ਚੇਅਰਮੈਨ ਡਾਕਟਰ ਉਪਕਾਰ ਸਿੰਘ ਸੰਧੂ ਨੇ ਤੀਸਰੇ ਆਲ ਓਪਨ ਹਾਕੀ ਕੱਪ ਦਾ ਕੀਤਾ ਉਦਘਾਟਨ।
Sun 3 Mar, 2024 0ਚੋਹਲਾ ਸਾਹਿਬ 3 ਮਾਰਚ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸਥਾਨਕ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਐਮ ਐਸ ਐਮ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦੇ ਮੈਨੇਜਿੰਗ ਡਾਇਰੈਕਟਰ ਚੇਅਰਮੈਨ ਡਾਕਟਰ ਉਪਕਾਰ ਸਿੰਘ ਸੰਧੂ ਵੱਲੋਂ ਬੜੇ ਉਤਸ਼ਾਹਿਤ ਤਰੀਕੇ ਨਾਲ ਤੀਸਰੇ ਆਲ ਓਪਨ ਹਾਕੀ ਕੱਪ ਦਾ ਉਦਘਾਟਨ ਕੀਤਾ ਗਿਆ।ਰਾਸ਼ਟਰੀ ਖੇਡ ਹਾਕੀ ਨੂੰ ਪ੍ਰਫੁੱਲਿਤ ਕਰਨ ਲਈ ਉਨਾਂ ਵੱਲੋਂ ਇਸ ਇਲਾਕੇ ਵਿੱਚ ਕਾਫੀ ਸਾਰਾ ਯੋਗਦਾਨ ਪਾਇਆ ਜਾ ਰਿਹਾ ਹੈ।ਇਸ ਸ਼ਲਾਘਾਯੋਗ ਉਦਮ ਰਾਹੀਂ ਨੌਜਵਾਨਾਂ ਵਿੱਚ ਹਾਕੀ ਪ੍ਰਤੀ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।ਅਜਿਹੇ ਉੱਦਮ ਰਾਹੀਂ ਜਿੱਥੇ ਨੌਜਵਾਨ ਨਸ਼ਿਆਂ ਤੋਂ ਬਚਣਗੇ ਉੰਥੇ ਹੀ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਰਾਸ਼ਟਰੀ ਖੇਡ ਪ੍ਰਤੀ ਜਾਗਰੂਕ ਹੋਵੇਗੀ।ਡਾਕਟਰ ਉਪਕਾਰ ਸਿੰਘ ਸੰਧੂ ਵੱਲੋਂ ਆਈਆਂ ਹੋਈਆਂ ਟੀਮਾਂ ਦਾ ਸੁਆਗਤ ਕੀਤਾ ਗਿਆ ਅਤੇ ਇਸਦੇ ਨਾਲ ਹੀ ਗੁਬਾਰਿਆਂ ਨੂੰ ਆਸਮਾਨ ਵਿੱਚ ਛੱਡਕੇ ਪਹਿਲੇ ਮੈਚ ਦੀ ਸੁਆਗਤ ਕੀਤਾ ਗਿਆ।ਇਸ ਸਮੇਂ ਡਾਕਟਰ ਉਪਕਾਰ ਸਿੰਘ ਸੰਧੂ ਨੇ ਦੱਸਿਆ ਕਿ ਜਿੱਥੇ ਬੱਚਿਆਂ ਲਈ ਪੜ੍ਹਾਈ ਬਹੁਤ ਜਰੂਰੀ ਹੈ ਉਸੇ ਤਰ੍ਹਾਂ ਖੇਡ ਵੀ ਵਿਿਦਆਰਥੀ ਜੀਵਨ ਵਿੱਚ ਅਹਿਮ ਯੋਗਦਾਨ ਰੱਖਦੀਆਂ ਹਨ ਕਿਉਂਕਿ ਖੇਡਾਂ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਪੈਦਾ ਹੁੰਦਾ ਹੈ।ਇਸ ਸਮੇਂ ਇਲਾਕੇ ਦੀਆਂ ਨਾਮਵਰ ਸ਼ਖਸ਼ੀਅਤਾਂ ਜਿਵੇਂ ਲਖਬੀਰ ਸਿੰਘ ਪਹਿਲਵਾਨ ਸਰਪੰਚ ਚੋਹਲਾ ਸਾਹਿਬ,ਜਗਤਾਰ ਸਿੰਘ ਜੱਗਾ,ਸਰਬਜੀਤ ਸਿੰਘ ਰਾਜਾ,ਗੁਰਚਰਨ ਸਿੰਘ,ਪ੍ਰਵੀਨ ਕੁੰਦਰਾ,ਇਸੰਪੈਕਟਰ ਰਵੀਪਾਲ ਸਿੰਘ,ਇੰਸਪੈਕਟਰ ਬਲਜੀਤ ਸਿੰਘ,ਮਾਸਟਰ ਤਜਿੰਦਰ ਸਿੰਘ,ਗੁਰਨਿਸ਼ਾਨ ਸਿੰਘ ਆਦਿ ਹਾ਼ਜਰ ਸਨ।
Comments (0)
Facebook Comments (0)