ਮਹਿਲਾ ਵਿੰਗ ਨੇ ਸੁਖਪਾਲ ਖਹਿਰਾ 'ਤੇ ਔਰਤਾਂ ਲਈ ਮੰਦੀ ਸ਼ਬਦਾਵਲੀ ਵਰਤਣ ਦੇ ਦੋਸ਼ਾਂ ਤਹਿਤ ਖਹਿਰਾ ਖਿਲਾਫ ਖੋਲਿਆ ਮੋਰਚਾ ਮੋਰਚਾ

ਮਹਿਲਾ ਵਿੰਗ ਨੇ ਸੁਖਪਾਲ ਖਹਿਰਾ 'ਤੇ ਔਰਤਾਂ ਲਈ ਮੰਦੀ ਸ਼ਬਦਾਵਲੀ ਵਰਤਣ ਦੇ ਦੋਸ਼ਾਂ ਤਹਿਤ ਖਹਿਰਾ ਖਿਲਾਫ ਖੋਲਿਆ ਮੋਰਚਾ ਮੋਰਚਾ
  • ਐਸ ਪੀ ਸਿੱਧੂ 

  • ਚੰਡੀਗੜ੍ਹ, 4 ਅਗਸਤ 2018 

  • ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਨੇ ਸੁਖਪਾਲ ਖਹਿਰਾ 'ਤੇ ਔਰਤਾਂ ਲਈ ਮੰਦੀ ਸ਼ਬਦਾਵਲੀ ਵਰਤਣ ਦੇ ਦੋਸ਼ਾਂ ਤਹਿਤ ਖਹਿਰਾ ਖਿਲਾਫ ਮੋਰਚਾ ਖੋਲ੍ਹ ਦਿੱਤਾ ਗਿਆ ਹੈ। 'ਆਪ' ਵਿਧਾਇਕਾ ਤੇ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਨੇ ਪ੍ਰੈੱਸ ਕਨਫਰੰਸ ਕਰਦਿਆਂ ਖਹਿਰਾ ਨੂੰ ਮਾਫੀ ਮੰਗਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਖਹਿਰਾ ਨੇ ਸੋਸ਼ਲ ਮੀਡੀਆ 'ਤੇ ਜਿਸ ਤਰ੍ਹਾਂ ਔਰਤਾਂ ਲਈ ਮੰਦੀ ਸ਼ਬਦਾਵਲੀ ਬੋਲੀ ਹੈ, ਉਸਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਪਾਰਟੀ ਲੈ ਕੇ ਆਈ ਹੈ। ਖਹਿਰਾ ਖੁਦ ਚਾਹੁੰਦੇ ਸਨ ਕਿ ਉਹ ਆਮ ਆਦਮੀ ਪਾਰਟੀ 'ਚ ਆਉਣ। ਬਲਜਿੰਦਰ ਕੌਰ ਨੇ ਕਿਹਾ ਕਿ ਖਹਿਰਾ ਨੂੰ ਮੀਡੀਆ ਸਾਹਮਣੇ ਸਭ ਤੋਂ ਮਾਫੀ ਮੰਗਣੀ ਚਾਹੀਦੀ ਹੈ। ਨਹੀਂ ਤਾਂ ਉਨ੍ਹਾਂ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। 

  1.