
ਟੀ ਬੀ ਟੈਸਟ ਅਤੇ ਐਕਸਰੇ ਵੈਨ ਤਿੰਨ ਦਿਨ ਮਰੀਜਾਂ ਦੇ ਕਰੇਗੀ ਟੈਸਟ ਅਤੇ ਐਕਸਰੇ : ਡਾਕਟਰ ਗਿੱਲ
Fri 20 Dec, 2024 0
ਚੋਹਲਾ ਸਾਹਿਬ 20 ਦਸੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸਿਵਲ ਸਰਜਨ ਤਰਨ ਤਾਰਨ ਡਾਕਟਰ ਗੁਰਪ੍ਰੀਤ ਸਿੰਘ ਰਾਏ ,ਜਿਲ੍ਹਾ ਟੀਕਾਕਰਣ ਅਫਸਰ ਡਾਕਟਰ ਵਰਿੰਦਰਪਾਲ ਕੌਰ ਅਤੇ ਜਿਲ੍ਹਾ ਟੀ ਬੀ ਅਫਸਰ ਡਾਕਟਰ ਰਾਜਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾਕਟਰ ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀ ਐਚ ਸੀ ਸਰਹਾਲੀ ਦੀ ਯੋਗ ਅਗਵਾਈ ਹੇਠ ਟੀ ਬੀ ਦੇ ਸੀ ਬੀ ਨਾਟ ਟੈਸਟ ਅਤੇ ਚੈਸਟ ਐਕਸਰੇ ਕਰਨ ਵਾਲੀ ਵੈਨ ਵਿੱਚ ਮਰੀਜਾਂ ਦੇ ਮੁਫ਼ਤ ਟੈਸਟ ਅਤੇ ਐਕਸਰੇ ਕੀਤੇ ਗਏ।ਇਸ ਸਮੇਂ ਡਾਕਟਰ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਵੈਨ ਤਿੰਨ ਦਿਨ ਸੀ ਐਚ ਸੀ ਸਰਹਾਲੀ ਵਿਖੇ ਰਹਿਕੇ ਲੋੜਵੰਦ ਮਰੀਜ਼ਾਂ ਦੇ ਟੀ ਬੀ ਦੇ ਨਾਟ ਟੈਸਟ ਅਤੇ ਚੈਸਟ ਐਕਸਰੇ ਕਰੇਗੀ।ਉਹਨਾਂ ਮਰੀਜਾਂ ਨੂੰ ਅਪੀਲ ਕੀਤੀ ਕਿ ਉਹ ਇਸ ਵੈਨ ਵਿੱਚ ਮੁਫਤ ਟੈਸਟ ਕਰਵਾਕੇ ਆਪਣਾ ਸਮੇਂ ਸਿਰ ਇਲਾਜ ਸ਼ੁਰੂ ਕਰਵਾਉਣ।ਇਸ ਸਮੇਂ ਐਲ ਟੀ ਜਤਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿੰਨਾਂ ਨੂੰ ਮਰੀਜਾਂ ਨੂੰ ਦੋ ਹਫਤੇ ਤੋਂ ਵੱਧ ਸਮੇਂ ਦੌਰਾਨ ਖਾਂਸੀ ਆਉਂਦੀ ਹੈ ਜਾਂ ਬੁਖਾਰ ਹੈ ਜਾਂ ਭਾਰ ਘਟਦਾ ਹੈ, ਭੁੱਖ ਨਾ ਲਗਦੀ ਹੋਵੇ ਤਾਂ ਤੁਰੰਤ ਆਪਣਾ ਟੀ ਬੀ ਦਾ ਟੈਸਟ ਨਜਦੀਕੀ ਸਿਹਤ ਕੇਂਦਰ ਵਿੱਚ ਕਰਵਾਉਣ ਤਾਂ ਜ਼ੋ ਸਮੇਂ ਸਿਰ ਇਲਾਜ ਕਰਵਾਕੇ ਮਰੀਜਾਂ ਦੀ ਜਾਨ ਬਚਾਈ ਜਾ ਸਕੇ।ਇਸ ਸਮੇਂ ਬਲਰਾਜ ਸਿੰਘ ਬੀ ਈ ਈ ਨੇ ਦੱਸਿਆ ਕਿ ਆਸ਼ਾ ਵਰਕਰਜ਼ ਅਤੇ ਸੀ ਐਚ ਓ ਆਪਣੇ ਆਪਣੇ ਏਰੀਏ ਦੇ ਮਰੀਜਾਂ ਨੂੰ ਜਾਗਰੂਕ ਕਰਕੇ ਉਹਨਾਂ ਨੂੰ ਟੈਸਟ ਕਰਵਾਉਣ ਲਈ ਸਿਹਤ ਕੇਂਦਰ ਵਿੱਚ ਭੇਜਣ।ਇਸ ਸਮੇਂ ਸਟਾਫ ਨਰਸ ਰੁਪਿੰਦਰ ਕੌਰ,ਐਲ ਟੀ ਰਾਜਵਿੰਦਰ ਕੌਰ,ਐਸ ਟੀ ਐਸ ਸਰਬਜੀਤ ਕੌਰ,ਸ਼ਰਨਜੀਤ ਸਿੰਘ ਐਸ ਟੀ ਐਲ ਐਸ,ਨਵਦੀਪ ਸ਼ਰਮਾਂ ਐਸ ਟੀ ਐਸ,ਐਲ ਐਚ ਵੀ ਬਲਵਿੰਦਰ ਕੌਰ,ਐਲ ਐਚ ਵੀ ਭੁਪਿੰਦਰ ਕੌਰ,ਐਲ ਐਚ ਵੀ ਰਜਵੰਤ ਕੌਰ,ਸੀਨੀਅਰ ਸਹਾਇਕ ਨਰਿੰਦਰ ਸਿੰਘ,ਗੁਰਜੀਤ ਸਿੰਘ,ਤੇਜਿੰਦਰ ਸਿੰਘ ਆਦਿ ਹਾਜਰ ਸਨ।
Comments (0)
Facebook Comments (0)