ਰਾਏਪੁਰ ਵਿਖੇ ਕਬੀਰਨਗਰ ਦੀ ਸੰਗਤ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ ਕੀਤਾ ਗਿਆ।

ਰਾਏਪੁਰ ਵਿਖੇ ਕਬੀਰਨਗਰ ਦੀ ਸੰਗਤ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ ਕੀਤਾ ਗਿਆ।

ਚੋਹਲਾ ਸਾਹਿਬ, 16 ਮਾਰਚ (  ਸਨਦੀਪ ਸਿੱਧੂ,ਪਰਮਿੰਦਰ ਚੋਹਲਾ   ) ਪੰਜਾਬ ਵਿਚ ਸਾਲ 2023 ਵਿਚ ਆਏ ਹੜ੍ਹਾਂ ਵਿਚ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਦੀ ਚਰਚਾ ਵਿਸ਼ਵ ਭਰ ਵਿਚ ਹੋਈ।  ਬਾਬਾ ਇਹਨੀਂ ਦਿਨੀਂ ਛੱਤੀਸਗੜ੍ਹ ਵਿਚ ਗੁਰਮਤਿ ਪ੍ਰਚਾਰ ਫੇਰੀ ਤੇ ਹਨ। ਅੱਜ ਰਾਏਪੁਰ ਵਿਚ ਕਬੀਰ ਨਗਰ ਦੀ ਸੰਗਤ ਵਲੋਂ ਸੰਤ ਬਾਬਾ ਸੁੱਖਾ ਸਿੰਘ  ਨੂੰ  ਸਨਮਾਨਿਤ ਕੀਤਾ ਗਿਆ। ਸੰਧੂ ਟਰੈਵਲਰ ਐਂਡ ਟਰਾਂਸਪੋਰਟ ਦੇ ਮਾਲਕ  ਮਨਜੀਤ ਸਿੰਘ ਟਾਟਾ ਵਾਲਿਆਂ ਨੇ ਇਸ ਮੌਕੇ ਤੇ ਆਖਿਆ, ਸਿੱਖੀ ਦੇ ਇਤਿਹਾਸ ਵਿਚ ਸੇਵਾ ਦੇ ਬਹੁਤ ਵੱਡੇ ਅਧਿਆਇ ਲਿਖੇ ਗਏ ਹਨ, ਪਰ ਸੰਤ ਬਾਬਾ ਸੁੱਖਾ ਸਿੰਘ ਵਲੋਂ ਦਰਿਆਵਾਂ ਦੇ ਟੁੱਟੇ ਬੰਨ੍ਹ ਬੰਨਣ ਦੀ ਜੋ ਸੇਵਾ ਕਰਵਾਈ, ਇਹ ਵੀ ਸਿੱਖੀ ਦੇ ਇਤਿਹਾਸ ਵਿਚ ਯਾਦਗਾਰੀ ਅਧਿਆਇ ਬਣ ਗਈ ਹੈ। ਬਾਬਾ ਜੀ ਜਿਥੇ ਕਿਤੇ ਵੀ ਸੰਗਤ ਵਿਚ ਵਿਚਰਦੇ ਹਨ, ਉਥੇ ਹੀ ਇਸ ਸੇਵਾ ਦਾ ਜ਼ਿਕਰ ਆਪਣੇ ਆਪ ਛਿੜ ਪੈਂਦਾ ਹੈ। ਅੱਜ ਕਬੀਰ ਨਗਰ ( ਰਾਏਪੁਰ) ਦੀ ਸੰਗਤ ਵਲੋਂ ਅਸੀਂ ਬਾਬਾ ਜੀ ਦਾ ਹਾਰਦਿਕ ਸਵਾਗਤ ਕਰਦੇ ਹਾਂ ਅਤੇ ਸਨਮਾਨ ਚਿੰਨ ਭੇਟ ਕਰਦੇ ਹਾਂ। ੌ ਇਸ ਮੌਕੇ ਸੰਗਤ ਵਿਚ ਮਨਜੀਤ ਸਿੰਘ ਟਾਟਾ ਵਾਲਿਆਂ ਦੇ ਨਾਲ ਨਿਸ਼ਾਨ ਸਿੰਘ, ਸੁਖਦੇਵ ਸਿੰਘ, ਜਸਵੰਤ, ਮਨਜਿੰਦਰ ਸਿੰਘ ਚਾਹਲ, ਕੁਲਵੰਤ ਸਿੰਘ, ਬਹਾਲ ਸਿੰਘ। ਸਕੱਤਰ ਸਿੰਘ,ਅਮਰੀਕ ਸਿੰਘ,ਬਲਬੀਰ ਸਿੰਘ, ਗਿਆਨੀ ਸੁਖਜਿੰਦਰ ਸਿੰਘ (ਸੈਕਟਰੀ ਗੁਰੂ ਗੋਬਿੰਦ ਸਿੰਘ ਖਾਲਸਾ ਪਬਲਿਕ ਸਕੂਲ ਰਾਏਪੁਰ ) ਅਤੇ ਹੋਰ ਕਈ ਗੁਰਸਿੱਖ ਸੱਜਣ ਹਾਜ਼ਰ ਸਨ।