'ਕੈਪਟਨ ਸਰਕਾਰ ਦਾ ਬੰਪਰ ਆਫਰ, ਨੋਕਰੀਆਂ ਹੀ ਨੋਕਰੀਆਂ-ਗੋਲ-ਗੱਪੇ ਦੀ ਰੋਹੜੀ ਲਾਓ, ਸਮੋਸੇ ਅਤੇ ਟਿੱਕੀ ਦੀ ਰੇਹੜੀ ਲਗਾਓ, ਪਕੌੜਿਆਂ ਦੀ ਰਹੋੜੀ ਲਾਓ'

'ਕੈਪਟਨ ਸਰਕਾਰ ਦਾ ਬੰਪਰ ਆਫਰ, ਨੋਕਰੀਆਂ ਹੀ ਨੋਕਰੀਆਂ-ਗੋਲ-ਗੱਪੇ ਦੀ ਰੋਹੜੀ ਲਾਓ, ਸਮੋਸੇ ਅਤੇ ਟਿੱਕੀ ਦੀ ਰੇਹੜੀ ਲਗਾਓ, ਪਕੌੜਿਆਂ ਦੀ ਰਹੋੜੀ ਲਾਓ'

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਤੀਜਾ ਦਿਨ ਵੀ ਹੰਗਾਮਾ ਭਰਪੂਰ ਰਿਹਾ। ਅੱਜ ਪੰਜਾਬ ਵਿਧਾਨ ਸਭਾ ਵਿਚੋਂ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵਾਕਆਊਟ ਕੀਤਾ। ਸਦਨ ਵਿਚ ਕੈਪਟਨ ਸਰਕਾਰ ਦੇ ਖਿਲਾਫ ਨਾਹਰੇਬਾਜ਼ੀ ਵੀ ਕੀਤੀ ਗਈ।

 

 

ਇਸ ਦੌਰਾਨ ਵਾਅਦਾ ਖਿਲਾਫੀ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਕੈਪਟਨ ਸਰਕਾਰ ਦੇ ਵਿਰੁੱਧ ਨਾਹਰੇਬਾਜ਼ੀ ਕੀਤੀ ਗਈ। ਆਪ ਵਰਕਰਾਂ ਨੇ ਸਦਨ ਦੇ ਬਾਹਰ ਹੱਥਾ ਵਿਚ ਬੈਨਰ ਅਤੇ ਪੋਸਟਰ ਲੈ ਕੇ ਹੰਗਾਮਾ ਕੀਤਾ। ਆਪ ਵਰਕਰਾਂ ਨੇ 'ਨੋਕਰੀਆਂ ਹੀ ਨੋਕਰੀਆਂ'ਲਿਖੇ ਹੋਏ ਬੈਨਰ ਹੱਥਾਂ ਵਿਚ ਫੜੇ ਹੋਏ ਸੀ।

 

 

ਬੈਨਰਾਂ 'ਤੇ ਲਿਖਿਆ ਸੀ 'ਕੈਪਟਨ ਸਰਕਾਰ ਦਾ ਬੰਪਰ ਆਫਰ, ਨੋਕਰੀਆਂ ਹੀ ਨੋਕਰੀਆਂ-ਗੋਲ-ਗੱਪੇ ਦੀ ਰੋਹੜੀ ਲਾਓ, ਸਮੋਸੇ ਅਤੇ ਟਿੱਕੀ ਦੀ ਰੇਹੜੀ ਲਗਾਓ, ਪਕੌੜਿਆਂ ਦੀ ਰਹੋੜੀ ਲਾਓ'। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਹੋਰ ਆਗੂਆਂ ਨੇ ਹੱਥਾ ਵਿਚ ਪੋਸਟਰ ਫੜੇ ਹੋਏ ਸੀ।

 

 

ਜਿਨ੍ਹਾਂ ਵਿਚ ਹੋਣਾ ਨੇ ਅਪਣੀ ਮੰਗਾ ਲਿਖਿਆ ਹੋਈ ਸੀ। ਉਨ੍ਹਾਂ ਨੇ ਲਿਖਿਆ ਹੋਇ ਸੀ ਕਿ ਆਸ਼ਾ ਵਰਕਰਾਂ, ਮਿਡ ਡੋਅ ਮੀਲ ਕੁੱਕ ਬੀਬੀਆਂ ਲਈ ਮਾਨ ਭੱਤਾ ਜਾਰੀ ਕਰਨ, ਤਨਖਾਹ ਲਾਗੂ ਕਰਨ, ਕੱਚੇ ਠੋਕਾ ਮੁਲਾਜ਼ਮਾਂ ਨੂੰ ਪੱਕਾ ਕਰਨ, ਟੈਟ ਪਾਸ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਮੰਗ ਸੀ।

 

 

ਇਸ ਦੇ ਨਾਲ ਹੀ ਆਊਟਸੋਰਸ ਭਰਤੀ ਵਾਲੇ ਵਰਕਰਾਂ ਨੂੰ ਤਰੰਤ ਰੈਗੂਲਰ ਕਰਨ ਅਜਿਹੀ ਕਈ ਮੰਗਾ ਆਪ ਨੇ ਚੁੱਕੀਆਂ। ਹਰਪਾਲ ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਨੌਕਰੀਆਂ ਲਈ ਵੱਡੇ-ਵੱਡੇ ਵਾਅਦੇ ਤਾਂ ਕਰ ਦਿੱਤੇ ਹਨ ਪਰ ਕੀਤਾ ਕੁੱਝ ਨਹੀਂ ਹੈ।