CAA: ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚਕਾਰ ਪੀਐਮ ਮੋਦੀ ਬੋਲੇ 'ਵਿਭਿੰਨਤਾ 'ਚ ਏਕਤਾ, ਭਾਰਤ ਦੀ ਵਿਸ਼ੇਸ਼ਤਾ'
Sun 22 Dec, 2019 0ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ 'ਧੰਨਵਾਦ ਰੈਲੀ' ਹੈ। ਇਹ ਰੈਲੀ, ਅਸਲ ਵਿੱਚ, ਭਾਜਪਾ ਦਾ ਦਿੱਲੀ ਵਿੱਚ ਚੋਣਾਂ ਲਈ ਆਗਾਜ਼ ਮੰਨਿਆ ਜਾ ਰਿਹਾ ਹੈ। ਗੈਰ-ਕਾਨੂੰਨੀ ਕਾਲੋਨੀਆਂ ਨੂੰ ਰੈਗੂਲਰ ਕਰਨ ਤੋਂ ਬਾਅਦ ਇਹ ਰੈਲੀ ਕੀਤੀ ਜਾ ਰਹੀ ਹੈ।
ਦੇਸ਼ ਭਰ ਵਿੱਚ ਨਾਗਰਿਕਤਾ ਕਾਨੂੰਨ ਖਿਲਾਫ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਾਲੇ, ਸਾਰਿਆਂ ਦੀ ਨਜ਼ਰ ਪ੍ਰਧਾਨ ਮੰਤਰੀ ਮੋਦੀ ਦੀ ਇਸ ਵੱਡੀ ਰੈਲੀ 'ਤੇ ਟਿਕੀ ਹੋਈ ਹੈ। ਲੋਕ ਜਾਣਨਾ ਚਾਹੁੰਦੇ ਹਨ ਕਿ ਰਾਜਧਾਨੀ ਦਿੱਲੀ ਤੋਂ ਪ੍ਰਧਾਨ ਮੰਤਰੀ ਇਸ ਮੁੱਦੇ 'ਤੇ ਕੀ ਸੰਦੇਸ਼ ਦੇਣਗੇ।
ਉਨ੍ਹਾਂ ਮੰਚ ਤੇ ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾ ਹੀ ਕਿਹਾ, ''ਵਿਭਿੰਨਤਾ 'ਚ ਏਕਤਾ, ਭਾਰਤ ਦੀ ਵਿਸ਼ੇਸ਼ਤਾ।''
ਉਨ੍ਹਾਂ ਦੇਸ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਬਾਰੇ ਕਿਹਾ, ''ਤੁਹਾਡਾ ਜਿਨ੍ਹਾ ਗੁੱਸਾ ਹੈ ਉਹ ਮੋਦੀ ਤੇ ਕੱਢੋ। ਪੁਤਲਾ ਸਾੜਨਾ ਹੈ ਤਾਂ ਮੋਦੀ ਦਾ ਸਾੜੋ, ਕਿਸੇ ਗਰੀਬ ਦੀ ਝੋਂਪੜੀ ਨਾ ਸਾੜੋ।''
ਪ੍ਰਧਾਨ ਮੰਤਰੀ ਦੀ ਰੈਲੀ ਲਈ ਰਾਮਲੀਲਾ ਮੈਦਾਨ ਦੇ ਦੁਆਲੇ ਸੁਰੱਖਿਆ ਸਖਤ ਕੀਤੀ ਗਈ। ਕੇਂਦਰੀ ਸੁਰੱਖਿਆ ਏਜੰਸੀਆਂ ਨੇ ਰਾਮਲੀਲਾ ਮੈਦਾਨ ਅਤੇ ਆਸ ਪਾਸ ਦੇ ਇਲਾਕਿਆਂ ਨੂੰ ਫਲਾਈ ਜ਼ੋਨ ਘੋਸ਼ਿਤ ਕੀਤਾ। ਸੁਰੱਖਿਆ ਏਜੰਸੀਆਂ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਕੁਝ ਲੋਕ ਪ੍ਰਧਾਨ ਮੰਤਰੀ ਦੀ ਰੈਲੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।
Comments (0)
Facebook Comments (0)