22 ਸਤੰਬਰ ਤੋਂ ਦੇਸ਼ ਭਰ ਦੇ ਕੈਮਿਸਟਾਂ ਵੱਲੋਂ ਹਫਤੇ ਭਰ ਲਈ ਰੋਸ ਦਾ ਪ੍ਰਗਟਾਵਾ
Fri 21 Sep, 2018 021 ਸਿਤੰਬਰ -ਕੈਮਿਸਟ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਦਵਾਈਆਂ ਦੀ ਆਨਲਾਈਨ ਵਿਕਰੀ ਦੇ ਵਿਰੋਧ ਵਿੱਚ ਸੱਤ ਰੋਜ਼ਾ ਰੋਸ ਪ੍ਰਦਰਸ਼ਨ ਅਤੇ ਇੱਕ ਰੋਜ਼ਾ ਦੇਸ਼ ਪੱਧਰੀ ਬੰਦ ਦੀ ਸ਼ੁਰੂਆਤ 22 ਸਤੰਬਰ 2018 ਤੋਂ ਹੋ ਰਹੀ ਹੈ । 22 ਤੋਂ 27 ਸਤੰਬਰ ਤੱਕ ਦੇਸ਼ ਭਰ ਦੇ ਕੈਮਿਸਟ ਆਪਣੇ ਮੋਢੇ ਤੇ ਕਾਲੀ ਪੱਟੀ ਬੰਨ੍ਹ ਕੇ ਰੋਸ ਦਾ ਪ੍ਰਗਟਾਵਾ ਕਰਨਗੇ ਜਦਕਿ 28 ਸਤੰਬਰ ਨੂੰ ਦੇਸ਼ ਭਰ ਦੀਆਂ ਦਵਾਈ ਵਿਕਰੇਤਾਵਾਂ ਦੀਆਂ ਦੁਕਾਨਾਂ ਪੂਰਾ ਦਿਨ ਬੰਦ ਰਹਿਣਗੀਆਂ । ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਛਾਬੜਾ ਅਨੁਸਾਰ ਆਨਲਾਈਨ ਦਵਾਈਆਂ ਦੀ ਵਿਕਰੀ ਦੇ ਸਬੰਧ ਵਿੱਚ ਡਰੱਗ ਅਥਾਰਟੀ ਅਤੇ ਸਰਕਾਰਾਂ ਨੂੰ ਬਹੁਤ ਵਾਰ ਲਿਖਿਆ ਗਿਆ ਹੈ ਪਰ ਯੋਗ ਕਾਰਵਾਈ ਨਾ ਅਮਲ ਵਿੱਚ ਲਿਆਉਣ ਦੇ ਵਿਰੋਧ ਵਿੱਚ ਕੈਮਿਸਟਾਂ ਨੂੰ ਇਹ ਨਿਰਣਾ ਲੈਣਾ ਪਿਆ ਹੈ । ਮਰੀਜ਼ਾਂ ਤੱਕ ਮਿਆਰੀ ਦਵਾਈਆਂ ਅਤੇ ਹੋਰ ਇਲਾਜ ਲਈ ਵਰਤੀ ਜਾਂਦੀ ਸਮੱਗਰੀ ਪੁੱਜਦੀ ਕਰਨਾ ਕੈਮਿਸਟਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਆਨਲਾਈਨ ਦਵਾਈਆਂ ਦੀ ਵਿਕਰੀ ਰਾਹੀਂ ਮਰੀਜ਼ਾਂ ਦੇ ਅਧਿਕਾਰਾਂ ਦੇ ਹੋਣ ਵਾਲੇ ਨੁਕਸਾਨ ਪ੍ਰਤੀ ਸਰਕਾਰ ਸੁਚੇਤ ਨਹੀਂ ਹੈ । ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਡਰੱਗ ਅਥਾਰਟੀ ਤੋਂ ਬਿਨਾਂ ਹੀ ਪੁਲਿਸ ਵੱਲੋਂ ਵੀ ਡਾਕਟਰਾਂ ਅਤੇ ਕੈਮਿਸਟਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਹੈ ਜੋ ਕਿ ਨਿੰਦਣਯੋਗ ਹੈ । ਹੋਣ ਵਾਲੇ ਬੰਦ ਮੌਕੇ ਮਰੀਜ਼ਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਸਬੰਧੀ ਜਥੇਬੰਦੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਲਈ ਖੇਦ ਹੈ ।
Comments (0)
Facebook Comments (0)