ਡੇਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਸੇਵਾਦਾਰ ਬਾਬਾ ਕੁੰਦਨ ਸਿੰਘ ਰਿਖੀ ਸੱਚਖੰਡ ਪਿਆਨਾ ਕਰ ਗਏ।

ਡੇਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਸੇਵਾਦਾਰ ਬਾਬਾ ਕੁੰਦਨ ਸਿੰਘ ਰਿਖੀ ਸੱਚਖੰਡ ਪਿਆਨਾ ਕਰ ਗਏ।

ਸੰਤਾਂ ਮਹਾਂਪੁਰਖਾਂ ਅਤੇ ਹਜ਼ਾਰਾਂ ਸੰਗਤ ਦੀ ਸ਼ਮੂਲੀਅਤ ਨਾਲ ਅੰਤਿਮ ਵਧਾਇਗੀ।
ਚੋਹਲਾ ਸਾਹਿਬ 24 ਦਸੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਸੱਚਖੰਡ ਵਾਸੀ ਬਾਬਾ ਦੇਵਾ ਸਿੰਘ ਜੀ ਚੋਹਲਾ ਸਾਹਿਬ ਵਾਲਿਆਂ ਦੇ ਸੰਗੀ ਅਤੇ ਡੇਰਾ ਸ੍ਰੀ ਕਰਤਾਰਪੁਰ ਸਾਹਿਬ ਚੋਹਲਾ ਸਾਹਿਬ ਦੇੇ  ਸੇਵਾਦਾਰ ਬਾਬਾ ਕੁੰਦਨ ਸਿੰਘ ਜੀ ਰਿਖੀ ਬੀਤੀ ਸ਼ਾਮ ਸੱਚਖੰਡ ਪਿਆਨਾ ਕਰ ਗਏ,ਜਿੰਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਡੇਰਾ ਸ੍ਰੀ ਕਰਤਾਰਪੁਰ ਸਾਹਿਬ ਚੋਹਲਾ ਸਾਹਿਬ ਵਿਖੇ ਸੰਤਾਂ ,ਮਹਾਂਪੁਰਾਂ ਅਤੇ ਇਲਾਕੇ ਦੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਦੀ ਹਾਜ਼ਰੀ ਵਿੱਚ ਕਰ ਦਿਤਾ ਗਿਆ।ਬੀਤ ਦੇਰ ਸ਼ਾਮ ਜਦ ਉਹਨਾਂ ਦੇ ਸੱਚਖੰਡ ਪਿਆਨੇ ਦੀ ਖਬਰ ਸੰਗਤਾਂ ਤੱਕ ਪੁੱਜੀ ਤਾਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਦੇਰ ਸ਼ਾਮ ਹੀ ਉਹਨਾਂ ਦੇ ਅੰਤਿਮ ਦਰਸ਼ਨਾਂ ਲਈ ਡੇਰਾ ਕਰਤਾਰਪੁਰ ਸਾਹਿਬ ਵਿਖੇ ਪਹੁੰਚਣੇ ਸ਼ੁਰੂ ਹੋ ਗਏ,ਬਾਬਾ ਕੁੰਦਨ ਸਿੰਘ ਜੀ ਰਿਖੀ ਜਿੰਨਾਂ ਨੇ ਆਪਣਾ ਸਮੁੱਚਾ ਜੀਵਨ ਡੇਰਾ ਸ੍ਰ ਕਰਤਾਰਪੁਰ ਸਾਹਿਬ ਵਿਖੇ ਸਿਮਰਨ ਅਤੇ ਸੰਗਤਾਂ ਦੀ ਸੇਵਾ ਕਰਦਿਆਂ ਲੰਘਾਇਆ।ਅੱਜ ਸਮੁੱਚੇ ਇਲਾਕੇ ਵਿੱਚੋਂ ਵੱਡੀ ਗਿਣਤੀ ਵਿੱਚ ਸੰਗਤਾਂ ਉਹਨਾਂ ਦੇ ਅੰਤਿਮ ਦਰਸ਼ਨ ਦਿਦਾਰਿਆਂ ਲਈ ਡੇਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪੁੱਜੀਆਂ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਮੌਕੇ  ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ,ਸੰਤ ਬਾਬਾ ਸੁੱਖਾ ਸਿੰਘ ਜੀ ਕਾਰ ਸੇਵਾ ਸਰਹਾਲੀ ਸਾਹਿਬ ਵਾਲੇ,ਸੰਤ ਬਾਬਾ ਹਾਕਮ ਸਿੰਘ ਜੀ,ਬਾਬਾ ਜਗਤਾਰ ਸਿੰਘ ਸ਼ਹੀਦਾਂ ਵਾਲੇ,ਬਾਬਾ ਬੀਰਾ ਸਿੰਘ,ਬਾਬਾ ਸਾਹਿਬ ਸਿੰਘ ਗੁੱਜਰਪੁਰ,ਬਾਬਾ ਗੁਰਲਾਲ ਸਿੰਘ,ਭਗਵਾਨ ਸਿੰਘ,ਜ਼ਸਬੀਰ ਸਿੰਘ ਜੱਸ ਕਾਹਲਵਾਂ,ਬਾਬ ਪ੍ਰਗਟ ਸਿੰਘ,ਜ਼ਸਵੰਤ ੰਿਸਘ ਸਰਪੰਚ ਦਿਲਾਵਰਪੁਰ,ਜਗਜੀਤ ਸਿੰਘ ਚੋਹਲਾ ਖੁਰਦ,ਸੁਖਜਿੰਦਰ ਸਿੰਘ ਬਿੱਟੂ,ਸਤਨਾਮ ਸਿੰਘ ਕਰਮੂੰਵਾਲਾ,ਲਖਬੀਰ ਸਿੰਘ ਸਰਪੰਚ,ਸਰਪੰਚ ਰਾਏਦਵਿੰਦਰ ਸਿੰਘ,ਭੁਪਿੰਦਰ ਕੁਮਾਰ ਲਈਅਰ,ਸਤਨਾਮ ਸਿੰਘ,ਗੁਰਪ੍ਰੀਤ ਸਿੰਘ ਗੋਪੀ,ਡਾ:ਰਾਜ ਸਿੰਘ,ਨੰਬਰਦਾਰ ਕਰਤਾਰ ਸਿੰਘ,ਰਣਜੀਤ ਸਿੰਘ ਆੜ੍ਹਤੀਆ,ਜ਼ਸਬੀਰ ਸਿੰਘ ਮੱਲ,ਜਗਤਾਰ ਸਿੰਘ ਜੱਗਾ ਆਦਿ ਹਾਜ਼ਰ ਸਨ।