ਜੀ. ਵੀ. ਕੇ. ਪਾਵਰ ਪਲਾਂਟ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਖੇਡਾਂ ਦਾ ਸਾਮਾਨ

ਜੀ. ਵੀ. ਕੇ. ਪਾਵਰ ਪਲਾਂਟ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਖੇਡਾਂ ਦਾ ਸਾਮਾਨ

vkHird/t f;zx

soB skoB 20 nr;s

ਤੰਦਰਸੁਤ ਪੰਜਾਬ ਮਿਸ਼ਨ ਤਹਿਤ ਜੀ. ਵੀ. ਕੇ. ਪਾਵਰ ਪਲਾਂਟ  ਗੋਇੰਦਵਾਲ ਸਾਹਿਬ ਦੇ ਡਾਇਰੈਕਟਰ ਸ੍ਰੀ ਡੀ. ਪੀ. ਰੈਡੀ, ਸ੍ਰੀ ਵਿਕਾਸ ਚੰਦਰ ਸ਼ੁਕਲਾ ਅਤੇ ਐੱਚ. ਆਰ. ਮੁਖੀ ਸ੍ਰੀ ਕਮਲ ਮਹਿਤਾ ਵੱਲੋਂ ਅੱਜ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਦੀ ਹਾਜ਼ਰੀ ਵਿਚ ਖੇਡਾਂ ਦਾ ਸਾਮਾਨ ਦਿੱਤਾ ਗਿਆ।ਇਸ ਮੌਕੇ ‘ਤੇ ਐੱਸ. ਐੱਸ. ਪੀ. ਸ੍ਰੀ ਦਰਸ਼ਨ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੰਦੀਪ ਰਿਸ਼ੀ, ਐੱਸ. ਡੀ. ਐਮ. ਤਰਨ ਤਾਰਨ ਸ੍ਰੀ ਸੁਰਿੰਦਰ ਸਿੰਘ, ਐੱਸ. ਡੀ. ਐਮ. ਪੱਟੀ ਸ੍ਰੀਮਤੀ ਅਨੂਪ੍ਰੀਤ ਕੌਰ ਤੋਂ ਇਲਾਵਾਂ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ।ਜੀ. ਵੀ. ਕੇ. ਪਾਵਰ ਪਲਾਂਟ  ਗੋਇੰਦਵਾਲ ਸਾਹਿਬ ਦੇ ਡਾਇਰੈਕਟਰ ਸ੍ਰੀ ਡੀ. ਪੀ. ਰੈਡੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿੱਢੀ ਗਈ ਨਸ਼ਾ ਵਿਰੋਧੀ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ 100 ਵਾਲੀਬਾਲ ਅਤੇ 200 ਫੁੱਟਬਾਲ ਦੀਆਂ ਕਿੱਟਾਂ ਦੇ ਰਹੇ ਹਨ।ਉਹਨਾਂ ਕਿਹਾ ਕਿ ਉਹ ਹਰ ਸਮੇਂ ਸਮਾਜ ਭਲਾਈ ਦੇ ਕੰਮਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਨ।ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਨੌਜਵਾਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਤੋਂ ਬਚਾਉਣ ਲਈ ਖੇਡਾਂ ਨਾਲ ਜੋੜਨ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ।ਉਹਨਾਂ ਨੇ ਜੀ. ਵੀ. ਕੇ ਪਾਵਰ ਪਲਾਂਟ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਖੇਡਾਂ ਦਾ ਸਮਾਨ ਲੋੜਵੰਦ ਖਿਡਾਰੀਆਂ ਨੂੰ ਦਿੱਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ।