
ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੇ ਡੀ.ਐਸ.ਪੀ.ਗੋਇੰਦਵਾਲ ਸਾਹਿਬ ਦਾ ਕੀਤਾ ਸਨਮਾਨ
Thu 28 May, 2020 0
ਇਲਾਕੇ ਦੇ ਕਈ ਪਿੰਡਾਂ ਦੇ ਸਰਪੰਚ ਨਵ-ਨਿਯੁਕਤ ਡੀ.ਐਸ.ਪੀ.ਗੋਇੰਦਵਾਲ ਸਾਹਿਬ ਨੂੰ ਸਨਮਾਨਿਤ ਕਰਦੇ ਹੋਏ।
ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 28 ਮਈ 2020
ਨਵ-ਨਿਯੁਕਤ ਡੀ.ਐਸ.ਪੀ.ਕਮਲਜੀਤ ਸਿੰਘ ਵੱਲੋਂ ਗੋਇੰਦਵਾਲ ਸਾਹਿਬ ਦਾ ਚਾਰਜ ਸੰਭਾਲਣ ਤੇ ਬਲਾਕ ਚੋਹਲਾ ਸਾਹਿਬ ਅਧੀਨ ਆਉਂਦੇ ਇਥੋਂ ਨਜ਼ਦੀਕ ਕਈ ਪਿੰਡਾਂ ਦੇ ਸਰਪੰਚਾਂ ਜਿਵੇਂ ਕੰਬੋ ਢਾਏ ਵਾਲਾ ਦੇ ਸਰਪੰਚ ਜਗਤਾਰ ਸਿੰਘ ਉੱਪਲ,ਚੰਬਾ ਕਲਾਂ ਦੇ ਸਰਪੰਚ ਮਹਿੰਦਰ ਸਿੰਘ ਚੰਬਾ,ਘੜਕਾ ਦੇ ਸਰਪੰਚ ਮਨਦੀਪ ਸਿੰਘ,ਕਾਹਲਵਾਂ ਦੇ ਸਰਪੰਚ ਗੁਰਪ੍ਰੀਤ ਸਿੰਘ,ਮਨਜਿੰਦਰ ਸਿੰਘ ਨੰਬਰਦਾਰ ਸਰਪੰਚ ਗੁੱਜਰਪੁਰਾ,ਚੈਅ:ਪੂਰਨ ਸਿੰਘ ਘੜਕਾ ਆਦਿ ਨੇ ਡੀ.ਐਸ.ਪੀ.ਕਮਲਜੀਤ ਸਿੰਘ ਨੂੰ ਗੁਰੂ ਘਰ ਦੀ ਬਖਸਿ਼ਸ਼ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਡੀ.ਐਸ.ਪੀ.ਕਮਲਜੀਤ ਸਿੰਘ ਨੇ ਆਏ ਹੋਏ ਸਰਪੰਚਾਂ ਦਾ ਧੰਨਵਾਦ ਕੀਤਾ ਨਸਿ਼ਆਂ ਨੂੰ ਠੱਲਣ ਪਾਉਣ ਵਿੱਚ ਮਦਦ ਲਈ ਕਿਹਾ।
Comments (0)
Facebook Comments (0)