ਭਾਜਪਾ ਦੀਆਂ ਸਹਿਯੋਗੀ ਪਾਰਟੀਆਂ ਦਾ ਵੀ ਹੋਵੇਗਾ ਪਿੰਡਾਂ ਵਿੱਚ ਵਿਰੋਧ : ਪੰਨੂੰ ਸ਼ਕਰੀ
Sun 17 Mar, 2024 0ਚੋਹਲਾ ਸਾਹਿਬ 17 ਮਾਰਚ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਤਰਨਤਾਰਨ ਵੱਲੋਂ ਅੱਜ ਗੁਰਦੁਆਰਾ ਡੇਰਾ ਸਾਹਿਬ ਵਿਖੇ ਭਰਵੀਂ ਕੰਨਵੈਨਸ਼ਨ ਕੁਲਵੰਤ ਸਿੰਘ ਭੈਲ, ਅਜੀਤ ਸਿੰਘ ਚੰਬਾ, ਕੁਲਵੰਤ ਸਿੰਘ ਢੋਟੀਆਂ ਗਿਆਨ ਸਿੰਘ ਚੋਹਲਾ ਖ਼ੁਰਦ ਦੀ ਅਗਵਾਈ ਹੇਠ ਕੀਤੀ ਗਈ। ਜਿਸ ਵਿੱਚ ਸੂਬਾ ਆਗੂ ਸਤਨਾਮ ਸਿੰਘ ਪੰਨੂੰ,ਅਤੇ ਜਿਲ੍ਹਾ ਸਕੱਤਰ ਹਰਜਿੰਦਰ ਸਿੰਘ ਸਕਰੀ ਵਿਸ਼ੇਸ਼ ਤੌਰ ਤੇ ਪਹੁੰਚੇ। ਅੱਜ ਦੀ ਭਰਵੀਂ ਕੰਨਵੈਨਸ਼ਨ ਵਿੱਚ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨਾਂ ,ਮਜਦੂਰਾਂ, ਨੌਜਵਾਨਾਂ, ਅਤੇ ਬੀਬੀਆਂ ਨੇ ਹਾਜਰੀ ਭਰੀ। ਕੰਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸੈਟਰ ਦੀ ਮੋਦੀ ਸਰਕਾਰ ਨੇ ਦੇਸ ਦੇ ਕਿਸਾਨਾਂ, ਮਜਦੂਰਾਂ ਨਾਲ ਧੋਖਾ ਕੀਤਾ ਹੈ। ਪਿਛਲੇ ਸਮੇਂ ਵਿੱਚ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਸਰਕਾਰ ਪਰਵਾਨ ਕਰ ਲਿਆ ਸੀ ਪਰ ਜਦੋਂ ਸੰਘਰਸ਼ ਲੜ ਰਹੇ ਕਿਸਾਨ ਵਾਪਿਸ ਪਰਤ ਗਏ ਤਾਂ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਮੁਕਰ ਗਈ, ਜਿਸ ਕਾਰਣ ਕਿਸਾਨਾਂ ਨੂੰ ਦੁਬਾਰਾ ਮੋਰਚਾ ਲਗਾਉਣਾ ਪਿਆ।ਮੋਰਚੇ ਨੂੰ ਖਤਮ ਕਰਨ ਦੇ ਇਰਾਦੇ ਨਾਲ ਸਰਕਾਰ ਨੇ ਨਿਹੱਥੇ ਕਿਸਾਨਾਂ ਮਜਦੂਰਾਂ ਤੇ ਅਤਿ ਘਟੀਆ ਦਰਜੇ ਦਾ ਅੱਤਿਆਚਾਰ ਕੀਤਾ, ਜਿਸ ਵਿੱਚ ਸੈਕੜੇ ਕਿਸਾਨ, ਮਜਦੂਰ ਜਖਮੀ ਹੋਏ ਅਤੇ ਇੱਕ ਨੌਜਵਾਨ ਸਹੀਦ ਕਰ ਦਿੱਤਾ ਗਿਆ। ਇਸੇ ਦੇ ਵਿਰੋਧ ਵਿੱਚ ਹੁਣ ਪਿੰਡਾਂ ਵਿੱਚ ਬੀਜੇਪੀ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦਾ ਪਿੰਡ ਪੱਧਰ ਤੱਕ ਕਾਲੀਆਂ ਝੰਡੀਆਂ ਵਿਖਾ ਕਿ ਰੋਸ ਪਰਦਰਸ਼ਨ ਕੀਤਾ ਜਾਵੇਗਾ। ਅਤੇ ਸੰਘਰਸ਼ ਜਿੰਨਾ ਮਰਜ਼ੀ ਲੰਬਾ ਚੱਲੇ ਕਿਸੇ ਹਾਲਾਤ ਵਿੱਚ ਵਾਪਸ ਨਹੀਂ ਮੁੜਿਆ ਜਾਵੇਗਾ ਸਗੋਂ ਸਰਕਾਰ ਦੇ ਉੱਲਟਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।ਅਤੇ ਜੋ ਞਛਛ ਵਲੋਂ ਕਿਸਾਨਾਂ ਦੇ ਮੋਰਚੇ ਪ੍ਰਤੀ ਗ਼ਲਤ ਬਿਆਨ ਬਾਜੀ ਕੀਤੀ ਗਈ ਉਸ ਦੀ ਕਿਸਾਨ ਮਜਦੂਰ ਜੱਥੇਬੰਦੀ ਵਲੋਂ ਸਖ਼ਤ ਸ਼ਬਦਾਂ ਵਿੱਚ ਨਖੇਦੀ ਕੀਤੀ ਜਾਂਦੀ ਨਾਲ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਰਾਜ ਗੁਰੂ ਅਤੇ ਸੁਖਦੇਵ ਜੀ ਦੇ ਪਿੰਡ ਪੱਧਰੀ ਵੱਡੇ ਇਕੱਠ ਕਰਕੇ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ ਇਸ ਮੌਕੇ ਤੇ ਪਿੰਡਾਂ ਦੇ ਪ੍ਰਧਾਨ ਸਕੱਤਰ ਵੱਡੀ ਗਿਣਤੀ ਵਿੱਚ ਹਾਜਰ ਸਨ
Comments (0)
Facebook Comments (0)