ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਇੰਨਡੋਰ ਸਟੇਡੀਅਮ ਵਿਚ ਲਗਾਇਆ ਗਿਆ ਜ਼ਿਲ੍ਹਾ ਪੱਧਰੀ ਮੈਗਾ ਕੈਂਪ: ਡਿਪਟੀ ਕਮਿਸ਼ਨਰ

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਇੰਨਡੋਰ ਸਟੇਡੀਅਮ ਵਿਚ ਲਗਾਇਆ ਗਿਆ ਜ਼ਿਲ੍ਹਾ ਪੱਧਰੀ ਮੈਗਾ ਕੈਂਪ: ਡਿਪਟੀ ਕਮਿਸ਼ਨਰ

ਕੈਂਪ ਦੌਰਾਨ 3838 ਅਰਜ਼ੀਆਂ ਹੋਈਆ ਪ੍ਰਾਪਤ ਅਤੇ 3662 ਪਾਈਆਂ ਗਈਆ ਯੋਗ ਅਰਜ਼ੀਆਂ ਦੀ ਪੜਤਾਲ ਕਰਵਾ ਕੇ ਯੋਗ ਲਾਭਪਾਤਰੀਆਂ ਨੂੰ ਜਲਦੀ ਦਿੱਤਾ ਜਾਵੇਗਾ ਲਾਭ 

155 ਯੋਗ ਲਾਭਪਾਤਰੀਆਂ ਨੂੰ ਮੌਕੇ ਤੇ ਹੀ ਦਿੱਤਾ ਗਿਆ ਲਾਭ 

ਰਾਕੇਸ਼ ਬਾਵਾ , ਪਰਮਿੰਦਰ ਚੋਹਲਾ

ਤਰਨ ਤਾਰਨ 20 ਫਰਵਰੀ 2019  

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਯੋਗ ਲਾਭਪਾਤਰੀਆਂ ਨੂੰ ਸਰਕਾਰੀ ਸਕੀਮਾਂ ਤਹਿਤ ਬਣਦੇ ਲਾਭ ਦੇਣਾ ਯਕੀਨੀ ਬਣਾਉੇਣ ਲਈ ਜ਼ਿਲਾ ਪੱਧਰੀ ਮੈਗਾ ਕੈਂਪ ‘ਤੇ ਇੰਨਡੋਰ ਸਟੇਡੀਅਮ ਤਰਨ ਤਾਰਨ ਵਿਖੇ ਲਗਾਇਆ ਗਿਆ । ਇਹ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਇਸ ਕੈਂਪ ਦੌਰਾਨ 3838 ਅਰਜ਼ੀਆਂ ਪ੍ਰਾਪਤ ਹੋਈਆਂ ਹਨ । ਜਿੰਨਾਂ ਵਿਚੋਂ 3662 ਯੋਗ ਪਾਈਆਂ ਗਈਆਂ ਅਤੇ 155 ਯੋਗ ਲਾਭਪਾਤਰੀਆਂ ਨੂੰ ਮੌਕੇ ਤੇ ਹੀ ਲਾਭ ਦਿੱਤੇ ਗਏ ਅਤੇ ਬਾਕੀ ਅਰਜ਼ੀਆਂ ਦੀ ਪੜਤਾਲ ਕਰਵਾ ਕੇ ਯੋਗ ਲਾਭਪਾਤਰੀਆਂ ਨੂੰ ਜਲਦੀ ਲਾਭ ਮੁਹੱਈਆ ਕਰਵਾਇਆ ਜਾਵੇਗਾ । 

ਇਸ ਮੌਕੇ `ਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪ੍ਰੋ. ਰਾਕੇਸ਼ ਕੁਮਾਰ, ਡੀ.ਡੀ.ਪੀ.ਓ. ਦਵਿੰਦਰ ਕੁਮਾਰ, ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਬਾਜ਼ ਸਿੰਘ, ਐਕਸੀਅਨ ਵਾਟਰ ਸਪਲਾਈ ਨਰਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ । 

ਉਹਨਾਂ ਦੱਸਿਆ ਕਿ ਇਸ ਮੌਕੇ ‘ਤੇ ਵੱਖ-ਵੱਖ ਵਿਭਾਗਾਂ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਲਾਭਪਾਤਰੀਆਂ ਨੂੰ ਸਹੂਲਤ ਦੇਣ ਵਾਸਤੇ ਵਿਸ਼ੇਸ਼ ਸਟਾਲ ਲਗਾਏੇ ਗਏ ਅਤੇ ਸਾਰੇ ਵਿਭਾਗਾਂ ਵਲੋਂ ਸਕੀਮਾਂ ਸਬੰਧੀ ਯੋਗ ਲਾਭਪਾਤਰੀਆਂ ਦੇ ਫਾਰਮ ਵੀ ਭਰੇ ਗਏ ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਕੈਂਪ ਦੌਰਾਨ ਪ੍ਰਧਾਨ ਮੰਤਰੀ ਅਵਾਸ ਯੋਜਨ ਤਹਿਤ ਯੋਗ ਲਾਭਪਾਤਰੀਆਂ ਨੂੰ  5 ਮਰਲੇ ਦੇ ਪਲਾਟ ਸਕੀਮ, ਵਿਭਿੰਨ ਪੈਨਸ਼ਨ ਸਕੀਮਾਂ, ਵਿਭਿੰਨ ਵਿੱਤੀ ਸਹਾਇਤਾ, ਆਟਾ ਦਾਲ ਸਕੀਮ, ਨਗਦ ਸਹਾਇਤਾ, ਸਵੱਛ ਭਾਰਤ ਮਿਸ਼ਨ ਪੇਂਡੂ, ਵਾਟਰ ਸਪਲਾਈ ਸਕੀਮ, ਮਗਨਰੇਗਾ, ਹੁਨਰ ਵਿਕਾਸ ਸਹਾਇਤਾ ਘਰ-ਘਰ ਰੋਜ਼ਗਾਰ, ਅਨੁਸੂਚਿਤ ਜਾਤੀ ਅਤੇ ਘੱਟ ਗਿਣਤੀ ਲਈ ਵਜ਼ੀਫੇ, ਅਸ਼ੀਰਵਾਦ ਸਕੀਮ, ਐਸ.ਸੀ. ਬੀ.ਸੀ. ਘੱਟ ਗਿਣਤੀ ਲਈ ਕਰਜ਼ੇ, ਸਰਵ ਸਿੱਖਿਆ ਅਭਿਆਨ ਅਤੇ ਦੁਰਘਟਨਾ ਕਾਰਨ ਮੌਤ ਜਾਂ ਸੱਟ ਦੀ ਸਥਿਤੀ ਕੁਦਰਤੀ ਆਫ਼ਤਾਂ ਆਦਿ ਵੱਖ-ਵੱਖ ਸਕੀਮਾਂ ਦੇ ਯੋਗ ਲਾਭਪਾਤਰੀਆਂ ਦੇ ਫਾਰਮ ਭਰੇ ਜਾਂਦੇ ਹਨ । 

ਉਹਨਾਂ ਦੱਸਿਆ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਕੈਂਪ ਲਗਾਉਣ ਦਾ ਮੁੱਖ ਉਦੇਸ਼ ਉਹਨਾਂ ਸਾਰਿਆਂ ਯੋਗ ਲਾਭਪਾਤਰੀਆਂ ਤੱਕ ਲਾਭ ਪਹੁੰਚਾਉਣਾ ਹੈ ਜਿਹੜੇ ਲੋਕ ਇਹਨਾਂ ਲਾਭਾਂ ਤੋਂ ਵਾਂਝੇ ਰਹਿ ਗਏ ਹਨ । ਇਸ ਸਕੀਮ ਦਾ ਟੀਚਾ ਅਜਿਹੇ ਲੋਕਾਂ ਦੀ ਪਹਿਚਾਣ ਕਰਨਾ ਅਤੇ ਇਹ ਸੁਨਿਸ਼ਸਿਤ ਕਰਨਾ ਹੈ ਕਿ ਵੱਖ-ਵੱਖ ਸਰਕਾਰੀ ਸਕੀਮਾਂ ਅਤੇ ਪ੍ਰੋਗਰਾਮਾਂ ਅਧੀਨ ਬਣਦੇ ਲਾਭ ਇਹਨਾਂ ਲੋਕਾਂ ਨੂੰ ਮਿਲ ਸਕਣ ।ਉਹਨਾਂ ਦੱਸਿਆ ਕਿ ਇਸ ਯੋਜਨਾ ਤਹਿਤ ਇਹਨਾਂ ਵਿਸ਼ੇਸ ਕੈਂਪਾਂ ਵਿਚ ਯਕੀਨੀ ਬਣਾਇਆ ਜਾ ਰਿਹਾ ਹੈੇ ਕਿ ਕੋਈ ਵੀ ਵਿਧਵਾ, ਆਸ਼ਰਿਤ ਬੱਚੇ ਅਤੇ ਦਿਵਿਆਂਗ ਪੈਨਸ਼ਨ ਦੀ ਸਹੂਲਤ ਤੋਂ ਵਾਂਝਾ ਨਾ ਰਹਿਣ । 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਜ਼ਿਲਾ ਤਰਨ ਤਾਰਨ ਵਿਚ ਲਗਾਏ ਗਏ ਵੱਖ-ਵੱਖ ਕੈਂਪਾਂ ਦੌਰਾਨ ਪ੍ਰਾਪਤ ਅਰਜ਼ੀਆਂ ਵਿੱਚੋਂ ਹੁਣ ਤੱਕ 58417 ਯੋਗ ਲਾਭਪਾਤਰੀਆਂ ਨੂੰ ਵੱਖ-ਵੱਖ ਸਕੀਮਾਂ ਅਧੀਨ ਲਾਭ ਦਿੱਤਾ ਗਿਆ ਹੈ ਅਤੇ 10162 ਨੂੰ ਬਣਦਾ ਲਾਭ ਜਲਦੀ ਦਿੱਤਾ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਇਹਨਾਂ ਕੈਂਪਾਂ ਦੌਰਾਨ ਜਨਵਰੀ, 2019 ਤੱਕ ਕੱੁਲ 165639 ਅਰਜ਼ੀਕਰਤਾਵਾਂ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿੰਨਾਂ ਵਿੱਚੋਂ 68579 ਲਾਭਪਾਤਰੀ ਯੋਗ ਪਾਏ ਗਏ ਹਨ ।