21 ਨੂੰ ਸ਼ਰਧਾ ਨਾਲ ਮਨਾਇਆ ਜਾਵੇਗਾ ਸ਼ਿਵਰਾਤਰੀ ਦਾ ਤਿਓਹਾਰ
Sun 16 Feb, 2020 021 ਨੂੰ ਸ਼ਰਧਾ ਨਾਲ ਮਨਾਇਆ ਜਾਵੇਗਾ ਸ਼ਿਵਰਾਤਰੀ ਦਾ ਤਿਓਹਾਰ
ਰਾਕੇਸ਼ ਬਾਵਾ, ਪਰਮਿੰਦਰ ਚੋਹਲਾ
ਚੋਹਲਾ ਸਾਹਿਬ,16 ਫਰਵਰੀ 2020
ਸ਼ਿਵ ਮੰਦਿਰ ਸੇਵਾ ਸੁਸਾਇਟੀ ਚੋਹਲਾ ਸਾਹਿਬ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 21 ਫਰਵਰੀ ਦਿਨ ਸ਼ੁੱਕਰਵਾਰ ਨੂੰ ਇਥੋਂ ਦੇ ਸ਼ਿਵ ਮੰਦਿਰ ਵਿੱਚ ਮਹਾਂਸ਼ਿਵਰਾਤਰੀ ਦਾ ਪਵਿੱਤਰ ਦਿਹਾੜਾ ਸ਼ਰਧਾਪੂਰਵਕ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਇਸ ਸੰਬੰਧੀ ਅੱਜ ਸੁਸਾਇਟੀ ਦੀ ਮੀਟਿੰਗ ਸ੍ਰੀ ਵਿਜੇ ਕੁੰਦਰਾ ਅਤੇ ਸ਼ਿਵ ਨਰਾਇਣ ਸ਼ੰਭੂ ਦੀ ਪ੍ਰਧਾਨਗੀ ਹੇਠਾਂ ਹੋਈ ਜਿਸ ਵਿੱਚ ਕਮੇਟੀ ਦੇ ਸਾਰੇ ਅਹੁੱਦੇਦਾਰ ਅਤੇ ਮੈਂਬਰ ਸ਼ਾਮਿਲ ਹੋਏ।ਜਾਣਕਾਰੀ ਦਿੰਦੇ ਹੋਏ ਸ਼ਿਵ ਮੰਦਿਰ ਚੋਹਲਾ ਸਾਹਿਬ ਦੇ ਪੰਡਿਤ ਕੁੰਦਨ ਜੀ ਨੇ ਦੱਸਿਆ ਕਿ 21 ਫਰਵਰੀ ਰਾਤ ਨੂੰ ਮੰਦਿਰ ਵਿੱਚ ਜਾਗਰਣ ਹੋਵੇਗਾ ਜਿਸ ਵਿੱਚ ਮਸ਼ਹੂਰ ਕਲਾਕਾਰ ਮਨਪ੍ਰੀਤ ਸਿੰਘ ਛੀਨਾ,ਦੀਪਕ ਐਂਡ ਪਾਰਟੀ ਅਤੇ ਹੋਰ ਕਲਾਕਾਰਾਂ ਵਲੋਂ ਧਾਰਮਿਕ ਭੇਟਾਂ ਰਾਹੀਂ ਸ਼ਿਵ ਭਗਤਾਂ ਨੂੰ ਨਿਹਾਲ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਸਾਰਾ ਦਿਨ ਮੰਦਿਰ ਵਿੱਚ ਸ਼ਿਵ ਮਹਿਮਾ ਦਾ ਗੁਨਗਾਣ ਹੋਵੇਗਾ ਅਤੇ ਲੰਗਰ ਦੇ ਅਤੁੱਟ ਭੰਡਾਰੇ ਵਰਤਾਏ ਜਾਣਗੇ।ਇਸ ਮੌਕੇ ਪਰਮਜੀਤ ਜੋਸ਼ੀ,ਤਰਸੇਮ ਨਈਅਰ,ਰਾਜਨ ਕੁੰਦਰਾ,ਰਮਨ ਕੁਮਾਰ ਧੀਰ,ਸੁਰਜੀਤ ਲਾਲ ਰਾਹੀ, ਰਕੇਸ਼ ਕੁਮਾਰ ਬਿੱਲਾ, ਰਾਜੀਵ ਲਾਲੀ,ਪ੍ਰਦੀਪ ਹੈਪੀ,ਕਾਲਾ ਪ੍ਰਧਾਨ,ਅਨਿਲ ਕੁਮਾਰ ਬੱਬਲੀ ਸ਼ਾਹ,ਸੁਰਿੰਦਰ ਭਗਤ,ਰਕੇਸ਼ ਆਨੰਦ,ਸਕਸ਼ਮ ਕੁੰਦਰਾ, ਬੱਬਲੂ ਮੁਨੀਮ,ਸੁਰਿੰਦਰ ਕੁੰਦਰਾ ਆਦਿ ਹਾਜਰ ਸਨ।
Comments (0)
Facebook Comments (0)