ਮਨਰੇਗਾ ਮੁਲਾਜ਼ਮਾਂ ਦੀ ਹੜਤਾਲ 14ਵੇਂ ਦਿਨ ਚੋ ਦਾਖਲ

ਮਨਰੇਗਾ ਮੁਲਾਜ਼ਮਾਂ ਦੀ ਹੜਤਾਲ 14ਵੇਂ ਦਿਨ ਚੋ ਦਾਖਲ

ਤਰਨ ਤਾਰਨ 19 ਜੂਨ (ਡਾ ਜਗਦੇਵ ਸਿੰਘ )

ਡੇਢ ਸਾਲ ਤੋਂ ਤਨਖਾਹਾਂ ਨਾ ਮਿਲਣ ਕਾਰਨ ਰੋਸ ਵਜੋਂ ਮਨਰੇਗਾ ਮੁਲਾਜ਼ਮਾਂ ਵਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)_ ਦੇ ਦਫਤਰ ਅਗੇ ਦਿੱਤਾ ਜਾ ਰਿਹਾ ਧਰਨਾ ਭਾਵੇ ਅੱਜ 14ਵੇਂ ਦਿਨ ਚੋ ਸ਼ਾਮਲ ਹੋ ਗਿਆ ਪ੍ਰੰਤੂ ਞੇ ਤੱਕ ਮਨਰੇਗਾ ਮੁਲਾਜਮਾਂ ਦੀਆਂ ਮੰਗਾ ਠੰਡੇ ਬਸਤੇ ਵਿਚ ਪਈਆਂ ਹੋਣ ਕਾਰਨ ਮੁਲਾਜ਼ਮਾਂ ਚੋ ਸਰਕਾਰ ਖਿਲਾਫ ਰੋਸ ਪਾਇਆ ਜਾ ਰਿਹਾ ਹੈ.ਇਸ ਸਮੇ ਹਲਕਾ ਵਿਧਾਇਕ ਡਾ  ਧਰਮਬੀਰ ਸਿੰਘ ਅਗਨੀਹੋਤਰੀ ਨੂੰ ਮੈਮੋਰੰਡਮ ਵੀ ਸੋਪਿਆ ਗਿਆ.ਧਰਨੇ ਨੂੰ ਸਮਬੋਚਨ ਕਰਦਿਆਂ ਮਨਰੇਗਾ ਮੁਲਾਜ਼ਮ ਨੂੰ ਨਰਕਾਇਆ ਜਾ ਰਿਹਾ ਹੈ ਜਦ ਕਿ ਸਾਰੇ ਪੰਜੂਅਬ ਵਿੱਚੋ ਸਿਰਫ ਤਰਨ ਤਾਰਨ ਜ਼ਿਲ੍ਹੇ ਦੇ ਹੀ ਮਨਰੇਗਾ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਆ ਦਿਤੀਆਂ ਗਈਆਂ। ਜਿਸ ਕਾਰਨ ਤਰਨ ਤਾਰਨ ਦੇ ਸਮੂਹ ਮਨਰੇਗਾ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ.ਓਹਨਾ ਕਿਹਾ ਕਿ ਜੇਕਰ ਤਨਖਾਹਾਂ ਨਾ ਦਿਤੀਆਂ ਗਈਆਂ ਤਾਂ ਸੰਗਰਸ਼ ਹੋਰ ਤਿੱਖਾ ਕੀਤਾ ਜਾਵੇਗਾ।ਇਸ ਸਮੇ ਵਾਈਸ ਪ੍ਰਧਾਨ ਗੁਸਾਹਿਬ ਸਿੰਘ,ਜ਼ਿਲ੍ਹਾ ਕੋਆਰਡੀਨੇਟਰ ਦਲਜੀਤ ਸਿੰਘ,ਸੀ ਏ ਮੈਡਮ ਮਨਿੰਦਰ ਕੌਰ,ਸੀ ਏ ਮੈਡਮ ਮਨਪ੍ਰੀਤ ਕੌਰ,ਸੀ ਏ ਮੈਮਦ ਰਾਜਬੀਰ ਕੌਰ,ਦਲਜੀਤ ਸਿੰਘ ਗੰਡੀਵਿੰਡ,ਲਿਖਣ ਸ਼ਰਮਾ ਪੱਟੀ,ਇੰਦਰਜੀਤ ਸਿੰਘ ਅਲਗੋਂ  ਕੋਠੀ,ਨੀਤੂ ਸ਼ਰਮਾ ਚੋਹਾਲ ਸਹੀ,ਮੈਡਮ ਸੰਦੀਪ ਕੌਰ ਚੋਹਲਾ ਸਾਹਿਬ ਅਤੇ ਹੋਰ ਮੁਲਾਜ਼ਮ ਹਾਜ਼ਿਰ ਸਨ.