ਤੰਦਰੁਸਤ ਪੰਜਾਬ ਅਤੇ ਮਲੇਰੀਆ ਤੋਂ ਬਚਾਓ ਸੰਬੰਧੀ ਸੈਮੀਨਾਰ ਲਗਾਇਆ

ਤੰਦਰੁਸਤ ਪੰਜਾਬ ਅਤੇ ਮਲੇਰੀਆ ਤੋਂ ਬਚਾਓ ਸੰਬੰਧੀ ਸੈਮੀਨਾਰ ਲਗਾਇਆ

ਚੋਹਲਾ ਸਾਹਿਬ  20 ਜੂਨ (ਪਰਮਿੰਦਰ ਚੋਹਲਾ,ਰਾਕੇਸ਼ ਬਾਵਾ) 

ਸਿਵਲ ਸਰਜਨ ਤਰਨ ਤਾਰਨ ਡਾ : ਸ਼ਮਸ਼ੇਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਲੇਰੀਆ ਅਫਸਰ ਡਾ : ਸਵਰਨਜੀਤ ਧਵਨ ,ਆਈ ਡੀ ਐਸ ਪੀ ਦੇ ਇੰਚਾਰਜ ਡਾ ਆਭਾ ਸ਼ਰਮਾ ਦੀ ਰਹਿਨੁਮਾਈ ਹੇਠ ਸੀ ਐਚ ਸੀ ਸਰਹਾਲੀ ਵਿਖੇ ਡਾ ਜਤਿੰਦਰ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਤੰਦਰੁਸਤ ਪੰਜਾਬ ਅਤੇ ਮਲੇਰੀਆ ਤੋਂ ਬਚਾਓ ਸੰਬੰਧੀ ਸੈਮੀਨਾਰ ਲਗਾਇਆ ਗਿਆ.ਇਸ ਸਮੇ ਡਾ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਾਨੂੰ ਪੋਸ਼ਟਿਕ ਖੁਰਾਕ ਖਾਣੀ ਚਾਹੀਦੀ ਹੈ ਤਾਂ ਕਿ ਸਾਡਾ ਸਰੀਰ ਬਿਮਾਰੀਆਂ ਨਾਲ ਲੜਣ ਯੋਗ ਹੋ ਸਕੇ.ਇਸ ਸਮੇ ਬੋਲਦਿਆਂ ਸ਼੍ਰੀ ਬਿਹਾਰੀ ਲਾਲ ਹੈਲਥ ਇੰਸਪੈਕਟਰ ਨੇ ਕਿਹਾ ਕਿ ਸਾਨੂੰ ਟੁਟੇ ਗਮਲਿਆਂ,ਟੁਟੇ  ਟਾਇਰਾਂ ਆਦਿ ਵਿਚ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ ਅਤੇ ਰਾਤ ਸਮੇਂ ਸਾਨੂੰ ਮੱਛਰ ਭਜਾਉਣ ਵਾਲੀਆਂ ਕਰੀਮਾਂ ਤੇ ਮੱਛਰ ਦਾਨੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ.ਇਸ ਸਮੇ ਬੋਲਦਿਆਂ ਬਲਾਕ ਐਜੂਕੇਟਰ ਹਰਦੀਪ ਸਿੰਘ ਸੰਧੂ ਨੇ ਕਿਹਾ ਕਿ ਸਾਨੂੰ ਤੰਬਾਕੂ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਮੂੰਹ ,ਗਲੇ ,ਫੇਫੜਿਆਂ ਦਾ ਕੈਂਸਰ ਹੁੰਦਾ ਹੈ.ਇਸ ਸਮੇ ਡਾ ਕਰਨਵੀਰ ਸਿੰਘ,ਡਾ ਰਿਤਿਕ ,ਡਾ ਅਮਰਪਾਲ ਸਿੰਘ,ਸੁਖਦੀਪ ਸਿੰਘ ਔਲਖ,ਜਸਪਿੰਦਰ ਸਿੰਘ ਪਲਾਸੋਰ ,ਵਿਸ਼ਾਲ ਕੁਮਾਰ,ਮਨਦੀਪ ਸਿੰਘ,ਬਲਰਾਜ ਸਿੰਘ ,ਸਤਨਾਮ ਸਿੰਘ ਮੁੰਡਾ ਪਿੰਡ,ਮਨਜੀਤ ਸਿੰਘ ਐੱਸ ਆਈ ,ਬਰਿੰਦਰ ਸਿੰਘ ਖਾਲਸਾ ਆਦਿ ਹਾਜ਼ਰ ਸਨ.