ਮੋਹਨਪੁਰ ਵਿਖੇ ‘ਆਮ ਆਦਮੀਂ ਕਲੀਨਿਕ’ ਦਾ ਕੀਤਾ ਗਿਆ ਉਦਘਾਟਨ।

ਮੋਹਨਪੁਰ ਵਿਖੇ ‘ਆਮ ਆਦਮੀਂ ਕਲੀਨਿਕ’ ਦਾ ਕੀਤਾ ਗਿਆ ਉਦਘਾਟਨ।

ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹਈਆਂ ਕਰਵਾਈਆਂ ਜਾਣਗੀਆਂ : ਡਾ ਗਿੱਲ
ਚੋਹਲਾ ਸਾਹਿਬ 2 ਮਾਰਚ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੰਮਿਉਨਿਟੀ ਹੈਲਥ ਸੈਂਟਰ ਸਰਹਾਲੀ ਕਲਾਂ ਅਧੀਨ ਆਉਂਦੇ ਸਬ ਸੈਂਟਰ ਮੋਹਨਪੁਰ ਵਿਖੇ ਅੱਜ ਆਮ ਆਦਮੀਂ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਹੈ।ਡਿਪਟੀ ਕਮਿਸ਼ਨਰ ਤਰਨ ਤਾਰਨ ਸਨਦੀਪ ਕੁਮਾਰ ਅਤੇ ਸਿਵਲ ਸਰਜਨ ਤਰਨ ਤਾਰਨ ਡਾ ਕਮਲਪਾਲ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾ ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਸਰਹਾਲੀ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਇਸ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਆਮ ਆਦਮੀਂ ਪਾਰਟੀ ਦੇ ਜਰਨਲ ਸਕੱਤਰ ਅਵਤਾਰ ਸਿੰਘ ਮਠਾੜੂ ਵੱਲੋਂ ਰਿਬਨ ਕੱਟਕੇ ਆਮ ਆਦਮੀਂ ਕਲੀਨਿਕ ਦਾ ਉੰਦਘਾਟਨ ਕਰਕੇ ਕਲੀਨਿਕ ਆਮ ਲੋਕਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।ਇਸ ਸਮੇਂ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿਅ ਾਮ ਆਦਮੀਂ ਕਲੀਨਿਕ ਮੋਹਨਪੁਰਾ ਵਿਖੇ 80 ਤਰਾਂ ਦੀਆਂ ਦਵਾਈਆਂ ਮਿਲਣਗੀਆਂ ਅਤੇ ਲੈਬ ਟੈਸਟ ਮੁਫ਼ਤ ਕੀਤੇ ਜਾਣਗੇ।ਉਹਨਾਂ ਕਿਹਾ ਕਿ ਡਾਕਟਰ ਵੱਲੋਂ ਮਰੀਜਾਂ ਨੂੰ ਲੋੜੀਦੀਆਂ ਦਵਾਈਆਂ ਹਸਪਤਾਲ ਵਿੱਚੋਂ ਹੀ ਮੁਫ਼ਤ ਮਿਲਣਗੀਆਂ ਦਵਾਈਆਂ ਬਾਹਰੋ ਮੈਡੀਕਲ ਸਟੋਰ ਤੋਂ ਲਿਆਉਣ ਲਈ ਡਾਕਟਰ ਵੱਲੋਂ ਬਾਹਰੀ ਦਵਾਈ ਮਰੀਜ਼ ਨੂੰ ਲਿਖਕੇ ਨਹੀਂ ਦਿੱਤੀ ਜਾਵੇਗੀ।ਇਸ ਸਮੇਂ ਡਾ ਸੁਖਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕਲੀਨਿਕ ਆਮ ਲੋਕਾਂ ਲਈ ਵਰਦਾਨ ਸਾਬਿਤ ਹੋਵੇਗਾ ਅਤੇ ਲੋਕਾਂ ਦੇ ਇੱਥੇ ਮੁਫਤ ਲੈਬ ਟੈਸਟ ਕਰਨ ਦੇ ਨਾਲ ਨਾਲ ਮੁਫ਼ਤ ਦਵਾਈਆਂ ਮੁਹਈਆਂ ਕਰਵਾਈਆਂ ਜਾਣਗੀਆਂ ਜਿਸ ਨਾਲ ਇਲਾਕਾ ਨਿਵਾਸੀਆਂ ਨੂੰ ਵਧੀਆ ਸਿਹਤ ਸਹੂਲਤਾਂ ਮਿਲਣਗੀਆਂ।ਇਸ ਸਮੇਂ ਡਾ ਗੁਰਮਿੰਦਰ ਸਿੰਘ,ਇੰਦਰਜੀਤ ਸਿੰਘ ਹੈਰੀ ਗਿੱਲ,ਬਾਬਾ ਗੁਰਵਿੰਦਰ ਸਿੰਘ,ਹਰਦੀਪ ਸਿੰਘ ਸੰਧੂ ਬੀ ਈ ਈ,ਮਨਦੀਪ ਸਿੰਘ , ਵਿਸ਼ਾਲ ਕੁਮਾਰ,ਸੰਦੀਪ ਕੌਰ ਸੀ ਐਚ ਓ ਪਰਮਜੀਤ ਸਿੰਘ ਰਿਟਾ ਫਾਰਮੇਸੀ ਅਫਸਰ,,ਅਮਨਦੀਪ ਕੌਰ,ਤੇਜਿੰਦਰ ੰਿਸਘ,ਨਰਿੰਦਰ ਕੁਮਾਰ,ਰਣਜੀਤ ਸਿੰਘ,ਮਹਿੰਦਰ ਸਿੰਘ,ਪਰਮਜੀਤ ਸਿੰਘ,ਹਰਜਿੰਦਰ ਕੌਰ ਆਸਾ ਫਸਿਲੀਟੇਟਰ,ਮਨਜੀਤ ਕੌਰ,ਜਸਬੀਰ ਕੌਰ,ਮਨਜੀਤ ਕੌਰ,ਕੁਲਬੀਰ ਕੌਰ,ਬਲੰਿਵੰਦਰ ਕੌਰ,ਜਸਵੀਰ ਕੌਰ ਆਦਿ ਹਾਜਰ ਸਨ।