ਡਾਕਟਰ ਵਰਿੰਦਰਪਾਲ ਕੌਰ ਵੱਲੋੰ ਸਰਹਾਲੀ ਅਤੇ ਆਮ ਆਦਮੀਂ ਕਲੀਨਿਕ ਚੋਹਲਾ ਸਾਹਿਬ ਦੀ ਚੈਕਿੰਗ ਕੀਤੀ ਗਈ।
Wed 7 Aug, 2024 0ਚੋਹਲਾ ਸਾਹਿਬ 7 ਅਗਸਤ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸਿਵਲ ਸਰਜਨ ਡਾਕਟਰ ਭਾਰਤ ਭੂਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾਕਟਰ ਵਰਿੰਦਰਪਾਲ ਕੌਰ ਵੱਲੋੰ ਅੱਜ ਸੀਐੱਚੱਸੀ ਸਰਹਾਲੀ ਵਿਖੇ ਚੈਕਿੰਗ ਕੀਤੀ ਗਈ । ਇਸ ਮੌਕੇ ਡਾਕਟਰ ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ , ਡਾਕਟਰ ਸੁਖਵਿੰਦਰ ਸਿੰਘ ਵੀ ਹਾਜ਼ਰ ਸਨ । ਇਸ ਦੌਰਾਨ ਡਾਕਟਰ ਵਰਿੰਦਰਪਾਲ ਕੌਰ ਵੱਲੋੰ ਮਮਤਾ ਦਿਵਸ ਦਾ ਨਿਰੀਖਣ ਕੀਤਾ ਗਿਆ ਅਤੇ ਬੈਨੀਫਿਸ਼ਰੀ ਲਿਸਟ ਚੈੱਕ ਕੀਤੀ ਗਈ । ਉਹਨਾਂ ਵੱਲੋੰ ਵੈਕਸੀਨੇਸ਼ਨ ਰਿਕਾਰਡ ਚੈੱਕ ਕੀਤਾ ਗਿਆ ਅਤੇ ਆਈ ਐੱਲ ਆਰ ਦਾ ਨਿਰੀਖਣ ਕੀਤਾ ਗਿਆ ਅਤੇ ਲੋੜੀੰਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ । ਇਸ ਉਪਰੰਤ ਡਾਕਟਰ ਵਰਿੰਦਰ ਪਾਲ ਕੌਰ ਵੱਲੋੰ ਅਨੀਮੀਆ ਮੁਕਤ ਭਾਰਤ ਮੁਹਿੰਮ ਤਹਿਤ ਵੱਧ ਤੋੰ ਵੱਧ ਟੈਸਟ ਕਰਵਾਉਣ ਦੀਆਂ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਆਰਬੀਐੱਸਕੇ ਟੀਮਾਂ ਰਾਹੀੰ ਬੱਚਿਆਂ ਦਾ ਹੀਮੋਗਲੋਬਿਨ ਚੈੱਕ ਕੀਤਾ ਜਾਵੇ । ਉਹਨਾਂ ਕਿਹਾ ਕਿ ਹਰ ਗਰਭਵਤੀ ਔਰਤ ਦਾ ਮਹੀਨੇ ਦੀ 9 ਅਤੇ 23 ਤਾਰੀਖ ਨੂੰ ਚੈੱਕਅਪ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਹਾਈ ਰਿਸਕ ਗਰਭਵਤੀ ਔਰਤਾਂ ਦਾ ਵੱਖਰਾ ਰਜਿਸਟਰ ਬਣਵਾਇਆ ਜਾਵੇ ।ਇਸਤੋਂ ਪਹਿਲਾਂ ਡਾਕਟਰ ਵਰਿੰਦਰਪਾਲ ਕੌਰ ਵੱਲੋਂ ਆਮ ਆਦਮੀਂ ਕਲੀਨਿਕ ਚੋਹਲਾ ਸਾਹਿਬ ਦੀ ਵੀ ਚੈਕਿੰਗ ਕੀਤੀ ਗਈ।ਇਸ ਸਮੇਂ ਡਾਕਟਰ ਨਵਜੀਤ ਕੌਰ ਮੈਡੀਕਲ ਅਫਸਰ,ਹਰਦੀਪ ਸਿੰਘ ਸੰਧੂ ਬੀ ਈ ਈ , ਐਲ ਐਚ ਵੀ ਬਲਵਿੰਦਰ ਕੌਰ,ਅਰਸ਼ਮੀਤ ਕੌਰ ਫਾਰਮੇਸੀ ਅਫਸਰ,ਜਸਪ੍ਰੀਤ ਕੌਰ ਏ ਐਨ ਐਮ, ਰੁਪਿੰਦਰ ਕੌਰ ਸਟਾਫ ਨਰਸ,ਜਤਿੰਦਰ ਕੌਰ ਐਲ ਟੀ,ਰਜਿੰਦਰ ਕੌਰ ਆਸ਼ਾ ਫਸੀਲੀਟੇਟਰ ਆਦਿ ਹਾਜਰ ਸਨ।
Comments (0)
Facebook Comments (0)