ਬੀਬੀ ਉਪਜੀਤ ਕੌਰ ਝਬਾਲ ਦੀ ਰਹਿਨੁਮਾਈ ਹੇਠ ਬੀਬੀਆਂ ਦਾ ਜਥਾ ਸ਼ੰਭੂ ਬਾਰਡਰ ਲਈ ਰਵਾਨਾ।

ਬੀਬੀ ਉਪਜੀਤ ਕੌਰ ਝਬਾਲ ਦੀ ਰਹਿਨੁਮਾਈ ਹੇਠ ਬੀਬੀਆਂ ਦਾ ਜਥਾ ਸ਼ੰਭੂ ਬਾਰਡਰ ਲਈ ਰਵਾਨਾ।

ਚੋਹਲਾ ਸਾਹਿਬ 8 ਮਾਰਚ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਬੀਤੇ ਲੰਮੇਂ ਸਮੇਂ ਤੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਅਤੇ ਮਜਦੂਰਾਂ ਨਾਲ ਧੱਕੇਸ਼ਾਹੀ ਕਰਦੇ ਹੋਏ ਉਹਨਾਂ ਦੇ ਹੱਕਾਂ ਤੇ ਡਾਕਾ ਮਾਰਦੇ ਹੋਏ ਉਨਾਂ ਦਾ ਕਚੂਮਰ ਕੱਢਿਆ ਜਾ ਰਿਹਾ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਬੀਬੀ ਉਪਜੀਤ ਕੌਰ ਝਬਾਲ ਰਿਟਾਇਰਡ ਬਿਜਲੀ ਬੋਰਡ ਮੁਲਾਜਮ ਅਤੇ ਉੱਘੇ ਸਮਾਜਸੇਵੀ ਨੇ ਦੱਸਿਆ ਕਿ ਕੇਂਦਰ ਦੀ ਸਰਕਾਰ ਸਮੇਂ ਸਮੇਂ ਤੇ ਕਿਸਾਨਾਂ ਅਤੇ ਮਜਦੂਰਾਂ ਨਾਲ ਧੱਕੇਸ਼ਾਹੀਆਂ ਕਰਦੀ ਆ ਰਹੀ ਹੈ ਜਿਸਦੇ ਵਿਰੋਧ ਵਿੱਚ ਭਾਰਤ ਦੇ ਵੱਖ ਵੱਖ ਇਲਾਕਿਆਂ ਤੋਂ ਵੱਖ ਵੱਖ ਕਿਸਮ ਦੀਆਂ ਸੰਘਰਸ਼ ਕਮੇਟੀਆਂ ਦਿੱਲੀ ਵਿਖੇ ਲੱਗੇ ਧਰਨੇ ਵਿੱਚ ਪਹੁੰਚ ਰਹੀਆਂ ਹਨ ਅਤੇ ਕੇਂਦਰ ਸਰਕਾਰ ਤੋਂ ਇੰਨਸਾਫ ਲਈ ਸੰਘਰਸ਼ ਕਰ ਰਹੀਆਂ ਹਨ।ਉਹਨਾਂ ਦੱਸਿਆ ਕਿ ਅੱਜ ਉਹਨਾਂ ਵੱਲੋਂ ਵੀ ਬੀਬੀਆਂ ਦਾ ਭਾਰੀ ਜਥਾ ਚੋਹਲਾ ਸਾਹਿਬ ਅਤੇ ਝਬਾਲ ਇਲਾਕੇ ਵਿੱਚੋਂ ਟਰੈਕਟਰ ਟਰਾਲੀਆਂ ਭਰਕੇ ਦਿੱਲੀ ਦੇ ਸੰ਼ਭੂ ਬਾਰਡਰ ਲਈ ਰਵਾਨਾ ਕੀਤਾ ਗਿਆ ਹੈ ਜਿੱਥੇ ਵੱਡੇ ਵੱਧਰ ਤੇ ਸੰਘਰਸ਼ ਵਿੱਢਿਆ ਜਾਵੇਗਾ।ਇਸ ਸਮੇਂ ਉੱਘੇ ਸਮਾਜਸੇਵੀ ਰਣਜੀਤ ਸਿੰਘ ਰਾਣਾ ਆੜਤੀਆ ਚੋਹਲਾ ਸਾਹਿਬ,ਸਾਬਕਾ ਮੈਂਬਰ ਪੰਚਾਇਤ ਬੀਬੀ ਗੁਰਬਚਨ ਕੌਰ ਚੋਹਲਾ ਸਾਹਿਬ ਅਤੇ ਪ੍ਰੋਫੈਸਰ ਰਾਜਬੀਰ ਕੌਰ ਝਬਾਲ ਨੇ ਸਾਂਝੇ ਰੂਪ ਵਿੱਚ ਕੇਂਦਰ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਹਮੇਸ਼ਾਂ ਕਿਸਾਨਾਂ ਅਤੇ ਮਜਦੂਰਾਂ ਦੀਆਂ ਹੱਕੀ ਮੰਗਾਂ ਨੂੰ ਅਣਗੋਲਿਆਂ ਕਰਕੇ ਉਹਨਾਂ ਦਾ ਕਚੂਮਰ ਕੱਢਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਦੱਬਿਆ ਕੁਚਲਿਆ ਜਾ ਰਿਹਾ ਹੈ।ਉਹਨਾਂ ਕੇਂਦਰ ਸਰਕਾਰ ਨੂੰ ਸਖਤ ਚੇਤਾਵਨੀ ਦਿੱਤੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਕਿਸਾਨਾਂ ਅਤੇ ਮਜਦੂਰਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।ਇਸ ਸਮੇਂ ਇਲਾਕੇ ਦੇ ਕਿਸਾਨਾ ਅਤੇ ਮਜਦੂਰ ਜਥੇਬੰਦੀਆਂ ਦੇ ਆਗੂ ਹਾਜਰ ਸਨ।