਜਾਵੇਗਾ । ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ ਜਗਵਿੰਦਰ ਸਿੰਘ ਅਤੇ ਉੱਪ ਜਿ਼ਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਸਿੰਘ ਜੀ ਨੇ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀਆਂ ਸਮੂਹ ਅਧਿਆਪਕ ਸਹਿਬਾਨ ਦੀਆਂ ਟੀਮਾਂ ਨੂੰ ਵਧਾਈ ਦਿੱਤੀ । ਇਸ ਮੌਕੇ ਸੈਂਟਰ ਹੈੱਡ ਟੀਚਰ ਨਿਰਮਲਜੀਤ ਸਿੰਘ , ਐੱਚ ਟੀ ਹਰਭਿੰਦਰ ਸਿੰਘ, ਹਰਵਿੰਦਰ ਸਿੰਘ ਅਤੇ ਸਮੂਹ ਸਟਾਫ ਬ੍ਰਹਮਪੁਰਾ, ਸਤਿੰਦਰ ਸਿੰਘ, ਗੁਰਸ਼ਰਨ ਸਿੰਘ, ਗੁਰਬੀਰ ਸਿੰਘ, ਪ੍ਰਭਜੀਤ ਸਿੰਘ, ਗਗਨਦੀਪ ਸਿੰਘ, ਗੁਰਬ੍ਰਿੰਦਰ ਸਿੰਘ, ਨਰਿੰਦਰ ਕੁਮਾਰ ਨੂਰ, ਦਵਿੰਦਰ ਸਿੰਘ ਰਾਜੋਕੇ, ਗੁਰਬੀਰ ਸਿੰਘ ,ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ, ਮਨਜਿੰਦਰ ਸਿੰਘ ਮੰਡ, ਰਵਿੰਦਰ ਸਿੰਘ , ਹਰਪ੍ਰੀਤ ਸਿੰਘ ਟਾਂਡਾ ਆਦਿ ਅਧਿਆਪਕ ਸਹਿਬਾਨ ਹਾਜਰ ਸਨ । ਅੱਜ ਦੇ ਇਸ ਖੇਡ ਮੁਕਾਬਲੇ ਵਿਚ ਚਾਹ ਲੰਗਰ ਦੀ ਸੇਵਾ ਸਰਕਾਰੀ ਐਲੀਮੈਂਟਰੀ ਸਕੂਲ ਬ੍ਰਹਮਪੁਰਾ ਦੇ ਸਮੂਹ ਸਟਾਫ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਈ ।
Comments (0)
Facebook Comments (0)